ਵੈੱਬ ਡੈਸਕ- ਜਿਵੇਂ-ਜਿਵੇਂ ਠੰਡ ਦਾ ਮੌਸਮ ਨੇੜੇ ਆ ਰਿਹਾ ਹੈ, ਸਵੇਰ-ਸ਼ਾਮ ਦੀ ਠੰਡੀ ਹਵਾ ਨਾਲ ਖੰਘ, ਜ਼ੁਕਾਮ, ਗਲੇ 'ਚ ਦਰਦ ਅਤੇ ਬੁਖਾਰ ਜਿਹੀਆਂ ਸਮੱਸਿਆਵਾਂ ਵੱਧਣ ਲੱਗਦੀਆਂ ਹਨ। ਅਕਸਰ ਲੋਕ ਇਨ੍ਹਾਂ ਤੋਂ ਬਚਣ ਲਈ ਦਵਾਈਆਂ ‘ਤੇ ਨਿਰਭਰ ਰਹਿੰਦੇ ਹਨ, ਪਰ ਤੁਹਾਡੇ ਆਪਣੇ ਕਿਚਨ 'ਚ ਪਈ ਦਾਲਚੀਨੀ (Dalchini) ਇਸ ਮੌਸਮ 'ਚ ਇਕ ਕੁਦਰਤੀ ਇਲਾਜ ਵਾਂਗ ਕੰਮ ਕਰ ਸਕਦੀ ਹੈ। ਇਹ ਸੁਗੰਧਿਤ ਭੂਰੇ ਰੰਗ ਦੀ ਛੋਟੀ ਲੱਕੜੀ ਨਾ ਸਿਰਫ਼ ਖਾਣੇ ਦਾ ਸੁਆਦ ਵਧਾਉਂਦੀ ਹੈ, ਸਗੋਂ ਸਰੀਰ ਨੂੰ ਅੰਦਰੋਂ ਤੰਦਰੁਸਤ ਰੱਖਣ 'ਚ ਵੀ ਮਦਦ ਕਰਦੀ ਹੈ।
ਸਰੀਰ ਨੂੰ ਰੱਖੇ ਅੰਦਰੋਂ ਗਰਮ ਤੇ ਬੀਮਾਰੀਆਂ ਤੋਂ ਬਚਾਏ
ਸਵੇਰੇ ਖਾਲੀ ਪੇਟ ਕੋਸੇ ਪਾਣੀ 'ਚ ਦਾਲਚੀਨੀ ਪਾਊਡਰ ਮਿਲਾ ਕੇ ਪੀਣ ਨਾਲ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਇਸ ਨਾਲ ਸਰਦੀਆਂ 'ਚ ਖੰਘ, ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ।
ਬਲੱਡ ਸ਼ੂਗਰ ਅਤੇ ਪਾਚਣ ਤੰਤਰ ਲਈ ਲਾਭਦਾਇਕ
ਦਾਲਚੀਨੀ 'ਚ ਮੌਜੂਦ ਪੋਲੀਫੀਨੋਲਸ (Polyphenols) ਇੰਸੁਲਿਨ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦੇ ਹਨ। ਹਰ ਰੋਜ਼ ਇਕ ਚੁਟਕੀ ਦਾਲਚੀਨੀ ਖਾਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ। ਇਹ ਪਾਚਣ ਤੰਤਰ ਨੂੰ ਠੀਕ ਰੱਖਦੀ ਹੈ, ਸਰੀਰ ਦੀ ਸੋਜ ਘਟਾਉਂਦੀ ਹੈ ਅਤੇ ਊਰਜਾ ਬਣਾਈ ਰੱਖਦੀ ਹੈ।
ਫੈਟ ਬਰਨਿੰਗ ਤੇ ਮੈਟਾਬੋਲਿਜ਼ਮ ਵਧਾਏ
ਦਾਲਚੀਨੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਤੇ ਭੁੱਖ ਨੂੰ ਸੰਤੁਲਿਤ ਰੱਖਦੀ ਹੈ। ਕੋਸੇ ਪਾਣੀ 'ਚ ਨਿੰਬੂ, ਸ਼ਹਿਦ ਅਤੇ ਦਾਲਚੀਨੀ ਮਿਲਾ ਕੇ ਪੀਣ ਨਾਲ ਚਰਬੀ ਘਟਾਉਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ ਅਤੇ ਪੇਟ ਦੀ ਜੰਮੀ ਚਰਬੀ ਹੌਲੀ-ਹੌਲੀ ਘਟਦੀ ਹੈ।
ਖੰਘ-ਜ਼ੁਕਾਮ ਅਤੇ ਗਲੇ ਦੀ ਖਰਾਸ਼ 'ਚ ਰਾਹਤ
ਦਾਲਚੀਨੀ 'ਚ ਐਂਟੀ-ਵਾਇਰਲ ਅਤੇ ਐਂਟੀ-ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ। ਤੁਲਸੀ ਅਤੇ ਅਦਰਕ ਨਾਲ ਇਸ ਨੂੰ ਉਬਾਲ ਕੇ ਪੀਣ ਨਾਲ ਗਲੇ ਦੀ ਖਰਾਸ਼ ਅਤੇ ਦਰਦ 'ਚ ਤੁਰੰਤ ਆਰਾਮ ਮਿਲਦਾ ਹੈ। ਇਹ ਖੰਘ ਅਤੇ ਜ਼ੁਕਾਮ 'ਚ ਵੀ ਬਹੁਤ ਅਸਰਦਾਰ ਹੈ।
ਚਮੜੀ ਤੇ ਵਾਲਾਂ ਲਈ ਵੀ ਫਾਇਦੇਮੰਦ
ਦਾਲਚੀਨੀ ਅਤੇ ਸ਼ਹਿਦ ਦਾ ਪੇਸਟ ਚਿਹਰੇ ‘ਤੇ ਲਗਾਉਣ ਨਾਲ ਮੁਹਾਸੇ ਅਤੇ ਬਲੈਕਹੈੱਡ ਘਟਦੇ ਹਨ। ਜਦਕਿ ਦਾਲਚੀਨੀ ਤੇ ਨਾਰੀਅਲ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲ ਮਜ਼ਬੂਤ, ਸੰਘਣੇ ਅਤੇ ਚਮਕਦਾਰ ਬਣਦੇ ਹਨ।
ਦਿਲ ਤੇ ਬਲੱਡ ਪ੍ਰੈਸ਼ਰ ਲਈ ਫਾਇਦੇਮੰਦ
ਦਾਲਚੀਨੀ 'ਚ ਮੌਜੂਦ ਐਂਟੀਆਕਸੀਡੈਂਟ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘਟਦਾ ਹੈ ਅਤੇ ਦਿਲ ਮਜ਼ਬੂਤ ਰਹਿੰਦਾ ਹੈ।
ਨੋਟ : ਦਾਲਚੀਨੀ ਦਾ ਸੇਵਨ ਸੀਮਿਤ 'ਚ ਹੀ ਕਰੋ। ਜ਼ਿਆਦਾ ਸੇਵਨ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਬਲੱਡ ਗਰੁੱਪ ਵਾਲਿਆਂ ਨੂੰ Heart Attack ਦਾ ਖ਼ਤਰਾ ਸਭ ਤੋਂ ਘੱਟ! ਰਿਪੋਰਟ 'ਚ ਵੱਡਾ ਖੁਲਾਸਾ
NEXT STORY