ਇਕ ਖੋਜ ਤੋਂ ਪਤਾ ਲੱਗਾ ਹੈ ਕਿ ਜੇਕਰ ਰਾਤ ਨੂੰ ਸੌਣ ਸਮੇਂ ਗਾਂ ਦਾ ਦੁੱਧ ਪੀਤਾ ਜਾਵੇ ਤਾਂ ਬਹੁਤ ਵਧੀਆ ਨੀਂਦ ਆਉਂਦੀ ਹੈ। ਕਈ ਲੋਕਾਂ ਨੂੰ ਰਾਤ ਦੇ ਸਮੇਂ ਬਹੁਤ ਘੱਟ ਨੀਂਦ ਆਉਂਦੀ ਹੈ। ਦਵਾਈ ਖਾਣ ਦੇ ਬਾਅਦ ਵੀ ਨੀਂਦ ਨਹੀਂ ਆਉਂਦੀ। ਦੱਖਣੀ ਕੋਰੀਆ ਦੇ ਯੁਮਯਾਂਗ ਰਿਸਰਚ ਇੰਸਟੀਚਿਊਟ ਅਤੇ ਨਿਊਰੋ ਸਾਇੰਸ ਦੇ ਖੋਜਕਾਰਾਂ ਨੇ ਇਹ ਦੱਸਿਆ ਹੈ ਕਿ ਰਾਤ ਦੇ ਸਮੇਂ ਦੁੱਧ ਪੀਣ ਨਾਲ ਵਿਸ਼ੇਸ਼ ਰੂਪ ਵਿਚ ਟਰੀਪਟੋਫੇਨ ਅਤੇ ਮੇਲਾਟੋਨਿਨ ਵਧੇਰੇ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਵਿਚ ਅਜਿਹੇ ਤੱਤ ਹਨ ਜੋ ਕਿ ਸੌਣ ਅਤੇ ਜਾਗਣ ਦੇ ਚੱਕਰ ਨੂੰ ਸਹੀ ਰੱਖਦੇ ਹਨ।
ਇਹ ਖੋਜ ਚੂਹਿਆਂ 'ਤੇ ਕੀਤੀ ਗਈ ਹੈ। ਚੂਹਿਆਂ ਨੂੰ ਰਾਤ ਸਮੇਂ ਦੁੱਧ ਪਿਲਾ ਦਿੱਤਾ ਗਿਆ ਅਤੇ 20 ਮਿੰਟ ਤਕ ਘੁੰਮਣ ਵਾਲੇ ਸਿਲੰਡਰ 'ਤੇ ਰੱਖ ਦਿੱਤਾ ਗਿਆ। ਉਹ ਘੁੰਮਣ ਵਾਲੇ ਸਿਲੰਡਰ ਨੂੰ ਰੋਕ ਨਹੀਂ ਸਕੇ। ਜਦ ਸਵੇਰ ਸਮੇਂ ਚੂਹਿਆਂ 'ਤੇ ਇਹ ਹੀ ਗੱਲ ਦੁਹਰਾਈ ਗਈ ਤਾਂ ਉਨ੍ਹਾਂ ਨੇ ਜਲਦੀ ਹੀ ਚੁਸਤੀ ਨਾਲ ਇਸ ਘੁੰਮਣ ਵਾਲੇ ਸਿਲੰਡਰ ਨੂੰ ਰੋਕ ਲਿਆ।
ਖੋਜਕਾਰਾਂ ਨੇ ਦੱਸਿਆ ਕਿ ਰਾਤ ਸਮੇਂ ਦੁੱਧ ਪੀਣ ਨਾਲ ਸੁਸਤੀ ਆ ਜਾਂਦੀ ਹੈ। ਇਸ ਲਈ ਸਾਨੂੰ ਰੋਜ਼ਾਨਾ ਰਾਤ ਨੂੰ ਦੁੱਧ ਪੀਣ ਦੀ ਆਦਤ ਪਾਉਣੀ ਚਾਹੀਦੀ ਹੈ।
ਜਾਣੋ ਆਂਡੇ ਦੇ ਖਾਸ ਗੁਣ
NEXT STORY