ਨਵੀਂ ਦਿੱਲੀ— ਘਰ 'ਚ ਕੰਮ ਕਰਦੇ ਸਮੇਂ ਅਕਸਰ ਔਰਤਾਂ ਨੂੰ ਸੜਣ ਦੀ ਸਮੱਸਿਆਂ ਆਉਂਦੀ ਹੈ। ਕਈ ਵਾਰ ਕਿਸੇ ਗਰਮ ਚੀਜ਼ 'ਤੇ ਹੱਥ ਲਗ ਜਾਂਦਾ ਹੈ ਤਾਂ ਕਦੇ ਤੇਲ ਡਿੱਗ ਜਾਂਦਾ ਹੈ। ਅਜਿਹੇ 'ਚ ਇਹ ਦਰਦ ਬਰਦਾਸ਼ਤ ਤੋਂ ਬਾਹਰ ਦਾ ਹੁੰਦਾ ਹੈ ਅਤੇ ਹੱਥਾਂ 'ਤੇ ਸੜਣ ਦੇ ਨਿਸ਼ਾਨ ਪੈ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਸੜਣ ਅਤੇ ਨਿਸ਼ਾਨ ਤੋਂ ਛੁਟਕਾਰਾ ਮਿਲ ਜਾਵੇਗਾ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਸੜਣ ਵਾਲੀ ਥਾਂ ਨੂੰ ਸਾਫ ਅਤੇ ਠੰਡੇ ਪਾਣੀ ਨਾਲ ਧੋ ਲਓ।
2. ਸੜਣ ਨੂੰ ਘੱਟ ਕਰਨ ਲਈ ਆਲੂ ਨੂੰ ਪੀਸ ਕੇ ਲੇਪ ਤਿਆਰ ਕਰੋ ਇਸ ਦੇ ਇਸਤੇਮਾਲ ਨਾਲ ਕਾਫੀ ਰਾਹਤ ਮਿਲਦੀ ਹੈ।
3. ਜਲੀ ਹੋਈ ਥਾਂ 'ਤੇ ਤੁਲਸੀਂ ਦੇ ਪੱਤਿਆਂ ਦਾ ਰਸ ਲਗਾਉਣ ਨਾਲ ਦਾਗ-ਧੱਬੇ ਘੱਟ ਹੋ ਜਾਂਦੇ ਹਨ।
4. ਪਿੱਤਲ ਦੀ ਥਾਲੀ 'ਚ ਸਰੋਂ ਦਾ ਤੇਲ ਅਤੇ ਪਾਣੀ ਨੂੰ ਨਿੰਮ ਦੇ ਪੱਤਿਆਂ ਦੇ ਨਾਲ ਮਿਲਾ ਕੇ ਸੜੀ ਹੋਈ ਥਾਂ 'ਤੇ ਲਗਾਉਣ ਨਾਲ ਬਹੁਤ ਜਲਦੀ ਆਰਾਮ ਮਿਲ ਜਾਂਦਾ ਹੈ।
5. ਕਾਲੇ ਤਿਲਾਂ ਨੂੰ ਪੀਸ ਕੇ ਸੜਣ ਵਾਲੀ ਥਾਂ 'ਤੇ ਲਗਾਉਣ ਨਾਲ ਸੜਣ ਅਤੇ ਦਾਗ-ਧੱਬਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
6. ਅੱਗ ਨਾਲ ਸੜਣ 'ਤੇ ਮੇਥੀ ਦੇ ਦਾਨਿਆਂ ਨੂੰ ਪੀਸ ਕੇ ਲੇਪ ਤਿਆਰ ਕਰਕੇ ਇਸ ਨੂੰ ਲਗਾਉਣ ਨਾਲ ਜਲਣ ਨੂੰ ਦੂਰ ਕੀਤਾ ਜਾ ਸਕਦਾ ਹੈ।
7. ਸਰੀਰ ਦੇ ਕਿਸੇ ਵੀ ਹਿੱਸੇ ਦੇ ਜਲਣ ਨਾਲ ਸਿਰਸ ਦੇ ਪੱਤਿਆਂ ਨੂੰ ਉਸ ਥਾਂ 'ਤੇ ਮਲਣ ਨਾਲ ਕਾਫੀ ਫਾਇਦਾ ਹੁੰਦਾ ਹੈ।
ਭੋਜਨ ਕਰਨ ਮਗਰੋਂ ਤੁਰੰਤ ਪਾਣੀ ਪੀਣਾ ਹੋ ਸਕਦਾ ਹੈ ਜਾਨਲੇਵਾ
NEXT STORY