ਹੈਲਥ ਡੈਸਕ- ਬਹੁਤ ਲੋਕ ਨਿੱਛ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਡਾਕਟਰਾਂ ਅਨੁਸਾਰ ਇਹ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਕੰਨ ਦੇ ਪਰਦੇ ਫਟਣਾ, ਗਲੇ ਨੂੰ ਨੁਕਸਾਨ ਤੱਕ ਪਹੁੰਚ ਸਕਦਾ ਹੈ।
ਨਿੱਛ ਕਿਉਂ ਆਉਂਦੀ ਹੈ?
ਨਿੱਛ ਸਾਡੇ ਸਰੀਰ ਦੀ ਕੁਦਰਤੀ ਰੱਖਿਆ ਪ੍ਰਣਾਲੀ ਹੈ। ਧੂੜ, ਧੂੰਆ ਜਾਂ ਪਰਫਿਊਮ ਵਰਗੀਆਂ ਚੀਜ਼ਾਂ ਨੱਕ 'ਚ ਪ੍ਰਵੇਸ਼ ਕਰਦੀਆਂ ਹਨ ਤਾਂ ਦਿਮਾਗ ਤੁਰੰਤ ਪ੍ਰਤੀਕਿਰਿਆ ਕਰਦਾ ਹੈ। ਨਿੱਛ ਹਜ਼ਾਰਾਂ ਛੋਟੇ-ਛੋਟੇ ਕਣਾਂ ਨੂੰ ਬਾਹਰ ਕੱਢ ਕੇ ਨੱਕ ਅਤੇ ਫੇਫੜਿਆਂ ਨੂੰ ਸੁਰੱਖਿਅਤ ਕਰਦੀ ਹੈ।
ਨਿੱਛ ਰੋਕਣ ਦੇ ਨੁਕਸਾਨ
ਕੰਨ ਦੇ ਪਰਦੇ ਫੱਟ ਸਕਦੇ ਹਨ : ਨਿੱਛ ਰੋਕਣ ਨਾਲ ਮੱਧ ਕੰਨ 'ਚ ਹਵਾ ਜਾ ਸਕਦੀ ਹੈ, ਜੋ ਦਰਦ, ਸੁਣਨ 'ਚ ਅਸਥਾਈ ਕਮੀ ਅਤੇ ਇਨਫੈਕਸ਼ਨ ਦਾ ਕਾਰਨ ਬਣ ਸਕਦੀ ਹੈ।
ਛਾਤੀ 'ਤੇ ਦਬਾਅ : ਰੁਕੀ ਹੋਈ ਹਵਾ ਛਾਤੀ ਦੀਆਂ ਮਾਸਪੇਸ਼ੀਆਂ ਅਤੇ ਕਈ ਵਾਰ ਦਿਲ ‘ਤੇ ਦਬਾਅ ਪਾ ਸਕਦੀ ਹੈ।
ਖੂਨ ਦੀਆਂ ਨਾੜੀਆਂ ਫੱਟਣਾ : ਨੱਕ, ਕੰਨ ਜਾਂ ਅੱਖਾਂ ਦੀਆਂ ਛੋਟੀ ਖੂਨ ਦੀਆਂ ਨਾੜੀਆਂ ਫੱਟ ਸਕਦੀਆਂ ਹਨ, ਜਿਸ ਨਾਲ ਅੱਖਾਂ ਦੇ ਸਫੈਦ ਹਿੱਸੇ ‘ਤੇ ਲਾਲ ਧੱਬੇ ਆ ਸਕਦੇ ਹਨ।
ਗਲੇ ਨੂੰ ਨੁਕਸਾਨ : ਨਿੱਛ ਰੋਕਣ ਨਾਲ ਗਲੇ ਦੇ ਸਾਇਨਸ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਸਾਇਨਸ ਇੰਫੈਕਸ਼ਨ : ਨਿੱਛ ਰੋਕਣ ਨਾਲ ਕੀਟਾਣੂ ਅਤੇ ਬਲਗਮ ਨੱਕ 'ਚ ਫਸ ਜਾਂਦੇ ਹਨ, ਜਿਸ ਨਾਲ ਬੰਦ ਨੱਕ ਅਤੇ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।
ਨਿੱਛ ਰੋਕਣ 'ਤੇ ਵਿਅਕਤੀ ਦਾ ਫਟ ਗਿਆ ਸੀ ਗਲ਼ਾ
ਸਾਲ 2018 'ਚ ਇਕ 34 ਸਾਲਾ ਬ੍ਰਿਟਿਸ਼ ਵਿਅਕਤੀ ਨਿੱਛ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਨੱਕ ਅਤੇ ਮੂੰਹ ਬੰਦ ਕਰਨ ਨਾਲ ਉਸ ਦੇ ਗਲੇ 'ਚ ਹਵਾ ਦੀ ਥੈਲੀ ਬਣ ਜਾਂਦੀ ਹੈ ਅਤੇ ਗਲਾ ਫੱਟ ਜਾਂਦਾ ਹੈ। ਉਸ ਨੂੰ ਨਿਗਲਣ ਵਿੱਚ ਦਰਦ, ਆਵਾਜ਼ 'ਚ ਬਦਲਾਅ ਅਤੇ ਗਲੇ 'ਚ ਸੋਜ ਮਹਿਸੂਸ ਹੋਈ। ਡਾਕਟਰਾਂ ਨੇ ਪਤਾ ਲਗਾਇਆ ਕਿ ਗਲੇ 'ਚ ਹਵਾ ਦੀ ਥੈਲੀ ਬਣ ਗਈ ਸੀ, ਨਿੱਛ ਰੋਕਣ ਨਾਲ ਉਸ ਦਾ ਗਲ਼ਾ ਫਟ ਗਿਆ ਸੀ। ਇਲਾਜ ਦੌਰਾਨ ਉਹ ਠੀਕ ਹੋ ਗਿਆ ਹੈ ਪਰ ਡਾਕਟਰਾਂ ਦੀ ਸਲਾਹ ਹੈ ਕਿ ਨਿੱਛ ਰੋਕਣ ਦੀ ਕੋਸ਼ਿਸ਼ ਨਾ ਕਰੋ। ਨਿੱਛ ਨੂੰ ਕੁਦਰਤੀ ਤਰੀਕੇ ਨਾਲ ਬਾਹਰ ਆਉਣ ਦਿਓ, ਇਹ ਸਰੀਰ ਲਈ ਸੁਰੱਖਿਅਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਠਿਆਈ ਖਾਣ ਦੇ ਬਾਵਜੂਦ ਕੰਟਰੋਲ ਤੋਂ ਬਾਹਰ ਨਹੀਂ ਹੋਵੇਗੀ ਸ਼ੂਗਰ! ਦੀਵਾਲੀ ਮੌਕੇ ਵਰਤੋਂ ਇਹ ਸਾਧਵਾਨੀਆਂ
NEXT STORY