ਹੈਲਥ ਡੈਸਕ - ਜੀਭ 'ਤੇ ਸਫੇਦ ਪਰਤ ਜੰਮਣਾ ਇਕ ਆਮ ਹਾਲਤ ਹੈ, ਜੋ ਕਿ ਮੁੱਖ ਤੌਰ 'ਤੇ ਮੂੰਹ ਦੀ ਸਾਫ਼-ਸਫ਼ਾਈ ਦੀ ਘਾਟ, ਡੀਹਾਈਡ੍ਰੇਸ਼ਨ, ਐਸਿਡਿਟੀ ਜਾਂ ਫੰਗਲ ਇਨਫੈਕਸ਼ਨ ਕਰਕੇ ਹੁੰਦੀ ਹੈ। ਇਹ ਅਕਸਰ ਨੁਕਸਾਨਦੇਹ ਨਹੀਂ ਹੁੰਦੀ ਪਰ ਕੁਝ ਮਾਮਲਿਆਂ ’ਚ ਇਹ ਕਿਸੇ ਬਿਮਾਰੀ ਜਾਂ ਪੇਟ ਦੀ ਸਮੱਸਿਆ ਦਾ ਸੰਕੇਤ ਵੀ ਹੋ ਸਕਦੀ ਹੈ। ਜੀਭ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨਾ, ਜ਼ਿਆਦਾ ਪਾਣੀ ਪੀਣਾ ਅਤੇ ਸਿਹਤਮੰਦ ਆਹਾਰ ਲੈਣਾ ਇਸ ਸਮੱਸਿਆ ਤੋਂ ਬਚਣ ’ਚ ਮਦਦ ਕਰ ਸਕਦਾ ਹੈ। ਜੇਕਰ ਇਹ ਹਾਲਤ ਲੰਬੇ ਸਮੇਂ ਤੱਕ ਰਹੇ, ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸ਼ਰਾਬ ਹੀ ਨਹੀਂ ਇਨ੍ਹਾਂ ਕਾਰਨਾਂ ਕਰ ਕੇ ਵੀ ਹੋ ਸਕਦੀ ਹੈ Fatty liver ਦੀ ਸਮੱਸਿਆ
ਓਰਲ ਥਰਸ਼
- ਇਹ Candida ਨਾਂ ਦੀ ਇਕ ਫੰਗਸ ਕਰਕੇ ਹੁੰਦੀ ਹੈ, ਜੋ ਕਿ ਮੁਖ ਤੌਰ 'ਤੇ ਵੀਕ ਇਮਿਉਨ ਸਿਸਟਮ ਵਾਲਿਆਂ ’ਚ ਹੁੰਦੀ ਹੈ।
- ਇਸ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਇਹ ਚਿੱਟੀਆਂ ਪਰਤਾਂ, ਜਲਣ, ਮੂੰਹ ’ਚ ਖਟਾਸ ਜਾਂ ਅਜੀਬ ਸੁਆਦ ਹੈ।
ਪੜ੍ਹੋ ਇਹ ਅਹਿਮ ਖ਼ਬਰ - heart ਤੇ lungs ਨੂੰ ਰੱਖਣੈ Healthy ਤਾਂ ਖਾਓ ਇਹ ਫਲ, ਮਿਲਣਗੇ ਹਜ਼ਾਰਾਂ ਫਾਇਦੇ
ਲਿਉਕੋਪਲੇਕੀਆ
- ਲਿਉਕੋਪਲੇਕੀਆ ’ਚ ਮੂੰਹ ’ਚ ਪੱਕੀ ਚਿੱਟੀ ਪਰਤ ਬਣ ਜਾਂਦੀ ਹੈ, ਜੋ ਕਿ ਸਕ੍ਰੈਪ ਕਰਨ 'ਤੇ ਨਹੀਂ ਹਟਦੀ।
- ਇਹ ਲੰਬੇ ਸਮੇਂ ਤੱਕ ਤੰਬਾਕੂ, ਸ਼ਰਾਬ ਜਾਂ ਗਲਤ ਆਦਤਾਂ ਕਾਰਨ ਹੋ ਸਕਦੀ ਹੈ।
- ਕੁਝ ਮਾਮਲਿਆਂ ’ਚ ਇਹ ਮੂੰਹ ਦੇ ਕੈਂਸਰ ਦੀ ਸ਼ੁਰੂਆਤ ਵੀ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਬਦਲਦੇ ਮੌਸਮ ਕਾਰਨ ਪੇਟ ਹੋ ਰਿਹੈ ਖਰਾਬ ਤਾਂ ਅਪਣਾਓ ਇਹ ਦੇਸੀ ਨੁਸਖੇ
ਲਿਵਰ ਦੀ ਸਮੱਸਿਆਵਾਂ
- ਜੇਕਰ ਜੀਭ 'ਤੇ ਚਿੱਟੀ ਪਰਤ ਦੇ ਨਾਲ ਮੂੰਹ ’ਚ ਬਦਬੂ, ਭੁੱਖ ਦੀ ਕਮੀ, ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂਆ ਰਹੀਆਂ ਹਨ ਤਾਂ ਇਹ ਲਿਵਰ ਦੀ ਖਰਾਬੀ ਹੋ ਸਕਦੀ ਹੈ।
ਡੀਹਾਈਡ੍ਰੇਸ਼ਨ ਅਤੇ ਪੇਟ ਦੀ ਸਮੱਸਿਆਵਾਂ
-ਸਰੀਰ ’ਚ ਪਾਣੀ ਦੀ ਘਾਟ ਹੋਣ ਨਾਲ ਲਾਰ ਦੀ ਪੈਦਾਇਸ਼ ਘੱਟ ਹੋ ਜਾਂਦੀ ਹੈ, ਜਿਸ ਨਾਲ ਜੀਭ 'ਤੇ ਮੈਲ ਜੰਮ ਜਾਂਦੀ ਹੈ।
- ਐਸਿਡਿਟੀ, ਗੈਸ ਜਾਂ ਕਬਜ਼ਹੋਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਭਾਂਡੇ ਧੋਣ ਸਮੇਂ ਕਰਦੇ ਹੋ ਸਪੰਜ ਦੀ ਵਰਤੋਂ ਤਾਂ ਹੋ ਜਾਓ ਸਾਵਧਾਨ! ਦੇ ਰਹੇ ਹੋ ਬਿਮਾਰੀਆਂ ਨੂੰ ਸੱਦਾ
ਐੱਚ.ਆਈ.ਵੀ./ਏਡਸ ਜਾਂ ਹੋਰ ਇਨਫੈਕਸ਼ਨ
- ਜੇਕਰ ਕਿਸੇ ਵਿਅਕਤੀ ਦਾ ਇਮਿਉਨ ਸਿਸਟਮ ਕਮਜ਼ੋਰ ਹੋਵੇ, ਤਾਂ ਓਰਲ ਥਰਸ਼ ਜਾਂ ਹੋਰ ਇਨਫੈਕਸ਼ਨ ਆਸਾਨੀ ਨਾਲ ਹੋ ਸਕਦੇ ਹਨ।
ਕੀ ਕਰੀਏ?
ਮੂੰਹ ਦੀ ਸਾਫ਼-ਸਫ਼ਾਈ ਬਿਹਤਰ ਬਣਾਓ (ਹਰ ਰੋਜ਼ ਬ੍ਰਸ਼ ਤੇ ਜੀਭ ਸਕ੍ਰੈਪਰ ਵਰਤੋਂ)।
ਜ਼ਿਆਦਾ ਪਾਣੀ ਪੀਓ ਅਤੇ ਮਿੱਠੇ, ਤੇਲੀਆਂ ਚੀਜ਼ਾਂ ਤੋਂ ਬਚੋ।
ਪੜ੍ਹੋ ਇਹ ਅਹਿਮ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
ਤੰਬਾਕੂ, ਸ਼ਰਾਬ ਅਤੇ ਗੰਦੇ ਆਦਤਾਂ ਤੋਂ ਬਚੋ।
ਜੇਕਰ ਚਿੱਟੀ ਪਰਤ 2 ਹਫ਼ਤਿਆਂ ਤੋਂ ਵੱਧ ਰਹੇ, ਤਾਂ ਡਾਕਟਰ ਨਾਲ ਮਿਲੋ।
ਲੰਬੇ ਸਮੇਂ ਤੱਕ ਜੀਭ 'ਤੇ ਚਿੱਟੀ ਪਰਤ ਹੋਣ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਕਿਸੇ ਗੰਭੀਰ ਬਿਮਾਰੀ ਦੀ ਸ਼ੁਰੂਆਤ ਹੋ ਸਕਦੀ ਹੈ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਸ਼ਰਾਬ ਹੀ ਨਹੀਂ ਇਨ੍ਹਾਂ ਕਾਰਨਾਂ ਕਰ ਕੇ ਵੀ ਹੋ ਸਕਦੀ ਹੈ Fatty liver ਦੀ ਸਮੱਸਿਆ
NEXT STORY