ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਗੈਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ। ਪਰ ਕਈ ਲੋਕ ਇਸ ਸਮੱਸਿਆ ਨੂੰ ਮਾਮੂਲੀ ਜਿਹੀ ਸਮਝ ਕੇ ਅਣਦੇਖਾ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਹੁੰਦੀਆਂ ਹਨ। ਢਿੱਡ ’ਚ ਗੈਸ ਬਣਨ ਦੇ ਕਾਰਨ ਭੁੱਖ ਘੱਟ ਹੋਣਾ, ਛਾਤੀ ਵਿਚ ਦਰਦ ਹੋਣਾ, ਸਾਂਹ ਲੈਣ ਵਿੱਚ ਪਰੇਸ਼ਾਨੀ ਜਾਂ ਢਿੱਡ ਫੁੱਲਣ ਵਰਗੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਜੇਕਰ ਗੈਸ ਬਣਨ ਦੀ ਵਜ੍ਹਾ ਬਾਰੇ ਵਿੱਚ ਪਤਾ ਚੱਲ ਜਾਵੇ ਤਾਂ ਇਸ ਤੋਂ ਸੌਖੇ ਢੰਗ ਨਾਲ ਛੁਟਕਾਰਾ ਪਾ ਸਕਦੇ ਹਾਂ। ਆਯੁਰਵੇਦ ਅਨੁਸਾਰ ਗੈਸਟਰਿਕ ਪ੍ਰਾਬਲਮ ਹੋਣ ਦੇ 5 ਕਾਰਨ ਹਨ, ਜਿਨ੍ਹਾਂ ਤੋਂ ਨਿਜ਼ਾਤ ਪਾਇਆ ਜਾ ਸਕਦੇ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਇਕ ਸਮੱਸਿਆ ਤੋਂ ਬਚਣ ਦੇ ਉਪਾਅ ਦੱਸਣ ਜਾ ਰਹੇ ਹਾਂ...
1. ਬੈਕਟੀਰੀਆਂ
ਕਈ ਵਾਰ ਗਲਤ ਖਾਣ ਨਾਲ ਢਿੱਡ 'ਚ ਚੰਗੇ ਦੇ ਨਾਲ-ਨਾਲ ਖਰਾਬ ਬੈਕਟੀਰੀਆ ਵੀ ਚੱਲੇ ਜਾਂਦੇ ਹਨ, ਜੋ ਢਿੱਡ ਦਾ ਬੈਲੇਂਸ ਵਿਗਾੜ ਦਿੰਦੇ ਹਨ। ਇਸ ਨਾਲ ਗੈਸ ਬਣਦੀ ਹੈ। ਕਈ ਬਾਰ ਇਹ ਇੰਬੈਲੇਂਸ ਕਿਸੇ ਬੀਮਾਰੀ ਦੇ ਸਾਈਡ ਇਫੈਕਟ ਕਾਰਣ ਵੀ ਹੋ ਸਕਦਾ ਹੈ।
ਕੀ ਕਰੀਏ
ਲਸਣ, ਪਿਆਜ, ਬੀਨਸ ਵਰਗੀਆਂ ਚੀਜਾਂ ਚੰਗੇ-ਖਰਾਬ ਬੈਕਟੀਰੀਆ 'ਚ ਬੈਲੇਂਸ ਵਿਗਾੜਨ ਲਈ ਜ਼ਿੰਮੇਵਾਰ ਹੁੰਦੀ ਹੈ। ਜਿਸ ਦੇ ਲਈ ਤੁਸੀਂ ਇਨ੍ਹਾਂ ਦਾ ਸੇਵਨ ਨਾ ਕਰੋ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ਮਾਲਾਮਾਲ, ਜਾਣੋ ਕਿਵੇਂ
2. ਡੇਅਰੀ ਪ੍ਰੋਡਕਟਸ
ਉਮਰ ਵਧਣ ਨਾਲ ਪਾਚਣ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਦੁੱਧ ਅਤੇ ਦੁੱਧ ਨਾਲ ਬਣੀ ਚੀਜਾਂ (ਦਹੀਂ ਛੱਡ ਕੇ) ਠੀਕ ਤਰ੍ਹਾਂ ਨਾਲ ਹਜ਼ਰ ਨਹੀਂ ਹੋ ਪਾਉਂਦੀਆਂ, ਜਿਸ ਕਾਰਨ ਢਿੱਡ ਵਿਚ ਗੈਸ ਬਣਦੀ ਹੈ।
ਕੀ ਕਰੀਏ
45 ਸਾਲ ਤੋਂ ਵੱਧ ਉਮਰ ਦੇ ਲੋਕ ਆਪਣੇ ਖਾਣੇ 'ਚ ਸਿਰਫ ਦਹੀਂ ਦੀ ਵੀ ਵਰਤੋਂ ਕਰਨ। ਉਨ੍ਹਾਂ ਨੂੰ ਖਾਣੇ ਦੇ ਨਾਲ ਬਾਕੀ ਡੇਅਰੀ ਪ੍ਰੋਡਕਟਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਾਂ ਘੱਟ ਕਰ ਦੇਣਾ ਚਾਹੀਦਾ ਹੈ।
3. ਕਬਜ਼
ਕਬਜ਼ ਦੀ ਸਮੱਸਿਆ ਹੋਣ 'ਤੇ ਸਰੀਰ ਦੇ ਟਾਕੀਸਨਸ ਠੀਕ ਤਰ੍ਹਾਂ ਨਾਲ ਬਾਹਰ ਨਹੀਂ ਆ ਪਾਉਂਦੇ। ਇਨ੍ਹਾਂ ਦੀ ਵਜ੍ਹਾ ਨਾਲ ਗੈਸ ਬਣਨ ਲੱਗਦੀ ਹੈ।
ਕੀ ਕਰੀਏ
ਇਸ ਦੇ ਲਈ ਪੂਰੇ ਦਿਨ 'ਚ 8-10 ਗਲਾਸ ਪਾਣੀ ਪੀਓ। ਆਪਣੀ ਡਾਈਟ 'ਚ ਫਾਈਬਰ ਵਾਲੇ ਫੂਡ ਦੀ ਮਾਤਰਾ ਨੂੰ ਵਧਾ ਦਿਓ।
ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ
4. ਐਂਟੀਬਾਇਓਟਿਕਸ
ਕੁੱਝ ਐਂਟੀਬਾਇਓਟਿਕਸ ਦੇ ਸਾਈਡ ਇਫੈਕਟ ਨਾਲ ਢਿੱਡ 'ਚ ਚੰਗੇ ਬੈਕਟੀਰੀਆਂ ਘੱਟ ਹੋ ਜਾਂਦੇ ਹਨ। ਇਸ ਨਾਲ ਡਾਇਜੇਸ਼ਨ ਖਰਾਬ ਹੋਣ ਲੱਗਦਾ ਹੈ ਅਤੇ ਗੈਸ ਬਣਨ ਲੱਗਦੀ ਹੈ।
ਕੀ ਕਰੀਏ
ਜਦੋਂ ਐਂਟੀਬਾਇਓਟਿਕਸ ਲੈਣ ਦੇ ਬਾਅਦ ਗੈਸ ਦੀ ਸਮੱਸਿਆ ਆਵੇ ਤਾਂ ਡਾਕਟਰ ਨਾਲ ਗੱਲ ਕਰਕੇ ਗੈਸਟ੍ਰੋ ਰੇਜੀਸਟੇਂਟ ਦਵਾਈ ਲਿਖਣ ਨੂੰ ਕਹੋ।
ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’
5. ਜਲਦੀ 'ਚ ਖਾਣਾ ਖਾਣ ਨਾਲ
ਕਈ ਬਾਰ ਜਲਦੀ ਖਾਣ 'ਚ ਫੂਡ ਨੂੰ ਚੰਗੀ ਤਰ੍ਹਾਂ ਚਬਾ ਨਹੀਂ ਪਾਉਂਦੇ ਹਾਂ। ਇਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਕੀ ਕਰੀਏ
ਖਾਣਾ ਆਰਾਮ ਨਾਲ ਚਬਾ ਕੇ ਖਾਓ, ਤਾਂਕਿ ਉਹ ਆਸਾਨੀ ਨਾਲ ਡਾਇਜੈਸਟ ਹੋ ਸਕੇ। ਖਾਉਂਦੇ ਸਮੇਂ ਗੱਲਾਂ ਨਾ ਕਰੋ।
ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ
6. ਮਾਸਾਹਾਰੀ ਭੋਜਨ
ਮਾਸਾਹਾਰੀ ਭੋਜਨ ਨੂੰ ਹਜ਼ਮ ਹੋਣ ’ਚ ਜ਼ਿਆਦਾ ਸਮਾਂ ਲੱਗਦਾ ਹੈ। ਜੇਕਰ ਇਹ ਠੀਕ ਤਰ੍ਹਾਂ ਪੱਕਿਆ ਨਾ ਹੋਵੇ ਤਾਂ ਡਾਇਜੈਸ਼ਨ ਹੋਰ ਵੀ ਸਲੋਅ ਹੋ ਜਾਂਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਹੁੰਦੀ ਹੈ।
ਕੀ ਕਰੀਏ
ਇਸੇ ਲਈ ਰਾਤ ਦੇ ਸਮੇਂ ਮਾਸਾਹਾਰੀ ਭੋਜਨ ਖਾਣ ਤੋਂ ਦੂਰ ਰਹੋ। ਜੇਕਰ ਖਾਣਾ ਹੀ ਹੈ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।
ਕਿਸੇ ਗੱਲੋਂ ਬਦਾਮਾਂ ਨਾਲੋਂ ਘੱਟ ਨਹੀਂ ਹਨ ‘ਭਿੱਜੇ ਹੋਏ ਛੋਲੇ’, ਫ਼ਾਇਦੇ ਜਾਣ ਹੋਵੋਗੇ ਹੈਰਾਨ
NEXT STORY