ਹੈਲਥ ਡੈਸਕ - ਪੇਟ ਦਾ ਕੈਂਸਰ, ਜਿਸ ਨੂੰ ਗੈਸਟਿਕ ਕੈਂਸਰ ਵੀ ਕਿਹਾ ਜਾਂਦਾ ਹੈ, ਇਕ ਗੰਭੀਰ ਬਿਮਾਰੀ ਹੈ ਜਿਸ ਨੂੰ ਸ਼ੁਰੂਆਤੀ ਪੜਾਅ ’ਚ ਸਮਝਣਾ ਜਾਂ ਜਾਨਣਾ ਅਕਸਰ ਸੌਖਾ ਨਹੀਂ ਹੁੰਦਾ ਹੈ। ਇਸ ਕਰਕੇ, ਬਹੁਤ ਸਾਰੇ ਲੋਕ ਬਿਮਾਰੀ ਨੂੰ ਉਦੋਂ ਹੀ ਪਛਾਣਦੇ ਹਨ ਜਦੋਂ ਇਹ ਗੰਭੀਰ ਹੁੰਦੀ ਹੈ ਪਰ ਜੇਕਰ ਇਸ ਦੌਰਾਨ ਸਰੀਰ ਕੁਝ ਖਾਸ ਸੰਕੇਤ ਦੇ ਰਿਹਾ ਹੈ ਤਾਂ ਸਮੇਂ ਸਿਰ ਇਲਾਜ ਰਾਹੀਂ ਸਥਿਤੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤੀ ਪੜਾਅ 'ਤੇ ਪੇਟ ਦੇ ਕੈਂਸਰ ਦੇ ਲੱਛਣ ਅਕਸਰ ਹਲਕੇ ਅਤੇ ਅਸਪਸ਼ਟ ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਪੜ੍ਹੋ ਇਹ ਵੀ ਖਬਰ -ਸਰਦੀਆਂ ’ਚ ਸਰੀਰ ਲਈ ਲਾਹੇਵੰਦ ਹਨ ਇਹ ਸਬਜ਼ੀਆਂ, ਹੁਣੇ ਕਰੋ ਡਾਈਟ ’ਚ ਸ਼ਾਮਲ
ਲੋਕ ਅਕਸਰ ਇਸ ਨੂੰ ਪੇਟ ਦੀ ਆਮ ਸਮੱਸਿਆ ਸਮਝਦੇ ਹਨ। ਇਸ ਲਈ ਇਨ੍ਹਾਂ ਸੰਕੇਤਾਂ ਨੂੰ ਪਛਾਣਨਾ ਅਤੇ ਸਹੀ ਸਮੇਂ 'ਤੇ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਤਾਂ ਆਓ ਜਾਣਦੇ ਹਾਂ ਸ਼ੁਰੂਆਤੀ ਪੜਾਅ ਦੇ ਪੇਟ ਦੇ ਕੈਂਸਰ ਦੇ ਲੱਛਣਾਂ ਬਾਰੇ ਅਤੇ ਇਸ ਦੇ ਉਪਾਅ ਨੂੰ ਸਮਝਦੇ ਹਾਂ। ਇਨ੍ਹਾਂ ਲੱਛਣਾਂ ਨੂੰ ਸਮਝਣ ਅਤੇ ਪਛਾਣ ਕੇ, ਤੁਸੀਂ ਆਪਣੀ ਸਿਹਤ ਦੀ ਸਥਿਤੀ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰ ਸਕਦੇ ਹੋ ਅਤੇ ਇਕ ਗੰਭੀਰ ਬਿਮਾਰੀ ਤੋਂ ਬਚ ਸਕਦੇ ਹੋ।
ਇਸ ਦੇ ਲੱਛਣ :-
ਭੁੱਖ ਦੀ ਕਮੀ ਅਤੇ ਭਾਰ ਘਟ ਹੋਣਾ
ਜੇਕਰ ਅਚਾਨਕ ਭੁੱਖ ਘੱਟ ਲੱਗੇ ਅਤੇ ਬਿਨਾਂ ਕਿਸੇ ਕਾਰਨ ਭਾਰ ਘਟਣਾ ਸ਼ੁਰੂ ਹੋ ਜਾਵੇ ਤਾਂ ਇਹ ਪੇਟ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ। ਪੇਟ ਖਰਾਬ ਹੋਣ ਨਾਲ ਭੋਜਨ ਨੂੰ ਨਿਗਲਣਾ ਮੁਸ਼ਕਲ ਹੋ ਸਕਦਾ ਹੈ, ਜਿਸ ਨਾਲ ਭਾਰ ਘਟ ਸਕਦਾ ਹੈ। ਪੇਟ ਦੇ ਕੈਂਸਰ ਦੇ ਸ਼ੁਰੂਆਤੀ ਦਿਨਾਂ ’ਚ, ਮਰੀਜ਼ ਬਹੁਤ ਘੱਟ ਭੁੱਖ ਮਹਿਸੂਸ ਕਰਨ ਲੱਗਦੇ ਹਨ। ਲੋਕ ਅਕਸਰ ਅਜਿਹੇ ਸੰਕੇਤਾਂ ਨੂੰ ਆਮ ਲੱਛਣ ਸਮਝਦੇ ਹਨ। ਜੇਕਰ ਤੁਸੀਂ ਬਹੁਤ ਘੱਟ ਭੁੱਖ ਮਹਿਸੂਸ ਕਰ ਰਹੇ ਹੋ, ਤਾਂ ਅਜਿਹੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚੋ।
ਪੜ੍ਹੋ ਇਹ ਵੀ ਖਬਰ -Glowing ਤੇ Healthy Skin ਲਈ ਡਾਈਟ ’ਚ ਸ਼ਾਮਲ ਕਰੋ ਇਹ Vitamin, ਫਾਇਦੇ ਸੁਣ ਹੋ ਜਾਓਗੇ ਹੈਰਾਨ
ਪੇਟ ਫੁੱਲਣਾ, ਗੈਸ ਅਤੇ ਪੇਟ ਦਰਦ
ਪੇਟ ਦੇ ਕੈਂਸਰ ਦੇ ਕਾਰਨ ਪੇਟ ’ਚ ਗੈਸ ਬਣਨ ਜਾਂ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ। ਇਹ ਲੱਛਣ ਆਮ ਗੈਸਟ੍ਰਿਕ ਸਮੱਸਿਆਵਾਂ ਤੋਂ ਵੱਖਰਾ ਹੋ ਸਕਦਾ ਹੈ ਅਤੇ ਲੰਬੇ ਸਮੇਂ ਤੱਕ ਜਾਰੀ ਰਹਿ ਸਕਦਾ ਹੈ। ਲੋਕ ਪੇਟ ਦਰਦ ਵਰਗੀਆਂ ਸਮੱਸਿਆਵਾਂ ਨੂੰ ਆਮ ਗੈਸ ਜਾਂ ਪੀਰੀਅਡ ਕ੍ਰੈਂਪ ਸਮਝਦੇ ਹਨ ਪਰ ਇਸ ਤਰ੍ਹਾਂ ਦਾ ਸੰਕੇਤ ਪੇਟ ਦੇ ਕੈਂਸਰ ਦਾ ਵੀ ਹੋ ਸਕਦਾ ਹੈ। ਇਸ ਲਈ ਲੰਬੇ ਸਮੇਂ ਤੱਕ ਪੇਟ ਦਰਦ ਜਾਂ ਕੜਵੱਲ ਵਰਗੀਆਂ ਭਾਵਨਾਵਾਂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਬਹੁਤ ਗੰਭੀਰ ਲੱਛਣ ਹੋ ਸਕਦੇ ਹਨ।
ਖੂਨ ਆਉਣਾ
ਪੇਟ ’ਚ ਖੂਨ ਆਉਣ ਦੇ ਮਾਮਲੇ ’ਚ, ਜੋ ਉਲਟੀ ਜਾਂ ਟੱਟੀ ਦੇ ਰੂਪ ’ਚ ਹੋ ਸਕਦਾ ਹੈ, ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਹ ਲੱਛਣ ਕੈਂਸਰ ਦੇ ਲੱਛਣ ਹੋ ਸਕਦੇ ਹਨ ਅਤੇ ਇਸ ਲਈ ਤੁਰੰਤ ਡਾਕਟਰੀ ਸਹਾਇਤਾ ਲੈਣੀ ਜ਼ਰੂਰੀ ਹੈ।
ਪੜ੍ਹੋ ਇਹ ਵੀ ਖਬਰ -ਖਾਲੀ ਪੇਟ ਧਨੀਏ ਦਾ ਪਾਣੀ ਪੀਣਾ ਸਿਹਤ ਲਈ ਹੈ ਲਾਹੇਵੰਦ, ਜਾਣੋ ਇਸ ਦੇ ਹੈਰਾਨ ਕਰਨ ਫਾਇਦੇ
ਮਤਲੀ ਅਤੇ ਉਲਟੀਆਂ
ਜੇਕਰ ਲਗਾਤਾਰ ਮਤਲੀ ਅਤੇ ਉਲਟੀਆਂ ਆਉਂਦੀਆਂ ਰਹਿੰਦੀਆਂ ਹਨ, ਖਾਸ ਤੌਰ 'ਤੇ ਜਦੋਂ ਸਥਿਤੀ ਖਾਣ-ਪੀਣ ਨਾਲ ਸਬੰਧਤ ਨਾ ਹੋਵੇ, ਤਾਂ ਇਹ ਪੇਟ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ। ਮਤਲੀ ਅਤੇ ਉਲਟੀਆਂ ਪੇਟ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ’ਚੋਂ ਇਕ ਹੋ ਸਕਦੀਆਂ ਹਨ। ਜਦੋਂ ਇਹ ਲੱਛਣ ਖਾਣ-ਪੀਣ ਨਾਲ ਸਬੰਧਤ ਨਹੀਂ ਹੁੰਦੇ ਅਤੇ ਬਣੇ ਰਹਿੰਦੇ ਹਨ, ਤਾਂ ਇਹ ਇਕ ਗੰਭੀਰ ਸੰਕੇਤ ਹੋ ਸਕਦਾ ਹੈ।
ਸੁਆਦ ’ਚ ਤਬਦੀਲੀ
ਕਈ ਵਾਰ ਪੇਟ ਦੇ ਕੈਂਸਰ ’ਚ ਸਵਾਦ ’ਚ ਬਦਲਾਅ ਹੋ ਸਕਦਾ ਹੈ। ਭੋਜਨ ਪਦਾਰਥਾਂ ਦਾ ਸਵਾਦ ਆਮ ਨਾਲੋਂ ਵੱਖਰਾ ਹੋ ਸਕਦਾ ਹੈ ਜਾਂ ਖਾਣ-ਪੀਣ ਦੀਆਂ ਆਦਤਾਂ ਬਦਲ ਸਕਦੀਆਂ ਹਨ। ਸਵਾਦ ’ਚ ਬਦਲਾਅ ਢਿੱਡ ਦੇ ਕੈਂਸਰ ਦਾ ਇਕ ਮਹੱਤਵਪੂਰਨ ਸੰਕੇਤ ਹੋ ਸਕਦਾ ਹੈ। ਸਵਾਦ ’ਚ ਤਬਦੀਲੀ ਕਾਰਨ ਖਾਣ ਦਾ ਆਨੰਦ ਘੱਟ ਸਕਦਾ ਹੈ, ਜਿਸ ਨਾਲ ਵਿਅਕਤੀ ਦੀ ਮਾਨਸਿਕ ਸਥਿਤੀ ਵੀ ਪ੍ਰਭਾਵਿਤ ਹੋ ਸਕਦੀ ਹੈ।
ਪੜ੍ਹੋ ਇਹ ਵੀ ਖਬਰ -ਘਰੇਲੂ ਨੁਸਖਿਆਂ ਨਾਲ ਵੀ ਕੀਤਾ ਜਾ ਸਕਦਾ ਹੈ Kidney ਦਾ ਟ੍ਰੀਟਮੈਂਟ, ਜਾਣ ਲਓ ਇਹ tips
ਇਨ੍ਹਾਂ ਲੱਛਣਾਂ ਨੂੰ ਹਲਕੇ ’ਚ ਲੈਣਾ ਅਤੇ ਇਨ੍ਹਾਂ ਨੂੰ ਕਿਸੇ ਹੋਰ ਸਮੱਸਿਆ ਦਾ ਸੰਕੇਤ ਮੰਨਣਾ ਖਤਰਨਾਕ ਹੋ ਸਕਦਾ ਹੈ। ਜੇਕਰ ਇਨ੍ਹਾਂ ’ਚੋਂ ਕੋਈ ਵੀ ਲੱਛਣ ਤੁਹਾਡੇ ਸਰੀਰ ’ਚ ਦਿਖਾਈ ਦਿੰਦੇ ਹਨ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜਲਦੀ ਪਤਾ ਲਗਾਉਣ ਨਾਲ ਇਲਾਜ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦੀਆਂ ’ਚ ਸਰੀਰ ਲਈ ਲਾਹੇਵੰਦ ਹਨ ਇਹ ਸਬਜ਼ੀਆਂ, ਹੁਣੇ ਕਰੋ ਡਾਈਟ ’ਚ ਸ਼ਾਮਲ
NEXT STORY