ਨਵੀਂ ਦਿੱਲੀ- ਸਰੀਰ ਨੂੰ ਮਜ਼ਬੂਤ ਰੱਖਣ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ। ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਨਾਲ ਭਰਪੂਰ ਖੁਰਾਕ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਦੀ ਰੁਝੀ ਜ਼ਿੰਦਗੀ ਕਾਰਨ ਲੋਕ ਆਪਣੇ ਖਾਣ-ਪੀਣ ਦਾ ਵੀ ਧਿਆਨ ਨਹੀਂ ਰੱਖ ਪਾਉਂਦੇ। ਹਮੇਸ਼ਾ ਸਭ ਉਹ ਚੀਜ਼ਾਂ ਖਾਂਦੇ ਹਨ ਜੋ ਆਸਾਨੀ ਨਾਲ ਉਪਲੱਬਧ ਹੋਣ ਜਿਵੇਂ- ਫਰਾਈ ਫੂਡ, ਜੰਕ ਫੂਡ, ਕੈਫੀਨ ਵਰਗੀਆਂ ਚੀਜ਼ਾਂ। ਪਰ ਇਹ ਚੀਜ਼ਾਂ ਤੁਹਾਡੀਆਂ ਹੱਡੀਆਂ ਵੀ ਕਮਜ਼ੋਰ ਕਰ ਸਕਦੀਆਂ ਹਨ। ਤੁਹਾਨੂੰ ਅੱਜ ਕੁਝ ਅਜਿਹੇ ਫੂਡਸ ਦੱਸਾਂਗੇ ਜੋ ਤੁਹਾਡੀਆਂ ਹੱਡੀਆਂ ਕਮਜ਼ੋਰ ਕਰ ਸਕਦੇ ਹਨ ਤਾਂ ਚੱਲੋ ਜਾਣਦੇ ਹਾਂ ਕਿ ਇਨ੍ਹਾਂ ਦੇ ਬਾਰੇ 'ਚ...
ਮਿੱਠੀਆਂ ਚੀਜ਼ਾਂ : ਜ਼ਿਆਦਾ ਮਾਤਰਾ 'ਚ ਮਿੱਠੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਵੀ ਤੁਹਾਡੀਆਂ ਹੱਡੀਆਂ ਨੂੰ ਨੁਕਸਾਨ ਹੋ ਸਕਦਾ ਹੈ। ਜ਼ਿਆਦਾ ਚੀਨੀ ਖਾਣ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਜ਼ਿਆਦਾ ਚੀਨੀ ਤੁਹਾਡੀਆਂ ਹੱਡੀਆਂ 'ਚੋਂ ਕੈਲਸ਼ੀਅਮ ਸੋਖ ਲੈਂਦੀ ਹੈ ਜਿਸ ਕਾਰਨ ਤੁਹਾਡੀ ਬੋਨ ਹੈਲਥ ਕਮਜ਼ੋਰ ਹੋ ਸਕਦੀ ਹੈ।
ਜ਼ਿਆਦਾ ਲੂਣ : ਜ਼ਿਆਦਾ ਚੀਨੀ ਦੀ ਤਰ੍ਹਾਂ ਜ਼ਿਆਦਾ ਲੂਣ ਦਾ ਸੇਵਨ ਵੀ ਤੁਹਾਡੇ ਸਰੀਰ 'ਚੋਂ ਕੈਲਸ਼ੀਅਮ ਦੇ ਲੈਵਲ ਨੂੰ ਘੱਟ ਕਰ ਸਕਦਾ ਹੈ। ਜ਼ਿਆਦਾ ਲੂਣ ਖਾਣ ਨਾਲ ਤੁਹਾਨੂੰ ਓਸਟੀਓਪੋਰੋਸਿਸ ਨਾਂ ਦੀ ਬੀਮਾਰੀ ਹੋ ਸਕਦੀ ਹੈ। ਓਸਟੀਓਪੋਰੋਸਿਸ ਇਕ ਅਜਿਹੀ ਬੀਮਾਰੀ ਹੁੰਦੀ ਹੈ ਜਿਸ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਕੇ ਆਸਾਨੀ ਨਾਲ ਟੁੱਟਣ ਲੱਗਦੀਆਂ ਹਨ। ਖੋਜ ਅਨੁਸਾਰ ਜੋ ਲੋਕ ਜ਼ਿਆਦਾ ਲੂਣ ਖਾਂਦੇ ਹਨ ਉਨ੍ਹਾਂ ਨੂੰ ਓਸਟੀਓਪੋਰੋਸਿਸ ਦਾ ਜ਼ਿਆਦਾ ਖਤਰਾ ਰਹਿੰਦਾ ਹੈ।
ਸੋਡਾ : ਜ਼ਿਆਦਾ ਸੋਡਾ ਪੀਣਾ ਵੀ ਤੁਹਾਡੀਆਂ ਹੱਡੀਆਂ ਲਈ ਨੁਸਕਾਨਦਾਇਕ ਹੋ ਸਕਦਾ ਹੈ। ਇਸ ਤੋਂ ਇਲਾਵਾ ਸੋਡੇ ਦਾ ਸੇਵਨ ਕਰਨ ਨਾਲ ਔਰਤਾਂ 'ਚ ਹਿਪ ਫੈਕਚਰ ਵਰਗੀਆਂ ਸਮੱਸਿਆਵਾਂ ਦਾ ਵੀ ਖਤਰਾ ਵਧ ਸਕਦਾ ਹੈ। ਖੋਜ ਅਨੁਸਾਰ ਸੋਡਾ ਪੀਣ ਨਾਲ ਸਰੀਰ ਕੈਲਸ਼ੀਅਮ ਸੋਖ ਲੈਂਦਾ ਹੈ ਅਤੇ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।
ਚਿਕਨ : ਚਿਕਨ ਵੀ ਜ਼ਿਆਦਾ ਮਾਤਰਾ ਵੀ ਤੁਹਾਡੀਆਂ ਹੱਡੀਆਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਖੋਜ ਅਨੁਸਾਰ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲਾ ਪ੍ਰੋਟੀਨ ਤੁਹਾਡੇ ਖੂਨ ਨੂੰ ਅਮਲੀਕ੍ਰਿਤ ਭਾਵ ਕਿ ਐਸਿਡਿਕ ਕਰ ਦਿੰਦਾ ਹੈ। ਜਿਸ ਨਾਲ ਤੁਹਾਡੇ ਰਕਤ ਪੀ.ਐੱਚ.'ਚ ਹੋਣ ਵਾਲੇ ਬਦਲਾਵਾਂ ਦੇ ਉਲਟ ਕੰਮ ਕਰਦਾ ਹੈ। ਇਸ ਪ੍ਰਕਿਰਿਆ ਦੌਰਾਨ ਹੱਡੀਆਂ ਕੈਲਸ਼ੀਅਮ ਸੋਖ ਲੈਂਦੀਆਂ ਹਨ। ਇਸ ਨਾਲ ਤੁਹਾਡੀਆਂ ਹੱਡੀਆਂ 'ਚੋਂ ਕੈਲਸ਼ੀਅਮ ਦੀ ਘਾਟ ਹੋਣ ਲੱਗਦੀ ਹੈ।
ਸ਼ਰਾਬ : ਖੋਜ ਅਨੁਸਾਰ ਸਟਡੀ 'ਚ ਇਹ ਪਾਇਆ ਗਿਆ ਹੈ ਕਿ ਸ਼ਰਾਬ ਦਾ ਸੇਵਨ ਕਰਨ ਨਾਲ ਵੀ ਹੱਡੀਆਂ ਦੀ ਮਜ਼ਬੂਤੀ ਘੱਟ ਹੋ ਜਾਂਦੀ ਹੈ। ਮਾਹਰਾਂ ਮੁਤਾਬਕ ਜੇਕਰ ਤੁਸੀਂ ਦਿਨ 'ਚ 2-3 ਗਲਾਸ ਤੋਂ ਜ਼ਿਆਦਾ ਸ਼ਰਾਬ ਪੀਂਦੇ ਹੋ ਤਾਂ ਤੁਹਾਡੀਆਂ ਹੱਡੀਆਂ 'ਤੇ ਇਸ ਦਾ ਅਸਰ ਪੈ ਸਕਦਾ ਹੈ।
ਕੈਫੀਨ : ਕੈਫੀਨ ਦਾ ਸੇਵਨ ਵੀ ਔਰਤਾਂ ਦੀਆਂ ਹੱਡੀਆਂ ਨੂੰ ਕਮਜ਼ੋਰ ਕਰ ਸਕਦਾ ਹੈ। ਇਹ ਹੱਡੀਆਂ 'ਚੋਂ ਕੈਲਸ਼ੀਅਮ ਨੂੰ ਬਾਹਰ ਕੱਢਦਾ ਹੈ ਜਿਸ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਜ਼ਿਆਦਾ ਕੈਫੀਨ ਪੀਣਾ ਵੀ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।
ਇਨ੍ਹਾਂ ਮਰੀਜ਼ਾਂ ਵਲੋਂ ਮਟਰ ਦਾ ਸੇਵਨ ਸਿਹਤ 'ਤੇ ਪੈ ਸਕਦੈ ਭਾਰੀ, ਵੱਧ ਜਾਣਗੀਆਂ Health Problems
NEXT STORY