ਵੈੱਬ ਡੈਸਕ- ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਇਸ ਦੌਰਾਨ ਰੋਸ਼ਨੀ, ਸਜਾਵਟ ਅਤੇ ਖੁਸ਼ਬੂ ਨਾਲ ਘਰਾਂ ਨੂੰ ਰੰਗੀਨ ਕੀਤਾ ਜਾਂਦਾ ਹੈ। ਇਸ ਦੇ ਨਾਲ ਬਾਜ਼ਾਰਾਂ 'ਚ ਸੈਂਟਿਡ ਕੈਂਡਲਾਂ (ਖੁਸ਼ਬੂਦਾਰ ਮੋਮਬੱਤੀਆਂ) ਦੀ ਮੰਗ ਵੱਧ ਗਈ ਹੈ। ਪਰ ਨਵੀਂ ਚਿਤਾਵਨੀ ਦੇ ਅਨੁਸਾਰ, ਇਹ ਮੋਮਬੱਤੀਆਂ ਸਿਹਤ ਲਈ ਵੱਡਾ ਖਤਰਾ ਪੈਦਾ ਕਰ ਸਕਦੀਆਂ ਹਨ।
ਡਾਕਟਰ ਦੀ ਚਿਤਾਵਨੀ
ਏਮਜ਼ ਦਿੱਲੀ ਤੋਂ ਸਿਖਲਾਈ ਜਨਰਲ ਫਿਜੀਸ਼ਨ ਅਤੇ ਨਿਊਰੋਲੋਜਿਸਟ ਡਾ. ਪ੍ਰਿਯੰਕਾ ਸਹਰਾਵਤ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਵੀਡੀਓ ਰਾਹੀਂ ਜਾਗਰੂਕ ਕੀਤਾ ਹੈ। ਡਾ. ਪ੍ਰਿਯੰਕਾ ਦੇ ਅਨੁਸਾਰ, ਦੀਵਾਲੀ ਦੌਰਾਨ ਹਵਾ ਸਿਰਫ਼ ਪਟਾਕਿਆਂ ਨਾਲ ਹੀ ਨਹੀਂ ਸਗੋਂ ਘਰ ਦੇ ਅੰਦਰ ਜਗਾਈਆਂ ਜਾਣ ਵਾਲੀਆਂ ਖੁਸ਼ਬੂਦਾਰ ਮੋਮਬੱਤੀਆਂ ਨਾਲ ਵੀ ਖ਼ਰਾਬ ਹੁੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਹ ਦੀਵਾਲੀ 'ਤੇ ਕਿਸੇ ਨੂੰ ਵੀ ਸੈਂਟਿਡ ਕੈਂਡਲਸ ਤੋਹਫ਼ੇ ਵਜੋਂ ਨਾ ਦੇਣ ਅਤੇ ਨਾ ਹੀ ਖ਼ੁਦ ਉਨ੍ਹਾਂ ਦੀ ਵਰਤੋਂ ਕਰਨ।
ਕੈਂਸਰ ਦਾ ਖ਼ਤਰਾ
ਡਾ. ਪ੍ਰਿਯੰਕਾ ਦੇ ਅਨੁਸਾਰ, ਇਹ ਮੋਮਬੱਤੀਆਂ ਹਾਨੀਕਾਰਕ ਰਸਾਇਣ ਛੱਡਦੀਆਂ ਹਨ ਜੋ ਜਲਣ 'ਤੇ ਜ਼ਹਿਰੀਲਾ ਧੂੰਆਂ ਪੈਦਾ ਛੱਡਦੀਆਂ ਹਨ। ਸੁਗੰਧਿਤ ਮੋਮਬੱਤੀਆਂ ਭਾਵੇਂ ਹੀ ਸਾਨੂੰ ਚੰਗੀਆਂ ਲੱਗਣ ਪਰ ਇਹ ਕੈਂਸਰ ਪੈਦਾ ਕਰਨ ਵਾਲੇ ਯੌਗਿਕ (Carcinogenic Compounds) ਦੀ ਤਰ੍ਹਾਂ ਕੰਮ ਕਰਦੀਆਂ ਹਨ। ਰਿਸਰਚ 'ਚ ਇਹ ਵੀ ਸਾਹਮਣਏ ਆਇਆ ਹੈ ਕਿ ਲੰਬੇ ਸਮੇਂ ਤੱਕ ਸੈਂਟਿਡ ਕੈਂਡਲਸ ਦਾ ਇਸਤੇਮਾਲ ਕਰਨ ਨਾਲ ਬਲੈਡਰ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ।
ਤੁਰੰਤ ਦਿਖਣ ਵਾਲੇ ਪ੍ਰਭਾਵ
ਸੈਂਟਿਡ ਕੈਂਡਲਾਂ ਜਗਾਉਣ ਨਾਲ ਲੋਕਾਂ 'ਚ ਕੁਝ ਤੁਰੰਤ ਸਿਹਤ ਸਮੱਸਿਆਵਾਂ ਵੀ ਦੇਖੀਆਂ ਗਈਆਂ ਹਨ:
- ਸਿਰ ਦਰਦ ਜਾਂ ਚੱਕਰ ਆਉਣਾ (ਵਰਟੀਗੋ)
- ਅੱਖਾਂ 'ਚ ਜਲਣ ਜਾਂ ਪਾਣੀ ਆਉਣਾ
- ਸਾਹ ਲੈਣ 'ਚ ਮੁਸ਼ਕਲ ਅਤੇ ਗਲੇ ਦੀ ਖਰਾਸ਼
- ਨੱਕ ਬੰਦ ਹੋਣਾ ਅਤੇ ਛਿੱਕਾਂ ਆਉਣਾ
- ਛਾਤੀ 'ਚ ਭਾਰੀਪਨ ਜਾਂ ਜਕੜਣ ਮਹਿਸੂਸ ਹੋਣਾ
ਕੀ ਹੈ ਸਿਹਤਮੰਦ ਵਿਕਲਪ?
ਡਾਕਟਰਾਂ ਦੇ ਅਨੁਸਾਰ, ਪੈਰਾਫਿਨ ਵੈਕਸ ਵਾਲੀਆਂ ਸਸਤੀ ਕੈਂਡਲਾਂ ਸਭ ਤੋਂ ਜ਼ਿਆਦਾ ਟਾਕਸਿਕ ਧੂੰਆਂ ਛੱਡਦੀਆਂ ਹਨ। ਸਿਹਤਮੰਦ ਵਿਕਲਪ 'ਚ ਸ਼ਾਮਲ ਹਨ:
- ਪਲਾਂਟ ਬੇਸਡ ਜਾਂ ਨੈਚੁਰਲ ਵੈਕਸ (ਜਿਵੇਂ ਸੋਇਆ ਵੈਕਸ ਜਾਂ ਬੀ ਵੈਕਸ) ਨਾਲ ਬਣੀਆਂ ਮੋਮਬੱਤੀਆਂ
- ਘਰ 'ਚ ਬਣੀਆਂ ਮੋਮਬੱਤੀਆਂ ਜਿਨ੍ਹਾਂ 'ਚ ਕੋਈ ਸਿੰਥੇਟਿਕ ਖੁਸ਼ਬੂ ਜਾਂ ਰੰਗ ਨਾ ਹੋਵੇ
- ਜੇ ਸੈਂਟਿਡ ਕੈਂਡਲ ਵਰਤਣੀ ਹੀ ਹੋਵੇ ਤਾਂ ਕਮਰਾ ਚੰਗੀ ਤਰ੍ਹਾਂ ਵੈਂਟੀਲੇਟਡ ਹੋਵੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
NEXT STORY