ਹੈਲਥ ਡੈਸਕ - ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚ, ਸਮਾਂ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਖਾਸ ਕਰਕੇ ਉਨ੍ਹਾਂ ਲਈ ਜੋ ਦਫ਼ਤਰ ਜਾਂਦੇ ਹਨ, ਸਵੇਰੇ ਜਲਦੀ ਖਾਣਾ ਬਣਾਉਣਾ ਕਿਸੇ ਕੰਮ ਤੋਂ ਘੱਟ ਨਹੀਂ ਹੁੰਦਾ। ਇਸ ਕਾਰਨ ਲੋਕ ਅਕਸਰ ਸਬਜ਼ੀਆਂ ਨੂੰ ਪਹਿਲਾਂ ਤੋਂ ਕੱਟ ਕੇ ਫਰਿੱਜ ’ਚ ਰੱਖਦੇ ਹਨ, ਤਾਂ ਜੋ ਸਮਾਂ ਬਚਾਇਆ ਜਾ ਸਕੇ ਅਤੇ ਭੋਜਨ ਜਲਦੀ ਤਿਆਰ ਕੀਤਾ ਜਾ ਸਕੇ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਸਬਜ਼ੀਆਂ ਨੂੰ ਕੱਟ ਕੇ ਫਰਿੱਜ ’ਚ ਰੱਖਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ? ਇਨ੍ਹਾਂ ਸਬਜ਼ੀਆਂ ਨੂੰ ਫ੍ਰਿਜ ’ਚ ਰੱਖਣ ਨਾਲ ਇਨ੍ਹਾਂ ਦੇ ਪੌਸ਼ਟਿਕ ਤੱਤ ਨਸ਼ਟ ਹੋ ਸਕਦੇ ਹਨ ਅਤੇ ਇਹ ਜਲਦੀ ਖਰਾਬ ਵੀ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੀਆਂ ਸਬਜ਼ੀਆਂ ਨੂੰ ਫ੍ਰਿਜ ’ਚ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕਿਉਂ।
ਪਿਆਜ਼
ਪਿਆਜ਼ ਨੂੰ ਫ੍ਰਿਜ ’ਚ ਰੱਖਣ ਦੀ ਗਲਤੀ ਨਾ ਕਰੋ। ਪਿਆਜ਼ ਨੂੰ ਫ੍ਰਿਜ ’ਚ ਨਾਲ ਉਨ੍ਹਾਂ ’ਚ ਨਮੀ ਵੱਧ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ’ਚ ਉੱਲੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ, ਕੱਟੇ ਹੋਏ ਪਿਆਜ਼ ਨੂੰ ਸਟੋਰ ਕਰਨ ਨਾਲ ਉਨ੍ਹਾਂ ’ਚੋਂ ਇਕ ਬਦਬੂ ਆਉਂਦੀ ਹੈ, ਜੋ ਕਿ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ’ਚ ਵੀ ਫੈਲ ਸਕਦੀ ਹੈ। ਇਸ ਲਈ, ਪਿਆਜ਼ ਨੂੰ ਹਮੇਸ਼ਾ ਸੁੱਕੀ ਅਤੇ ਹਵਾਦਾਰ ਜਗ੍ਹਾ 'ਤੇ ਰੱਖੋ।
ਟਮਾਟਰ
ਟਮਾਟਰਾਂ ਨੂੰ ਫਰਿੱਜ ’ਚ ਰੱਖਣ ਨਾਲ ਉਨ੍ਹਾਂ ਦਾ ਸੁਆਦ ਅਤੇ ਬਣਤਰ ਬਦਲ ਜਾਂਦਾ ਹੈ। ਠੰਡ ਕਾਰਨ ਟਮਾਟਰ ਅੰਦਰੋਂ ਨਰਮ ਅਤੇ ਗਿੱਲੇ ਹੋ ਜਾਂਦੇ ਹਨ, ਜਿਸ ਕਾਰਨ ਉਹ ਤੇਜ਼ੀ ਨਾਲ ਖਰਾਬ ਹੋ ਸਕਦੇ ਹਨ। ਟਮਾਟਰਾਂ ਨੂੰ ਹਮੇਸ਼ਾ ਆਮ ਤਾਪਮਾਨ 'ਤੇ ਰੱਖੋ, ਤਾਂ ਜੋ ਉਹ ਲੰਬੇ ਸਮੇਂ ਤੱਕ ਤਾਜ਼ੇ ਰਹਿਣ।
ਖੀਰਾ
ਖੀਰੇ ’ਚ ਬਹੁਤ ਸਾਰਾ ਪਾਣੀ ਹੁੰਦਾ ਹੈ, ਇਸ ਲਈ ਇਸਨੂੰ ਫ੍ਰਿਜ ’ਚ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਠੰਡੇ ਤਾਪਮਾਨ ਕਾਰਨ ਖੀਰਾ ਜਲਦੀ ਸੜਨ ਲੱਗਦਾ ਹੈ ਅਤੇ ਇਸਦੇ ਪੌਸ਼ਟਿਕ ਤੱਤ ਵੀ ਘੱਟ ਜਾਂਦੇ ਹਨ। ਇਹ ਬਿਹਤਰ ਹੋਵੇਗਾ ਜੇਕਰ ਤੁਸੀਂ ਇਸਨੂੰ ਆਮ ਕਮਰੇ ਦੇ ਤਾਪਮਾਨ 'ਤੇ ਸਟੋਰ ਕਰੋ।
ਮੂਲੀ
ਮੂਲੀ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ, ਲੋਕ ਅਕਸਰ ਇਸਨੂੰ ਫ੍ਰਿਜ ’ਚ ਰੱਖਦੇ ਹਨ ਪਰ ਇਸ ਨਾਲ ਇਸਦਾ ਸੁਆਦ ਬਦਲ ਜਾਂਦਾ ਹੈ ਅਤੇ ਇਹ ਜਲਦੀ ਖਰਾਬ ਹੋਣ ਲੱਗਦੀ ਹੈ। ਮੂਲੀਆਂ ਨੂੰ ਫਰਿੱਜ ’ਚ ਰੱਖਣ ਦੀ ਬਜਾਏ, ਉਨ੍ਹਾਂ ਨੂੰ ਸੁੱਕੀ ਜਗ੍ਹਾ 'ਤੇ ਰੱਖੋ ਅਤੇ ਜਿੰਨੀ ਜਲਦੀ ਹੋ ਸਕੇ ਵਰਤੋਂ ’ਚ ਲਿਆਓ।
ਲੌਕੀ ਅਤੇ ਕੱਦੂ
ਲੌਕੀ ਅਤੇ ਕੱਦੂ ਵਰਗੀਆਂ ਸਬਜ਼ੀਆਂ ਨੂੰ ਕੱਟ ਕੇ ਫ੍ਰਿਜ ’ਚ ਰੱਖਣ ਨਾਲ ਉਹ ਜਲਦੀ ਖਰਾਬ ਹੋ ਸਕਦੀਆਂ ਹਨ। ਉਨ੍ਹਾਂ ਦੇ ਪੌਸ਼ਟਿਕ ਤੱਤ ਵੀ ਘੱਟਣ ਲੱਗ ਪੈਂਦੇ ਹਨ, ਜੋ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ, ਇਨ੍ਹਾਂ ਸਬਜ਼ੀਆਂ ਨੂੰ ਸਿਰਫ਼ ਉਦੋਂ ਹੀ ਕੱਟੋ ਜਦੋਂ ਉਨ੍ਹਾਂ ਨੂੰ ਤੁਰੰਤ ਪਕਾਉਣ ਦੀ ਲੋੜ ਹੋਵੇ।
ਕੀ ਕਰੀਏ?
ਜ਼ਿਆਦਾ ਤੋਂ ਜ਼ਿਆਦਾ ਤਾਜ਼ੀਆਂ ਸਬਜ਼ੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਸਬਜ਼ੀਆਂ ਨੂੰ ਸਹੀ ਤਾਪਮਾਨ 'ਤੇ ਸਟੋਰ ਕਰੋ। ਜੇਕਰ ਤੁਸੀਂ ਸਮਾਂ ਬਚਾਉਣਾ ਚਾਹੁੰਦੇ ਹੋ, ਤਾਂ ਸਬਜ਼ੀਆਂ ਨੂੰ ਧੋਣ, ਸੁਕਾਉਣ ਤੋਂ ਬਾਅਦ ਅਤੇ ਬਿਨਾਂ ਕੱਟੇ ਸਟੋਰ ਕਰੋ। ਭੋਜਨ ਦੀ ਗੁਣਵੱਤਾ ਬਣਾਈ ਰੱਖਣ ਲਈ ਸਹੀ ਸਟੋਰੇਜ ਵਿਧੀਆਂ ਦੀ ਪਾਲਣਾ ਕਰੋ। ਸਿਹਤਮੰਦ ਰਹਿਣ ਲਈ, ਸਾਡੇ ਲਈ ਇਹ ਧਿਆਨ ’ਚ ਰੱਖਣਾ ਜ਼ਰੂਰੀ ਹੈ ਕਿ ਕਿਹੜੀਆਂ ਸਬਜ਼ੀਆਂ ਨੂੰ ਫ੍ਰਿਜ ’ਚ ਰੱਖਣਾ ਚਾਹੀਦਾ ਹੈ ਅਤੇ ਕਿਹੜੀਆਂ ਨੂੰ ਬਾਹਰ ਰੱਖਣਾ ਚਾਹੀਦਾ ਹੈ। ਇਨ੍ਹਾਂ ਨੂੰ ਗਲਤ ਢੰਗ ਨਾਲ ਸਟੋਰ ਕਰਨ ਨਾਲ ਨਾ ਸਿਰਫ਼ ਇਨ੍ਹਾਂ ਦਾ ਸੁਆਦ ਖਰਾਬ ਹੁੰਦਾ ਹੈ ਸਗੋਂ ਸਿਹਤ ਲਈ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਸਬਜ਼ੀਆਂ ਕੱਟ ਕੇ ਫ੍ਰਿਜ ’ਚ ਰੱਖਣ ਬਾਰੇ ਸੋਚੋ, ਤਾਂ ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖੋ!
ਨੋਟ :- ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਆਰਟੀਕਲ ਆਮ ਜਾਣਕਾਰੀ ’ਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ।
ਦਿਲ ਦੀ ਸਮੱਸਿਆਵਾਂ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਇਨ੍ਹਾਂ ਚੀਜ਼ਾਂ ਨੂੰ ਕਰ ਲਓ ਡਾਈਟ ’ਚ ਸ਼ਾਮਲ
NEXT STORY