ਹੈਲਥ ਡੈਸਕ- ਦੀਵਾਲੀ ਦਾ ਤਿਉਹਾਰ ਬਿਨਾਂ ਮਠਿਆਈਆਂ ਦੇ ਅਧੂਰਾ ਜਿਹਾ ਲੱਗਦਾ ਹੈ। ਪਰ ਜਿਨ੍ਹਾਂ ਨੂੰ ਸ਼ੂਗਰ ਜਾਂ ਡਾਇਬਟੀਜ਼ ਦੀ ਸਮੱਸਿਆ ਹੈ, ਉਨ੍ਹਾਂ ਲਈ ਇਹ ਸਮਾਂ ਚਿੰਤਾ ਵਾਲਾ ਬਣ ਜਾਂਦਾ ਹੈ। ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵੱਧ ਸਕਦਾ ਹੈ। ਵਿਸ਼ਵ ਸਿਹਤ ਸੰਸਥਾ (WHO) ਦੇ ਅੰਕੜਿਆਂ ਮੁਤਾਬਕ, ਭਾਰਤ 'ਚ 45 ਸਾਲ ਤੋਂ ਵੱਧ ਉਮਰ ਦੇ ਲਗਭਗ 20 ਫੀਸਦੀ ਲੋਕ ਡਾਇਬਟੀਜ਼ ਨਾਲ ਪੀੜਤ ਹਨ, ਜਿਸ ਦਾ ਅਰਥ ਹੈ ਕਿ ਦੇਸ਼ 'ਚ 5 ਕਰੋੜ ਤੋਂ ਵੱਧ ਮਰੀਜ਼ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ "ਬੋਰਡਰਲਾਈਨ ਡਾਇਬਟੀਜ਼" ਨਾਲ ਵੀ ਜੂਝ ਰਹੇ ਹਨ।
ਤਾਂ ਫਿਰ ਪ੍ਰਸ਼ਨ ਇਹ ਹੈ ਕਿ- ਕੀ ਦੀਵਾਲੀ ‘ਚ ਮਠਿਆਈ ਬਿਨਾਂ ਬਲੱਡ ਸ਼ੂਗਰ ਵਧਾਏ ਖਾਧੀ ਜਾ ਸਕਦੀ ਹੈ?
ਡਾਕਟਰਾਂ ਮੁਤਾਬਕ, ਜੇ ਕੁਝ ਸਧਾਰਣ ਸਾਵਧਾਨੀਆਂ ਰੱਖੀਆਂ ਜਾਣ, ਤਾਂ ਮਠਿਆਈ ਦਾ ਸਵਾਦ ਵੀ ਲਿਆ ਜਾ ਸਕਦਾ ਹੈ ਅਤੇ ਸਿਹਤ ਦਾ ਖਿਆਲ ਵੀ ਰੱਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਵੇਰੇ 3 ਤੋਂ 5 ਵਿਚਾਲੇ ਨੀਂਦ ਖੁੱਲ੍ਹਣ ਪਿੱਛੇ ਹੈ ਵੱਡਾ ਰਾਜ਼, ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਵੱਡਾ ਕਾਰਣ
ਇਹ ਗੱਲਾਂ ਰੱਖੋ ਯਾਦ, ਫਿਰ ਖਾ ਸਕਦੇ ਹੋ ਬੇਫਿਕਰ ਹੋ ਕੇ ਮਠਿਆਈ
ਖਾਲੀ ਪੇਟ ਮਿਠਾਈ ਨਾ ਖਾਓ
ਖਾਲੀ ਪੇਟ ਮਠਿਆਈ ਖਾਣ ਨਾਲ ਸ਼ੂਗਰ ਲੈਵਲ ਤੇਜ਼ੀ ਨਾਲ ਵਧਦਾ ਹੈ। ਮਠਿਆਈ ਖਾਣ ਤੋਂ ਪਹਿਲਾਂ ਸਲਾਦ, ਦਾਲ ਜਾਂ ਪ੍ਰੋਟੀਨ ਵਾਲੀ ਚੀਜ਼ ਖਾਓ।
ਇਕ ਵਾਰ 'ਚ ਨਾ ਖਾਓ ਜ਼ਿਆਦਾ ਮਠਿਆਈ
ਜ਼ਿਆਦਾ ਮਠਿਆਈ ਖਾਣ ਨਾਲ ਇੰਸੁਲਿਨ 'ਤੇ ਅਚਾਨਕ ਦਬਾਅ ਪੈਂਦਾ ਹੈ। ਸਰੀਰ ਇਸ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਅਤੇ ਸ਼ੂਗਰ ਤੇਜ਼ੀ ਨਾਲ ਵਧਦੀ ਹੈ।
ਪ੍ਰੋਟੀਨ ਅਤੇ ਫਾਈਬਰ ਸ਼ਾਮਲ ਕਰੋ
ਪ੍ਰੋਟੀਨ ਅਤੇ ਫਾਈਬਰ ਸ਼ੂਗਰ ਦੀ ਐਬਜ਼ਾਰਪਸ਼ਨ ਨੂੰ ਹੌਲੀ ਕਰਦੇ ਹਨ। ਇਸ ਨਾਲ ਬਲੱਡ ਸ਼ੂਗਰ ਸਥਿਰ ਰਹਿੰਦਾ ਹੈ।
ਘਿਓ ਜਾਂ ਸੁੱਕੇ ਮੇਵਿਆਂ ਵਾਲੀ ਮਿਠਾਈ ਚੁਣੋ
ਇਹ ਮਠਿਆਈਆਂ ਸ਼ੂਗਰ ਨੂੰ ਹੌਲੀ-ਹੌਲੀ ਰਿਲੀਜ਼ ਕਰਦੀਆਂ ਹਨ, ਜਿਸ ਨਾਲ ਸ਼ੂਗਰ ਅਚਾਨਕ ਨਹੀਂ ਵਧਦੀ।
ਆਰਟੀਫਿਸ਼ਲ ਮਠਿਆਈ ਤੋਂ ਬਚੋ
ਕੁਝ ਲੋਕਾਂ 'ਚ ਇਹ ਗਲੂਕੋਜ਼ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੁਦਰਤੀ ਅਤੇ ਘੱਟ ਸ਼ੂਗਰ ਵਿਕਲਪ ਸੁਰੱਖਿਅਤ ਹੈ।
ਸੌਂਣ ਤੋਂ ਪਹਿਲਾਂ ਮਠਿਆਈ ਨਾ ਖਾਓ
ਰਾਤ ਦੇ ਸਮੇਂ ਸ਼ੂਗਰ ਕੰਟਰੋਲ ਘੱਟ ਜਾਂਦਾ ਹੈ, ਜਿਸ ਨਾਲ ਸਵੇਰ ਤੱਕ ਲੈਵਲ ਵੱਧ ਸਕਦਾ ਹੈ।
ਖਾਣ ਤੋਂ ਬਾਅਦ ਹਲਕੀ ਐਕਟੀਵਿਟੀ ਕਰੋ
ਮਠਿਆਈ ਖਾਣ ਤੋਂ ਤੁਰੰਤ ਬਾਅਦ 10–15 ਮਿੰਟ ਦੀ ਹਲਕੀ ਵਾਕ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਦੀ ਹੈ।
ਐਪਲ ਸਾਇਡਰ ਵਿਨੇਗਰ ਲੈ ਸਕਦੇ ਹੋ
ਮਠਿਆਈ ਖਾਣ ਤੋਂ ਬਾਅਦ ਅੱਧਾ ਕੱਪ ਪਾਣੀ 'ਚ ਇਕ ਚਮਚ ਮਿਲਾ ਕੇ ਪੀਣ ਨਾਲ ਸ਼ੂਗਰ ਸਪਾਈਕ ਘੱਟ ਹੁੰਦਾ ਹੈ।
ਪਾਣੀ ਵੱਧ ਪੀਓ ਤੇ ਸਟ੍ਰੈੱਸ ਘਟਾਓ
ਡੀਹਾਈਡ੍ਰੇਸ਼ਨ ਅਤੇ ਤਣਾਅ ਦੋਵੇਂ ਹੀ ਸ਼ੂਗਰ ਵਧਾਉਂਦੇ ਹਨ।
ਸ਼ੂਗਰ ਚੈੱਕ ਕਰੋ
ਰੋਜ਼ ਬਲੱਡ ਸ਼ੂਗਰ ਚੈੱਕ ਕਰਨ ਨਾਲ ਪਤਾ ਲੱਗਦਾ ਹੈ ਕਿ ਕਿਹੜੇ ਫੂਡਜ਼ ਸ਼ੂਗਰ ਵਧਾ ਰਹੇ ਹਨ। ਸਮੇਂ ਰਹਿੰਦੇ ਡਾਈਟ ਐਡਜਸਟ ਕਰਨਾ ਸੌਖਾ ਹੁੰਦਾ ਹੈ।
ਮਾਇੰਡਫੁਲ ਈਟਿੰਗ ਅਪਣਾਓ
ਮਠਿਆਈ ਨੂੰ ਹੌਲੀ-ਹੌਲੀ ਚਬਾਉਣ ਨਾਲ ਓਵਰਈਟਿੰਗ ਨਹੀਂ ਹੁੰਦੀ। ਦਿਮਾਗ ਨੂੰ ਸੈਚੁਰੇਸ਼ਨ ਸਿਗਨਲ ਮਿਲਦਾ ਹੈ ਅਤੇ ਬਲੱਡ ਸ਼ੂਗਰ ਅਚਾਨਕ ਨਹੀਂ ਵਧਦਾ
ਰਾਤ ਨੂੰ 8 ਘੰਟੇ ਦੀ ਨੀਂਦ ਜ਼ਰੂਰੀ
ਨੀਂਦ ਦੀ ਕਮੀ ਇੰਸੁਲਿਨ ਰਿਸਿਸਟੈਂਸ ਵਧਾਉਂਦੀ ਹੈ ਅਤੇ ਬਲੱਡ ਸ਼ੂਗਰ ਅਸਥਿਰ ਹੁੰਦਾ ਹੈ। ਪੂਰੀ ਨੀਂਦ ਨਾਲ ਸ਼ੂਗਰ ਕੰਟਰੋਲ ਬਿਹਤਰ ਰਹਿੰਦਾ ਹੈ।
ਡਾਕਟਰਾਂ ਦੀ ਸਲਾਹ
ਡਾਕਟਰ ਕਹਿੰਦੇ ਹਨ, “ਮਠਿਆਈ ਖਾਣ ਨਾਲ ਸਰੀਰ ਨੂੰ ਨੁਕਸਾਨ ਤਾਂ ਹੋ ਸਕਦਾ ਹੈ, ਪਰ ਜੇ ਇਸ ਨੂੰ ਸੰਯਮ ਨਾਲ ਖਾਧਾ ਜਾਵੇ, ਤਾਂ ਸਵਾਦ ਵੀ ਮਿਲੇਗਾ ਅਤੇ ਸ਼ੂਗਰ ‘ਤੇ ਵੀ ਕਾਬੂ ਰਹੇਗਾ।”
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਰਮ ਪਾਣੀ ਵੀ ਬਣ ਸਕਦੈ ਸਿਹਤ ਲਈ ਜ਼ਹਿਰ! ਹੋ ਸਕਦੇ ਕਈ ਗੰਭੀਰ ਨੁਕਸਾਨ
NEXT STORY