ਹੈਲਥ ਡੈਸਕ - ਇਹ ਟੈਬਲੈਟ ਇਕ ਦਰਦ ਨਿਵਾਰਕ ਅਤੇ ਬੁਖਾਰ ਘਟਾਉਣ ਵਾਲੀ ਦਵਾਈ ਹੈ, ਜੋ ਆਮ ਤੌਰ 'ਤੇ ਸਿਰ ਦਰਦ, ਜੋੜਾਂ ਦੇ ਦਰਦ, ਮਾਸਪੇਸ਼ੀਆਂ ਦੇ ਦਰਦ ਅਤੇ ਬੁਖਾਰ ਲਈ ਵਰਤੀ ਜਾਂਦੀ ਹੈ। ਇਸ ’ਚ ਆਈਬੂਪ੍ਰੋਫੈਨ ਅਤੇ ਪੈਰਾਸੀਟਾਮੋਲ ਸ਼ਾਮਲ ਹਨ, ਜੋ ਸਰੀਰ ’ਚ ਦਰਦ ਅਤੇ ਜ਼ਖਮ ਤੋਂ ਪੈਦਾ ਹੋਣ ਵਾਲੀ ਸੋਜ ਨੂੰ ਘਟਾਉਣ ’ਚ ਮਦਦ ਕਰਦੇ ਹਨ। ਹਾਲਾਂਕਿ, ਇਸ ਦੀ ਲੰਬੇ ਸਮੇਂ ਤੱਕ ਜਾਂ ਬਿਨਾਂ ਸਲਾਹ ਦੇ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ, ਜਿਵੇਂ ਕਿ ਪੇਟ ਦੀ ਸਮੱਸਿਆਵਾਂ, ਲਿਵਰ ਅਤੇ ਗੁਰਦੇ ਨੂੰ ਨੁਕਸਾਨ ਅਤੇ ਦਿਲ ਸਬੰਧੀ ਖਤਰੇ। ਇਸ ਨੂੰ ਸੁਰੱਖਿਅਤ ਤਰੀਕੇ ਨਾਲ ਵਰਤਣ ਲਈ ਡਾਕਟਰ ਦੀ ਸਲਾਹ ਲੈਣਾ ਜ਼ਰੂਰੀ ਹੈ।
ਸਰੀਰ ’ਤੇ ਹੁੰਦੈ ਬੁਰਾ ਅਸਰ :-
ਪੇਟ ਸਬੰਧੀ ਸਮੱਸਿਆਵਾਂ
- ਪੇਟ ’ਚ ਗੈਸ ਜਾਂ ਸੜਨ।
- ਮਲ ਦਾ ਰੰਗ ਕਾਲਾ ਹੋ ਸਕਦਾ ਹੈ, ਜੋ ਅੰਦਰੂਨੀ ਖੂਨ ਵਹਾਅ ਦਰਸਾ ਸਕਦਾ ਹੈ।
- ਪੇਟ ਦੇ ਅਲਸਰ ਜਾਂ ਪਚਨ ਤੰਤਰ ਠਚ ਗੰਭੀਰ ਖਰੋਚ।
ਲਿਵਰ ਨੂੰ ਨੁਕਸਾਨ
- ਕੋਂਬੀਲਫਲੇਮ ਦੀ ਵਧੇਰੀ ਮਾਤਰਾ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
- ਲਿਵਰ ਫੇਲ ਹੋਣ ਦਾ ਖਤਰਾ, ਜੋ ਮਲੇਰੀਆ (ਸਕਿਨ ਚਾ ਅਤੇ ਅੱਖਾਂ ਪੀਲੀਆਂ ਹੋਣਾ) ਦੇ ਰੂਪ ’ਚ ਨਜ਼ਰ ਆ ਸਕਦਾ ਹੈ।
ਗੁਰਦੇ ਦੀ ਸਿਹਤ ’ਤੇ ਅਸਰ
- ਆਈਬੂਪ੍ਰੋਫੈਨ ਦੀ ਜ਼ਿਆਦਾ ਖੁਰਾਕ ਗੁਰਦਿਆਂ ਦੇ ਕਾਰਜ ’ਚ ਰੁਕਾਵਟ ਪੈਦਾ ਕਰ ਸਕਦੀ ਹੈ।
- ਲੰਬੇ ਸਮੇਂ ਲਈ ਇਸਦੀ ਵਰਤੋਂ ਗੁਰਦੇ ਫੇਲ ਹੋਣ ਦੀ ਸੰਭਾਵਨਾ ਵਧਾ ਸਕਦੀ ਹੈ।
ਦਿਲ ਸਬੰਧੀ ਸਮੱਸਿਆਵਾਂ
- ਬਲੱਡ ਪ੍ਰੈਸ਼ਰ ਵਧਾਉਣ ਦੀ ਸੰਭਾਵਨਾ।
- ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਖਤਰਾ ਲੰਬੇ ਸਮੇਂ ਲਈ ਵਰਤੋਂ ਨਾਲ ਵਧ ਸਕਦਾ ਹੈ।
ਐਲਰਜਿਕ ਪ੍ਰਤੀਕਿਰਿਆਵਾਂ
- ਸਕਿਨ ’ਤੇ ਚਕੇ, ਖੁਜਲੀ, ਜਾਂ ਸੂਜਨ।
- ਸਾਹ ਲੈਣ ’ਚ ਦਿੱਖਤ, ਦਮ ਘੁੱਟਣ, ਜਾਂ ਅਨਾਫਾਈਲੈਕਟਿਕ ਸ਼ੌਕ (ਗੰਭੀਰ ਐਲਰਜਿਕ ਪ੍ਰਤੀਕਿਰਿਆ)।
ਮਾਸਪੇਸ਼ੀਆਂ ਤੇਸਰੀਰ ਦੀ ਕੁੱਲ ਸਿਹਤ
- ਮਾਤਲਾਪਨ, ਉਲਟੀ, ਜਾਂ ਚੱਕਰ।
- ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਅਸਹਜਤਾ।
- ਜ਼ਿਆਦਾ ਥਕਾਵਟ ਜਾਂ ਸਰੀਰਕ ਥਕਾਵਟ।
ਖੂਨ ਸਬੰਧੀ ਸਮੱਸਿਆਵਾਂ
- ਖੂਨ ਦੀ ਬਲੱਡ ਕਲੌਟਿੰਗ ਪ੍ਰਕਿਰਿਆ 'ਤੇ ਪ੍ਰਭਾਵ, ਜਿਸ ਨਾਲ ਖੂਨ ਵਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ।
- ਖੂਨ ਦੀ ਘਟਤੀ ਜਾਂ ਐਨੀਮੀਆ ਹੋ ਸਕਦੀ ਹੈ।
ਖਾਸ ਧਿਆਨ :-
Combiflam ਵਰਤਣ ਤੋਂ ਪਹਿਲਾਂ ਹੇਠਾਂ ਦਿੱਤੀਆਂ ਸਥਿਤੀਆਂ ਵਿੱਚ ਸਾਵਧਾਨ ਰਹੋ :-
1. ਪੇਟ ਦੀ ਅਲਸਰ ਜਾਂ ਖਰੋਚ ਹੋਣ ਦੀ ਇਤਿਹਾਸ ਵਾਲੇ ਵਿਅਕਤੀ।
2. ਲਿਵਰ ਜਾਂ ਗੁਰਦੇ ਦੀ ਬਿਮਾਰੀ ਵਾਲੇ।
3. ਦਿਲ ਦੀ ਬੀਮਾਰੀ ਜਾਂ ਉੱਚ ਬਲੱਡ ਪ੍ਰੈਸ਼ਰ ਵਾਲੇ।
4. ਗਰਭਵਤੀ ਜਾਂ ਦੁੱਧ ਪਿਆਉਣ ਵਾਲੀਆਂ ਮਹਿਲਾਵਾਂ।
ਨੋਟ :- ਜੇਕਰ ਦਵਾਈ ਲੈਣ ਤੋਂ ਬਾਅਦ ਕੋਈ ਵੀ ਗੰਭੀਰ ਲੱਛਣ ਜਾਂ ਅਸਹਜਤਾ ਮਹਿਸੂਸ ਹੋਵੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਸਰਦੀਆਂ ‘ਚ ਇਨ੍ਹਾਂ ਲੋਕਾਂ ਨੂੰ ਰਹਿੰਦੈ 'ਦਿਲ ਦੇ ਦੌਰੇ' ਦਾ ਖ਼ਤਰਾ?
NEXT STORY