ਹੈਲਥ ਡੈਸਕ- ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਠੰਡੀ ਹਵਾਵਾਂ ਜਿੱਥੇ ਸੁਕੂਨ ਦਿੰਦੀਆਂ ਹਨ, ਉਥੇ ਹੀ ਕਈ ਲੋਕਾਂ ਲਈ ਇਹ ਦਰਦ ਤੇ ਤਕਲੀਫ਼ ਦਾ ਮੌਸਮ ਬਣ ਜਾਂਦਾ ਹੈ। ਖਾਸਕਰ ਉਹ ਲੋਕ ਜੋ ਗਠੀਆ (Arthritis) ਜਾਂ ਜੋੜਾਂ ਦੇ ਦਰਦ ਨਾਲ ਪੀੜਤ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਇਸ ਮੌਸਮ ਵਿੱਚ ਵਧ ਜਾਂਦੀਆਂ ਹਨ। ਠੰਡ ਕਾਰਨ ਖੂਨ ਦੇ ਸੰਚਾਰ ਹੌਲੀ ਹੋ ਜਾਣਾ, ਮਾਸਪੇਸ਼ੀਆਂ ਦਾ ਸਖ਼ਤ ਹੋਣਾ ਅਤੇ ਜੋੜਾਂ 'ਚ ਸੋਜ ਆਉਣਾ ਆਮ ਗੱਲ ਹੈ। ਪਰ ਕੁਝ ਸੌਖੇ ਘਰੇਲੂ ਨੁਸਖ਼ੇ ਅਪਣਾ ਕੇ ਇਸ ਦਰਦ ਤੋਂ ਕਾਫ਼ੀ ਹੱਦ ਤੱਕ ਰਾਹਤ ਪਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ
ਜੋੜਾਂ ਦੇ ਦਰਦ ਦੇ ਮੁੱਖ ਕਾਰਨ
- ਠੰਡਾ ਮੌਸਮ: ਸਰਦੀਆਂ 'ਚ ਖੂਨ ਦਾ ਸੰਚਾਰ ਹੌਲੀ ਹੋਣ ਨਾਲ ਦਰਦ ਵੱਧਦਾ ਹੈ।
- ਵਿਟਾਮਿਨ D ਦੀ ਘਾਟ: ਧੁੱਪ ਨਾ ਮਿਲਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
- ਉਮਰ ਤੇ ਭਾਰ: ਵੱਧ ਉਮਰ ਜਾਂ ਮੋਟਾਪਾ ਜੋੜਾਂ 'ਤੇ ਵੱਧ ਦਬਾਅ ਪਾਉਂਦਾ ਹੈ।
- ਪੁਰਾਣੀ ਸੱਟ ਜਾਂ ਇਨਫੈਕਸ਼ਨ: ਇਸ ਨਾਲ ਜੋੜਾਂ 'ਚ ਸੋਜ ਬਣੀ ਰਹਿੰਦੀ ਹੈ।
- ਜੈਨੇਟਿਕ ਕਾਰਣ: ਪਰਿਵਾਰ 'ਚ ਗਠੀਆ ਹੋਣ ਨਾਲ ਖ਼ਤਰਾ ਵਧ ਜਾਂਦਾ ਹੈ।
- ਯੂਰਿਕ ਐਸਿਡ ਵੱਧਣਾ: ਇਸ ਨਾਲ ਵੀ ਜੋੜਾਂ 'ਚ ਦਰਦ ਦੀ ਸ਼ੁਰੂਆਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਸਰਦੀਆਂ 'ਚ ਗਠੀਆ ਤੋਂ ਰਾਹਤ ਦੇ ਘਰੇਲੂ ਉਪਾਅ
ਸਰ੍ਹੋਂ ਜਾਂ ਤਿਲ ਦੇ ਤੇਲ ਦੀ ਗਰਮ ਮਾਲਿਸ਼
ਰੋਜ਼ ਸਵੇਰੇ ਤੇ ਰਾਤ ਨੂੰ ਥੋੜ੍ਹਾ ਗਰਮ ਤੇਲ ਲੈ ਕੇ ਜੋੜਾਂ 'ਤੇ 10–15 ਮਿੰਟ ਮਾਲਿਸ਼ ਕਰੋ। ਇਸ ਨਾਲ ਖੂਨ ਦਾ ਸੰਚਾਰ ਤੇਜ਼ ਹੁੰਦਾ ਹੈ ਅਤੇ ਸੋਜ ਘਟਦੀ ਹੈ।
ਹਲਦੀ ਵਾਲਾ ਦੁੱਧ ਪੀਓ
ਇਕ ਗਿਲਾਸ ਗਰਮ ਦੁੱਧ 'ਚ ਅੱਧਾ ਚਮਚ ਹਲਦੀ ਮਿਲਾ ਕੇ ਰਾਤ ਨੂੰ ਪੀਓ। ਹਲਦੀ 'ਚ ਮੌਜੂਦ ਕਰਕਿਊਮਿਨ (Curcumin) ਦਰਦ ਤੇ ਸੋਜ ਦੋਵਾਂ ਘਟਾਉਂਦਾ ਹੈ।
ਅਜਵਾਇਨ ਜਾਂ ਮੇਥੀ ਦਾਣਿਆਂ ਦਾ ਪਾਣੀ
ਇਕ ਚਮਚ ਅਜਵਾਇਨ ਜਾਂ ਮੇਥੀ ਦਾਣੇ ਰਾਤ ਭਰ ਭਿਓ ਕੇ ਸਵੇਰੇ ਖਾਲੀ ਪੇਟ ਖਾਓ ਜਾਂ ਉਸ ਦਾ ਪਾਣੀ ਪੀਓ। ਇਹ ਸੋਜ ਘਟਾਉਣ ਤੇ ਦਰਦ ਘਟਾਉਣ 'ਚ ਬਹੁਤ ਕਾਰਗਰ ਹਨ।
ਗਰਮ ਪਾਣੀ ਨਾਲ ਸੇਕ
ਦਿਨ 'ਚ 2–3 ਵਾਰ ਹੀਟ ਪੈਕ ਜਾਂ ਗਰਮ ਪਾਣੀ ਦੀ ਬੋਤਲ ਨਾਲ ਜੋੜਾਂ ਦਾ ਸੇਕ ਕਰੋ। ਇਸ ਨਾਲ ਜਕੜਨ ਦੂਰ ਹੁੰਦੀ ਹੈ।
ਧੁੱਪ 'ਚ ਬੈਠਣਾ
ਰੋਜ਼ ਸਵੇਰੇ 15–20 ਮਿੰਟ ਧੁੱਪ ਲਓ। ਇਸ ਨਾਲ ਵਿਟਾਮਿਨ D ਮਿਲਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
ਲਸਣ ਤੇ ਅਦਰਕ ਦਾ ਸੇਵਨ
ਦੋਵੇਂ 'ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ। ਸਵੇਰੇ ਖਾਲੀ ਪੇਟ 2–3 ਲਸਣ ਦੀਆਂ ਕਲੀਆਂ ਖਾਓ ਜਾਂ ਚਾਹ 'ਚ ਅਦਰਕ ਸ਼ਾਮਲ ਕਰੋ।
ਏਪਸਮ ਸਾਲਟ (Epsom Salt) ਨਾਲ ਪੈਰ ਧੋਣਾ
ਇਕ ਟਬ ਗਰਮ ਪਾਣੀ 'ਚ 1 ਕੱਪ Epsom Salt ਪਾਓ ਅਤੇ ਪੈਰ 15 ਮਿੰਟ ਰੱਖੋ। ਇਸ 'ਚ ਮੌਜੂਦ ਮੈਗਨੀਸ਼ੀਅਮ ਦਰਦ ਤੇ ਸੋਜ ਦੋਵੇਂ ਘਟਾਉਂਦਾ ਹੈ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
ਰੱਖੋ ਇਹ ਸਾਵਧਾਨੀਆਂ
- ਠੰਡੀ ਹਵਾ ਤੇ ਨਮੀ ਤੋਂ ਬਚੋ, ਹਮੇਸ਼ਾ ਸਰੀਰ ਨੂੰ ਗਰਮ ਰੱਖੋ।
- ਲੰਮੇ ਸਮੇਂ ਤੱਕ ਇਕ ਹੀ ਪੋਜ਼ੀਸ਼ਨ 'ਚ ਨਾ ਬੈਠੋ।
- ਭਾਰ ਕਾਬੂ 'ਚ ਰੱਖੋ।
- ਹਲਕੀ ਯੋਗਾ ਜਾਂ ਐਕਸਰਸਾਈਜ਼ ਕਰੋ ਜਿਵੇਂ ਤਾੜਾਸਨ, ਤ੍ਰਿਕੋਣਾਸਨ, ਪਵਨਮੁਕਤਾਸਨ ਆਦਿ।
- ਗਠੀਆ 'ਚ ਖਾਣ-ਪੀਣ ਦਾ ਖ਼ਾਸ ਧਿਆਨ
- ਤਿੱਲ, ਅਲਸੀ, ਅਖਰੋਟ (ਓਮੇਗਾ-3 ਨਾਲ ਭਰਪੂਰ) ਖਾਓ।
- ਹਰੀ ਸਬਜ਼ੀਆਂ, ਦਾਲਾਂ, ਦੁੱਧ ਅਤੇ ਹਲਦੀ ਖੁਰਾਕ 'ਚ ਸ਼ਾਮਲ ਕਰੋ।
- ਅਦਰਕ, ਲਸਣ, ਨਿੰਬੂ ਅਤੇ ਕੋਸੇ ਪਾਣੀ ਰੋਜ਼ਾਨਾ ਦਾ ਹਿੱਸਾ ਬਣਾਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਬੂਤਰਾਂ ਨਾਲ ਲਗਾਅ ਪੈ ਸਕਦੈ ਸਿਹਤ 'ਤੇ ਭਾਰੀ! ਮਾਹਿਰ ਨੇ ਦਿੱਤੀ ਚਿਤਾਵਨੀ
NEXT STORY