ਜਲੰਧਰ— ਭੱਜਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣਪੀਣ ਕਾਰਨ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆਂ ਤੋਂ ਪ੍ਰੇਸ਼ਾਨ ਹਨ। ਭਾਰ ਨੂੰ ਘੱਟ ਕਰਨ ਲਈ ਕੁਝ ਲੋਕ ਕਸਰਤ, ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਉੱਥੇ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ। ਜਿਨ੍ਹਾਂ ਕੋਲ ਇਹ ਸਭ ਕਰਨ ਦਾ ਟਾਈਮ ਨਹੀਂ ਹੁੰਦਾ। ਇਸ ਦੇ ਨਾਲ ਹੀ ਕਈ ਤਰੀਕਿਆਂ ਨਾਲ ਭਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਘਰ 'ਚ ਹੀ ਡ੍ਰਿੰਕ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਡ੍ਰਿੰਕ ਨੂੰ ਪੀਣ ਨਾਲ ਸਿਰਫ ਇਕ ਹੀ ਹਫਤੇ 'ਚ 3 ਕਿਲੋ ਭਾਰ ਘੱਟ ਕੀਤਾ ਜਾ ਸਕਦਾ ਹੈ।
ਸਮੱਗਰੀ—
1. ਤੁਲਸੀ ਦੀ ਬੀਜ
2. 1 ਗਿਲਾਸ ਪਾਣੀ
3. 3 ਚੱਮਚ ਨਿੰਬੂ ਦਾ ਰਸ ਜਾਂ ਦਾਲਚੀਨੀ
4. ਇਕ ਚੱਮਚ ਸ਼ਹਿਦ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਤੁਲਸੀ ਦੀ ਬੀਜ਼ਾਂ ਨੂੰ ਪਾਣੀ 'ਚ ਪਾ ਕੇ 10 ਤੋਂ 15 ਮਿੰਟਾਂ ਤੱਕ ਇਕ ਪਾਸੇ ਰੱਖ ਦਿਓ। ਜਦੋਂ ਤੁਲਸੀ ਦੇ ਬੀਜ ਪਾਣੀ ਨੂੰ ਚੰਗੀ ਤਰ੍ਹਾਂ ਸੋਖ ਲੈਣ ਤਾਂ ਉਸ 'ਚ 2 ਚੱਮਚ ਨਿੰਬੂ ਦਾ ਰਸ ਜਾਂ ਦਾਲਚੀਨੀ ਅਤੇ 1 ਚੱਮਚ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਣ ਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਪੀਓ। ਰੋਜ਼ਾਨਾ ਇਸ ਮਿਸ਼ਰਣ ਨੂੰ ਪੀਣ ਨਾਲ 1 ਹਫਤੇ 'ਚ ਭਾਰ 3 ਕਿਲੋ ਘੱਟ ਕੀਤਾ ਜਾ ਸਕਦਾ ਹੈ।
ਤੁਲਸੀ ਦੇ ਬੀਜ਼ਾਂ 'ਚ ਫਾਈਬਰ, ਪ੍ਰੋਟੀਨ, ਓਮੋਗਾ-3 ਹੁੰਦੇ ਹਨ। ਜੋ ਭਾਰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ। ਇਹੀ ਕਾਰਨ ਹੈ ਕਿ ਰੋਜ਼ਾਨਾ ਇਸ ਡ੍ਰਿੰਕ ਨੂੰ ਪੀਣ ਨਾਲ ਇਕ ਹਫਤੇ 'ਚ ਹੀ ਭਾਰ ਘੱਟ ਹੋਣ ਲੱਗੇਗਾ।
ਚੀਕੂ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਦੂਰ
NEXT STORY