ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਆਪਣੇ ਨਾਲ ਕਈ ਸਾਰੀਆਂ ਸਮੱਸਿਆਵਾਂ ਲੈ ਕੇ ਆਉਂਦਾ ਹੈ। ਉਧਰ ਸੋਧ ਦੀ ਮੰਨੀਏ ਤਾਂ ਗਰਮੀ 'ਚ ਕਿਡਨੀ ਅਤੇ ਬਲੈਂਡਰ ਨੂੰ ਜੋੜਣ ਵਾਲੀ ਟਿਊਬ ਹੈ, ਪਿੱਠ ਦੇ ਹੇਠਲੇ ਹਿੱਸੇ ਅਤੇ ਕਮਰ ਦਰਦ ਦਾ ਕਾਰਨ ਬਣ ਸਕਦੀ ਹੈ। ਆਖਿਰ ਗਰਮੀਆਂ 'ਚ ਕਿਡਨੀ ਸਟੋਨ ਦੀ ਸਮੱਸਿਆ ਜ਼ਿਆਦਾ ਕਿਉਂ ਹੁੰਦੀ ਹੈ ਅਤੇ ਇਸ ਤੋਂ ਕਿੰਝ ਨਿਜ਼ਾਤ ਪਾਈ ਜਾਵੇ। ਅੱਜ ਆਪਣੇ ਇਸ ਆਰਟੀਕਲ 'ਚ ਅਸੀਂ ਤੁਹਾਨੂੰ ਇਸ ਬਾਰੇ 'ਚ ਜਾਣਕਾਰੀ ਦੇਵਾਂਗੇ।

ਗਰਮੀਆਂ 'ਚ ਕਿਉਂ ਜ਼ਿਆਦਾ ਆਉਂਦੇ ਹਨ ਕਿਡਨੀ ਸਟੋਨ ਦੇ ਮਾਮਲੇ?
ਲਗਭਗ 80 ਫੀਸਦੀ ਗੁਰਦੇ ਦੀ ਪੱਥਰੀ ਮੁੱਖ ਰੂਪ ਨਾਲ ਕੈਲਸ਼ੀਅਮ ਅਧਾਰਿਤ ਹੁੰਦੀ ਹੈ। ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਮਨੁੱਖ ਦਾ ਸਰੀਰ ਸਰਦੀਆਂ 'ਚ ਮੂਤਰ 'ਚ ਜ਼ਿਆਦਾ ਕੈਲਸ਼ੀਅਮ ਦਾ ਉਤਪਾਦਨ ਕਰਦਾ ਹੈ। ਯੂਰਿਨ 'ਚ ਬਹੁਤ ਜ਼ਿਆਦਾ ਕੈਲਸ਼ੀਅਮ ਹੋਣ ਨਾਲ ਗੁਰਦੇ ਦੀ ਪੱਥਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਾਈ ਕੈਲਸ਼ੀਅਮ ਦੀ ਸਥਿਤੀ ਨੂੰ ਹਾਈਪਰਕੈਲਸਯੂਰੀਆ ਵੀ ਕਿਹਾ ਜਾਂਦਾ ਹੈ।
ਜਦੋਂ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਤਾਪਮਾਨ 'ਚ ਵਾਧਾ ਅਤੇ ਨਿਰਜਲੀਕਰਨ ਦੇ ਕਾਰਨ ਪੱਥਰਾਂ ਦਾ ਵਿਕਾਸ ਹੁੰਦਾ ਹੈ ਜੋ ਸਰਦੀਆਂ ਦੇ ਮਹੀਨਿਆਂ 'ਚ ਬਣਦੇ ਹਨ। ਅਜਿਹੇ 'ਚ ਜਦੋਂ ਹੁਣ ਕੋਈ ਫਿਜ਼ੀਕਲ ਐਕਟੀਵਿਟੀ ਕਰਦੇ ਹਨ ਤਾਂ ਇਹ ਕੈਲਸ਼ੀਅਮ ਭਾਵ ਪੱਥਰੀ ਅਚਾਨਕ ਹਿਲ ਜਾਂਦੀ ਹੈ। ਪੱਥਰੀ ਦਾ ਆਕਾਰ ਨਮਕ ਦੇ ਦਾਣੇ ਜਿੰਨਾ ਛੋਟੇ ਤੋਂ ਲੈ ਕੇ ਗੋਲਫ ਦੀ ਗੇਂਦ ਜਿੰਨਾ ਵੱਡਾ ਹੋ ਸਕਦਾ ਹੈ। ਸਟੋਨ ਜਿੰਨੀ ਛੋਟੀ ਹੋਵੇਗੀ, ਉਸ ਨੂੰ ਬਿਨਾਂ ਸਰਜਰੀ ਕੱਢਣ ਦੀ ਸੰਭਾਵਨਾ ਵੀ ਓਨੀ ਹੀ ਵੱਡੀ ਹੋਵੇਗੀ।

ਗੁਰਦੇ ਦੀ ਪੱਥਰੀ ਦੇ ਲੱਛਣ
ਗੁਰਦੇ ਦੀ ਪੱਥਰੀ 'ਚ ਦਰਦ ਉਦੋਂ ਹੁੰਦਾ ਹੈ ਜਦੋਂ 2 ਤੋਂ 3 ਮਿਮੀ ਚੌੜੀ ਪੱਥਰੀ ਉਸ 'ਚ ਫਸ ਜਾਂਦੀ ਹੈ। ਇਸ ਦੇ ਕਾਰਨ ਪਿੱਠ ਦੇ ਹੇਠਲੇ ਹਿੱਸੇ ਜਾਂ ਕਮਰ 'ਚ ਤੇਜ਼ ਦਰਦ ਹੁੰਦਾ ਹੈ। ਇਸ ਤੋਂ ਇਲਾਵਾ...
-ਮਤਲੀ ਜਾਂ ਉਲਟੀ
ਯੂਰਿਨ 'ਚੋਂ ਖੂਨ ਆਉਣਾ
-ਬੁਖ਼ਾਰ ਅਤੇ ਠੰਡ ਲੱਗਣਾ
-ਰੁੱਕ-ਰੁੱਕ ਕੇ ਪੇਸ਼ਾਬ ਆਉਣਾ

ਕਿੰਝ ਕਿਡਨੀ ਦੀ ਪੱਥਰੀ ਤੋਂ ਖ਼ੁਦ ਨੂੰ ਬਚਾ ਸਕਦੇ ਹਾਂ
-ਨਮਕ ਅਤੇ ਕੈਫੀਨ ਦਾ ਸੇਵਨ ਘੱਟ ਕਰੋ ਕਿਉਂਕਿ ਇਸ ਨਾਲ ਯੂਰਿਨ ਤੋਂ ਜ਼ਿਆਦਾ ਕੈਲਸ਼ੀਅਮ ਬਣਦਾ ਹੈ।
-ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ, ਤਾਂ ਜੋ ਬਾਡੀ ਅਤੇ ਕਿਡਨੀ ਡਿਟਾਕਸ ਹੋਵੇ। ਖੁਰਾਕ 'ਚ ਲੀਕਵਿਡ ਚੀਜ਼ਾਂ ਜਿਵੇਂ ਲੱਸੀ, ਜੂਸ, ਨਿੰਬੂ ਪਾਣੀ ਜ਼ਿਆਦਾ ਲਓ।
-ਖੁਰਾਕ 'ਚ ਮੈਗਨੀਸ਼ੀਅਮ ਨਾਲ ਭਰਪੂਰ ਫੂਡਸ ਜਿਵੇਂ ਐਵੋਕਾਡੋ, ਡਾਰਕ ਚਾਕਲੇਟ, ਕੱਦੂ ਦੇ ਬੀਜ, ਮੱਛੀ, ਦਹੀਂ, ਕੇਲਾ ਬਾਦਾਮ, ਸਟਰਾਬੇਰੀ ਆਦਿ ਜ਼ਿਆਦਾ ਲਓ।
ਜੇਕਰ ਤੁਸੀਂ ਆਪਣੀ ਲਾਈਫਸਟਾਈਲ ਸਹੀ ਰੱਖੋਗੇ ਤਾਂ ਸਿਰਫ਼ ਕਿਡਨੀ ਸਟੋਨ ਹੀ ਨਹੀਂ ਕਈ ਬੀਮਾਰੀਆਂ ਤੋਂ ਬਚੇ ਰਹੋਗੇ।
Health Tips: ਪਸੀਨੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ‘ਫਟਕੜੀ’ ਦੀ ਇੰਝ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ
NEXT STORY