ਜਲੰਧਰ— ਹਲਦੀ ਦਾ ਇਸਤੇਮਾਲ 4 ਹਜ਼ਾਰ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਇਸ 'ਚ ਮੌਜ਼ੂਦ ਗੁਣ ਸਰੀਰ ਦੀਆਂ ਪਰੇਸ਼ਾਨੀਆਂ ਤੋਂ ਬਚਾਉਣ 'ਚ ਮਦਦਗਾਰ ਹੁੰਦੇ ਹਨ। ਆਯੁਰਵੇਦਿਕ ਅਨੁਸਾਰ ਜੇਕਰ ਹਲਦੀ ਨੂੰ ਕਿਸੇ ਚੀਜ਼ਾਂ ਨਾਲ ਮਿਲਾ ਕੇ ਖਾਧਾ ਜਾਵੇ ਤਾਂ ਇਸ ਦੇ ਫਾਇਦੇ ਕਈ ਗੁਣਾਂ ਵੱਧ ਜਾਂਦੇ ਹਨ। ਆਓ ਜਾਣਦੇ ਹਾਂ ਕਿ ਹਲਦੀ ਦੇ ਨਾਲ ਸਾਡੇ ਸਰੀਰ ਨੂੰ ਹੋਰ ਕੀ-ਕੀ ਲਾਭ ਹੁੰਦੇ ਹਨ।
1. ਮਜ਼ਬੂਤ ਹੱਡੀਆਂ
ਅੱਧਾ ਚਮਚ ਹਲਦੀ ਨੂੰ ਅੱਧੇ ਗਿਲਾਸ ਕੋਸੇ ਦੁੱਧ 'ਚ ਪਾ ਕੇ ਸੌਂਣ ਤੋਂ ਪਹਿਲਾ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
2. ਸਿਹਤਮੰਦ ਮਸੁੜੇ
ਅੱਧੇ ਚਮਚ ਹਲਦੀ 'ਚ ਚੁਟਕੀ ਭਰ ਨਮਕ ਅਤੇ ਇਕ ਚਮਚ ਸਰ੍ਹੋਂ ਦਾ ਤੇਲ ਮਿਲਾ ਕੇ ਮਸੁੜਿਆਂ ਦੀ ਮਾਲਿਸ਼ ਕਰੋ।
3. ਚਮਕੀਲੇ ਦੰਦ
ਅੱਧੇ ਚਮਚ ਹਲਦੀ 'ਚ ਅੱਧਾ ਚਮਚ ਸੋਡਾ ਮਿਲਾ ਕੇ ਦੰਦਾਂ 'ਤੇ ਰਗੜਣ ਨਾਲ ਦੰਦ ਚਮਕੀਲੇ ਹੁੰਦੇ ਹਨ।
4. ਸਰਦੀ-ਜ਼ੁਕਾਮ ਬੁਖਾਰ
ਅੱਧਾ ਚਮਚ ਹਲਦੀ ਨੂੰ ਇਕ ਚਮਚ ਸ਼ੁੱਧ ਦੇਸੀ ਘਿਓ 'ਚ ਪਾ ਕੇ ਭੁੰਨ ਲਓ। ਇਸ ਮਿਸ਼ਰਣ ਨੂੰ ਸ਼ਹਿਦ 'ਚ ਮਿਲਾ ਕੇ ਖਾਓ। ਇਸ ਨਾਲ ਸਰਦੀ-ਜ਼ੁਕਾਮ ਅਤੇ ਬੁਖਾਰ ਦੂਰ ਹੁੰਦਾ ਹੈ।
5. ਸੱਟ
ਸੱਟ 'ਤੇ ਅੱਧਾ ਚਮਚ ਹਲਦੀ ਅਤੇ ਸ਼ਹਿਦ ਲਗਾਉਣ ਨਾਲ ਇਹ ਐਂਟੀਬੈਕਟੀਰੀਅਲ ਦਾ ਕੰਮ ਕਰਦੀ ਹੈ।
6. ਮੋਚ
ਅੱਧਾ ਚਮਚ ਹਲਦੀ ਅਤੇ ਅੱਧਾ ਚਮਚ ਚੂਨਾ, ਇਕ ਚਮਚ ਸ਼ਹਿਦ 'ਚ ਮਿਲਾ ਕੇ ਲਗਾਓ। ਹਲਦੀ ਵਾਲਾ ਦੁੱਧ ਰੋਜ਼ਾਨਾ ਪੀਓ।
7. ਜੋੜਾਂ ਦਾ ਦਰਦ
ਅੱਧਾ ਚਮਚ ਹਲਦੀ 'ਚ ਦੋ ਚਮਚ ਅਦਰਕ ਦਾ ਰਸ ਮਿਲਾ ਕੇ ਗਰਮ ਕਰੋ ਅਤੇ ਫਿਰ ਇਸ ਨੂੰ ਦਰਦ ਵਾਲੀ ਜਗ੍ਹਾ 'ਤੇ ਲਗਾਓ ਅਤੇ ਸੇਕਾ ਵੀ ਦਿਓ।
8. ਖਾਂਸੀ
ਖਾਂਸੀ ਨੂੰ ਦੂਰ ਕਰਨ ਦੇ ਲਈ ਅੱਧਾ ਚਮਚ ਹਲਦੀ 'ਚ ਪੰਜ ਕਾਲੀਆਂ ਮਿਰਚਾ ਪੀਸ ਕੇ ਮਿਲਾ ਲਓ। ਇਸ ਨੂੰ ਕੋਸੇ ਦੁੱਧ ਦੇ ਨਾਲ ਲਓ। ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ।
ਚੁਕੰਦਰ ਦੇ ਜੂਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ
NEXT STORY