ਮੁੰਬਈ— ਭਾਰਤੀ ਰਸੋਈ 'ਚ ਖਾਣੇ ਦੇ ਲਈ ਮਸਾਲਿਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਮਸਾਲਿਆਂ ਤੋਂ ਹੀ ਸਾਨੂੰ ਸਾਡੇ ਖਾਣੇ ਦੀ ਪਹਿਚਾਨ ਹੁੰਦੀ ਹੈ। ਇਹ ਖਾਣੇ ਦਾ ਸੁਆਦ ਵਧਾਉਂਦੇ ਹਨ ਪਰ ਸਿਹਤ ਲਈ ਵੀ ਇਹ ਬਹੁਤ ਗੁਣਕਾਰੀ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਹੈ ਤੇਜ਼ਪੱਤਾ ਇਸ ਦੀ ਵਰਤੋਂ ਆਯੁਰਵੇਦਿਕ ਔਸ਼ਧੀ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ। ਚੌਲ, ਬਿਰਿਆਨੀ, ਚਿਕਨ ਦੇ ਇਲਾਵਾ ਇਹ ਹੋਰ ਵੀ ਬਹੁਤ ਸਬਜ਼ੀਆਂ ਲਈ ਵਰਤੋਂ 'ਚ ਲਿਆਇਆ ਜਾਂਦਾ ਹੈ। ਇਸ ਦੇ ਸੁੱਕੇ ਪੱਤੇ ਸਬਜ਼ੀ 'ਚ ਬਹੁਤ ਹੀ ਚੰਗੀ ਖੂਸ਼ਬੂ ਦਿੰਦੇ ਹਨ। ਇਸ 'ਚ ਲਗਭਗ 81 ਤੱਤ ਮੌਜੂਦ ਹੁੰਦੇ ਹਨ ਜੋ ਕਿ ਕਿਸੇ ਨਾ ਕਿਸੇ ਰੂਪ 'ਚ ਸਿਹਤ ਨੂੰ ਫਾਇਦਾ ਪਹੁੰਚਾਉਂਦੇ ਹਨ। ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ ਏ, ਸੀ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ,ਆਇਰਨ ਮੈਗਨੀਜ਼, ਫਾਸਫੋਰਸ, ਜਿੰਕ, ਆਦਿ ਵਰਗੇ ਹੋਰ ਵੀ ਕਈ ਤੱਤਾਂ ਨਾਲ ਭਰਪੂਰ ਇਹ ਤੇਜ਼ਪੱਤਾ ਡਾਇਬਿਟੀਜ਼, ਖਾਂਸੀ, ਜੁਕਾਮ, ਜੋੜਾਂ ਦੇ ਦਰਦ ਆਦਿ ਤੋਂ ਛੁਟਕਾਰਾ ਪਾਉਣ 'ਚ ਵੀ ਕਾਰਗਾਰ ਹੁੰਦੇ ਹਨ।
1. ਸਰਦੀ ਦੂਰ ਕਰੇ
ਸਰਦੀ ਲੱਗ ਜਾਣ 'ਤੇ ਛਿੱਕਾ ਆਉਣਾ, ਸਿਰ ਦਾ ਭਾਰੀਪਨ, ਗਲਾ ਬੈਠਣਾ, ਨੱਕ 'ਚੋਂ ਪਾਣੀ ਨਿਕਲਣ, ਜੁਕਾਮ ਆਦਿ ਵਰਗੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਇਸ ਲਈ 10 ਗ੍ਰਾਮ ਤੇਜ਼ਪੱਤੇ ਨੂੰ ਤਵੇ 'ਤੇ ਸੇਕ ਲਓ। ਫਿਰ ਅੱਧਾ ਹਿੱਸਾ ਪਾਣੀ 'ਚ ਉਬਾਲ ਕੇ ਦੁੱਧ ਅਤੇ ਖੰਡ ਮਿਲਾ ਕੇ ਚਾਹ ਦੀ ਤਰ੍ਹਾਂ ਬਣਾ ਲਓ। ਇਸ ਦੀ ਦਿਨ 'ਚ ਤਿੰਨ ਵਾਰ ਵਰਤੋਂ ਕਰੋ। ਇਸ ਨਾਲ ਸਰਦੀ ਤੋਂ ਰਾਹਤ ਮਿਲਦੀ ਹੈ।
2. ਜ਼ਿਆਦਾ ਨੀਂਦ ਆਉਣਾ
ਬਹੁਤ ਸਾਰੇ ਲੋਕਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਨੀਂਦ ਆਉਂਦੀ ਹੈ। ਅਜਿਹੇ 'ਚ ਤੇਜ਼ਪੱਤੇ ਨੂੰ ਪਾਣੀ 'ਚ 6 ਘੰਟਿਆਂ ਲਈ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਦੀ ਵਰਤੋਂ ਕਰੋ। ਇਸ ਨਾਲ ਜ਼ਿਆਦਾ ਨੀਂਦ ਨਹੀਂ ਆਉਂਦੀ।
3. ਡਾਇਬਿਟੀਜ਼ 'ਚ ਲਾਭਕਾਰੀ
ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ। ਸੁੱਕੇ ਤੇਜ਼ ਪੱਤੇ ਦਾ ਚੂਰਨ ਬਣਾ ਲਓ। ਇਕ ਚੁਟਕੀ ਚੂਰਨ ਦੀ ਰੋਜ਼ਾਨਾ ਪਾਣੀ ਨਾਲ ਵਰਤੋਂ ਕਰੋ। ਇਸ ਨਾਲ ਸਰੀਰ 'ਚ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
4. ਖਾਂਸੀ ਦੂਰ ਕਰੇ
ਖਾਂਸੀ ਤੋਂ ਰਾਹਤ ਪਾਉਣ ਲਈ ਸੁੱਕਾ ਤੇਜ਼ ਪੱਤਾ ਅਤੇ ਛੋਟੀ ਪਿੱਪਲ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਚੂਰਨ ਬਣਾ ਲਓ। ਫਿਰ ਅੱਧਾ ਚੱਮਚ ਚੂਰਨ ਨੂੰ 1 ਚੱਮਚ ਸ਼ਹਿਦ ਦੇ ਨਾਲ ਮਿਲਾ ਕੇ ਵਰਤੋਂ ਕਰ ਲਓ। ਦਿਨ 'ਚ ਤਿੰਨ ਵਾਰ ਇਸ ਨੂੰ ਖਾਣ ਨਾਲ ਖਾਂਸੀ ਠੀਕ ਹੋ ਜਾਂਦੀ ਹੈ।
5. ਦੰਦ ਚਮਕਾਏ
ਦੰਦਾਂ ਦੀ ਸਫੈਦੀ ਬਰਕਰਾਰ ਰੱਖਣ ਲਈ ਤੇਜ਼ ਪੱਤੇ ਨਾਲ ਬਣੇ ਮੰਜਨ ਦੀ ਵਰਤੋਂ ਕਰੋ। ਸੁੱਕੇ ਤੇਜ਼ ਪੱਤੇ ਨੂੰ ਪੀਸ ਕੇ ਤੁਸੀਂ ਇਸ ਨੂੰ ਖੁਦ ਵੀ ਬਣਾ ਸਕਦੇ ਹੋ। ਇਸ ਨਾਲ ਦੰਦ ਮਜ਼ਬੂਤ ਹੋਣ ਦੇ ਨਾਲ-ਨਾਲ ਸਫੈਦ ਵੀ ਹੋ ਜਾਣਗੇ।
6. ਕਿਡਨੀ ਸਟੋਨ ਲਈ ਫਾਇਦੇਮੰਦ
ਤੇਜ਼ਪੱਤਾ ਕਿਡਨੀ ਦੀ ਪੱਥਰੀ ਦੇ ਕਾਰਨ ਹੋਣ ਵਾਲੀ ਇਨਫੈਕਸ਼ਨ ਨੂੰ ਵੀ ਦੂਰ ਕਰਨ 'ਚ ਬਹੁਤ ਲਾਭਕਾਰੀ ਹੁੰਦਾ ਹੈ। ਇਸ ਪੱਤੇ ਨੂੰ ਪਾਣੀ 'ਚ ਉਬਾਲ ਕੇ ਠੰਡਾ ਕਰਕੇ ਪੀਣ ਨਾਲ ਵੀ ਫਾਇਦਾ ਮਿਲਦਾ ਹੈ।
ਹਰੀ ਮਿਰਚ ਖਾਣ ਨਾਲ ਹੁੰਦੇ ਹਨ ਇਹ ਫਾਇਦੇ
NEXT STORY