ਨਵੀਂ ਦਿੱਲੀ— ਜਦੋਂ ਵੀ ਇਸ ਪੌਦੇ ਦਾ ਨਾਂ ਲਿਆ ਜਾਂਦਾ ਹੈ ਤਾਂ ਥੋੜ੍ਹਾ ਅਜੀਬ ਜ਼ਰੂਰ ਲੱਗਦਾ ਹੈ ਪਰ ਹਰ ਪੌਦੇ ਦਾ ਨਾਂ ਉਸ ਦੇ ਗੁਣ ਅਤੇ ਕਮੀਆਂ ਦੇਖ ਕੇ ਰੱਖਿਆ ਜਾਂਦਾ ਹੈ। ਜਿਵੇਂ ਕਿ ਇਕ ਪੌਦਾ ਹੈ ਜਿਸ ਨੂੰ ਅੰਗਰੇਜੀ 'ਚ 'ਮੋਰਨਿੰਗ ਗਲੋਰੀ' ਕਿਹਾ ਜਾਂਦਾ ਹੈ। ਇਹ ਇਕ ਅਜਿਹਾ ਪੌਦਾ ਹੈ ਜੋ ਬੇਕਾਰ ਜਮੀਨ 'ਤੇ ਕਿਤੇ ਵੀ ਆਪਣੇ ਆਪ ਉੱਗ ਜਾਂਦਾ ਹੈ। ਇਸ 'ਚ ਬਹੁਤ ਸਾਰੇ ਕੰਢੇ ਹੁੰਦੇ ਹਨ। ਕੋਈ ਵੀ ਵਿਅਕਤੀ ਇਸ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਪਰ ਇਹ ਪੌਦਾ ਕਈ ਬੀਮਾਰੀਆਂ ਦੇ ਇਲਾਜ 'ਚ ਕੰਮ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਪੌਦੇ ਨਾਲ ਦੂਰ ਹੋਣ ਵਾਲੀਆਂ ਬੀਮਾਰੀਆਂ ਬਾਰੇ ਦੱਸ ਰਹੇ ਹਾਂ।
1. ਸਾਹ ਰੋਗ 'ਚ
ਹਰ ਤਰ੍ਹ ਦੇ ਦਮਾ ਅਤੇ ਖੰਘ 'ਚ ਸੱਤਿਆਨਾਸ਼ੀ ਦੀ ਜੜ੍ਹ ਦਾ ਚੂਰਨ ਅੱਧੇ ਤੋਂ ਇਕ ਗ੍ਰਾਮ ਗਰਮ ਪਾਣੀ ਜਾਂ ਦੁੱਧ ਨਾਲ ਸਵੇਰੇ-ਸ਼ਾਮ ਰੋਗੀ ਨੂੰ ਪਿਲਾਉਣ ਨਾਲ ਬਲਗਮ ਬਾਹਰ ਨਿਕਲ ਜਾਂਦੀ ਹੈ ਜਾਂ ਸੱਤਿਆਨਾਸ਼ੀ ਦੇ ਪੀਲੇ ਦੁੱਧ ਦੀਆਂ ਚਾਰ-ਪੰਜ ਬੂੰਦਾਂ ਪਤਾਸਿਆਂ 'ਚ ਮਿਲਾ ਕੇ ਖਾਣ ਨਾਲ ਪੁਰਾਣੀ ਤੋਂ ਪੁਰਾਣੀ ਖੰਘ ਅਤੇ ਦਮਾ ਤੋਂ ਰਾਹਤ ਮਿਲਦੀ ਹੈ।
2. ਪੁਰਾਣੇ ਜਖਮਾਂ ਨੂੰ ਭਰਨ 'ਚ ਸਹਾਈ
ਜੇ ਜਖਮ ਨਾ ਭਰ ਰਿਹਾ ਹੋਵੇ ਤਾਂ ਉਸ 'ਤੇ ਸੱਤਿਆਨਾਸ਼ੀ ਦਾ ਦੁੱਧ ਲਗਾਉਣ ਨਾਲ ਪੁਰਾਣੇ ਅਤੇ ਵਿਗੜੇ ਹੋਏ ਜਖਮ ਵੀ ਸਹੀ ਹੋ ਜਾਂਦੇ ਹਨ।
3. ਦਾਦ
ਸੱਤਿਆਨਾਸ਼ੀ ਦੇ ਪੱਤੇ ਦਾ ਰਸ ਜਾਂ ਤੇਲ ਲਗਾਉਣ ਨਾਲ ਪੁਰਾਣੇ ਤੋਂ ਪੁਰਾਣਾ ਦਾਦ ਦੂਰ ਹੋ ਜਾਂਦਾ ਹੈ।
4. ਮੂਤਰ ਵਿਕਾਰ ਦੂਰ ਕਰਨ 'ਚ ਸਹਾਈ
ਮੂਤਰ ਨਲੀ ਮਤਲਬ ਪਿਸ਼ਾਬ ਕਰਨ ਵਾਲੀ ਨਲੀ 'ਚ ਜੇਕਰ ਜਲਨ ਹੋਵੇ ਤਾਂ ਸੱਤਿਆਨਾਸ਼ੀ ਦੇ 20 ਗ੍ਰਾਮ ਪੰਚਾਂਗ ਨੂੰ 200 ਮਿਲੀ ਲਿਟਰ ਪਾਣੀ 'ਚ ਭਿਓਂ ਕੇ ਤਿਆਰ ਕਰ ਸ਼ਰਬਤ ਜਾਂ ਕਾੜਾ ਰੋਗੀ ਨੂੰ ਪਿਲਾਉਣ ਨਾਲ ਪਿਸ਼ਾਬ ਜ਼ਿਆਦਾ ਆਉਂਦਾ ਹੈ ਜਿਸ ਨਾਲ ਮੂਤਰ ਨਲੀ ਦੀ ਜਲਨ ਮਿਟ ਜਾਂਦੀ ਹੈ।
5. ਨਪੁੰਸਕਤਾ
ਇਕ ਗ੍ਰਾਮ ਕੱਟੂਪਰਨੀ ਦੇ ਛਿਲਕੇ ਅਤੇ ਬਰਗਦ ਦਾ ਦੁੱਧ ਦੋਹਾਂ ਨੂੰ ਗਰਮ ਕਰ ਕੇ ਚਨੇ ਦੇ ਬਰਾਬਰ ਗੋਲੀਆਂ ਬਣਾ ਕੇ 14 ਦਿਨ ਤੱਕ ਪਾਣੀ ਨਾਲ ਸਵੇਰੇ-ਸ਼ਾਮ ਖਾਣ ਨਾਲ ਨਪੁੰਸਕਤਾ ਦੂਰ ਹੁੰਦੀ ਹੈ।
6. ਕੁਸ਼ਠ ਰੋਗ
ਕੁਸ਼ਠ ਰੋਗ ਅਤੇ ਰਕਤ ਪਿੱਤ 'ਚ ਸੱਤਿਆਨਾਸ਼ੀ ਦੇ ਬੀਜਾਂ ਦਾ ਤੇਲ ਸਰੀਰ 'ਤੇ ਮਲਣ ਨਾਲ ਅਤੇ ਪੱਤਿਆਂ ਦੇ ਰਸ 5 ਤੋਂ 10 ਗ੍ਰਾਮ 250 ਮਿਲੀਲੀਟਰ ਦੁੱਧ 'ਚ ਮਿਲਾ ਕੇ ਸਵੇਰੇ-ਸ਼ਾਮ ਪੀਣ ਨਾਲ ਲਾਭ ਹੁੰਦਾ ਹੈ। ਛਾਲੇ, ਫੋੜੇ, ਫਿਨਸੀਆਂ, ਚੇਚਕ, ਖੁਜਲੀ, ਜਲਨ, ਗਰਮੀ ਨਾਲ ਹੋਣ ਵਾਲੇ ਰੋਗ ਆਦਿ ਹੋਣ 'ਤੇ ਸੱਤਿਆਨਾਸ਼ੀ ਦੇ ਪੰਚਾਂਗ (ਜੜ੍ਹ, ਤਨਾ, ਪੱਤੇ, ਫਲ, ਫੁੱਲ) ਦਾ ਰਸ ਜਾਂ ਪੀਲਾ ਦੁੱਧ ਲਗਾਉਣ ਨਾਲ ਲਾਭ ਹੁੰਦਾ ਹੈ। ਸੱਤਿਆਨਾਸ਼ੀ ਦੇ ਰਸ 'ਚ ਥੋੜ੍ਹਾ ਨਮਕ ਮਿਲਾ ਕੇ ਰੋਜ਼ਾਨਾ ਪੰਜ ਤੋਂ ਦੱਲ ਮਿਲੀਲਿਟਰ ਦੀ ਮਾਤਰਾ ਨੂੰ ਲੰਬੇ ਸਮੇਂ ਤੱਕ ਲੈਣ ਨਾਲ ਕੁਸ਼ਠ ਰੋਗ 'ਚ ਲਾਭ ਹੁੰਦਾ ਹੈ।
7. ਬਵਾਸੀਰ
ਸੱਤਿਆਨਾਸ਼ੀ ਦੀ ਜੜ੍ਹ, ਕਾਲਾ ਨਮਕ ਅਤੇ ਚੱਕਰਮਰਦ ਦੇ ਬੀਜ ਨੂੰ ਇਕ-ਇਕ ਗ੍ਰਾਮ ਦੀ ਮਾਤਰਾ 'ਚ ਲੈ ਕੇ ਚੂਰਨ ਬਣਾ ਲਓ। ਇਸ ਚੂਰਨ ਨੂੰ ਲੱਸੀ ਨਾਲ ਪੀਣ ਨਾਲ ਬਵਾਸੀਰ ਰੋਗ ਦੂਰ ਹੁੰਦਾ ਹੈ।
ਦਹੀਂ 'ਚ ਇਹ ਚੀਜ਼ਾਂ ਮਿਲਾਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY