ਨਵੀਂ ਦਿੱਲੀ : ਸਰਦੀਆਂ 'ਚ ਹਰ ਕਿਸੇ ਨੂੰ ਸੂਪ ਪੀਣਾ ਪਸੰਦ ਹੁੰਦਾ ਹੈ ਇਹ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦੇ ਸਰੀਰ ਲਈ ਲਾਹੇਵੰਦ ਹੁੰਦਾ ਹੈ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਸਰਦੀਆਂ ’ਚ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਨਾਲ ਹੀ ਇਸ ਮੌਸਮ ’ਚ ਭੁੱਖ ਜ਼ਿਆਦਾ ਲੱਗਣ ਕਾਰਨ ਉਹ ਬਾਹਰ ਦੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਇਸ ਕਾਰਨ ਉਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੋ ਕੇ ਬੀਮਾਰੀਆਂ ਨਾਲ ਲਪੇਟ ’ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ’ਚ ਜੇਕਰ ਤੁਹਾਡੇ ਘਰ ’ਚ ਵੀ ਛੋਟੇ ਬੱਚੇ ਅਤੇ ਬਜ਼ੁਰਗ ਹਨ ਤਾਂ ਤੁਸੀਂ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਗਾਜਰ ਅਤੇ ਚੁਕੰਦਰ ਨਾਲ ਬਣਿਆ ਸੂਪ ਦੇ ਸਕਦੇ ਹੋ। ਇਹ ਪੀਣ ’ਚ ਸੁਆਦ ਹੋਣ ਦੇ ਨਾਲ ਉਨ੍ਹਾਂ ਦੀ ਸਿਹਤ ਬਰਕਰਾਰ ਰੱਖਣ ’ਚ ਮਦਦ ਕਰੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...
ਇਹ ਵੀ ਪੜ੍ਹੋ-ਸਰਦੀਆਂ 'ਚ ਨਾ ਕਰੋ ਠੰਡੇ ਪਾਣੀ ਨਾਲ ਨਹਾਉਣ ਦੀ ਗਲਤੀ, ਵਧ ਸਕਦੈ ਸਟ੍ਰੋਕ ਦਾ ਖਤਰਾ
ਸੂਪ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ
ਗਾਜਰ-1
ਚੁਕੰਦਰ-1
ਲਸਣ ਦੀ ਕਲੀਆਂ-2
ਕਾਲੀ ਮਿਰਚ-ਸੁਆਦ ਅਨੁਸਾਰ
ਕਾਲਾ ਨਮਕ-ਸੁਆਦ ਅਨੁਸਾਰ
ਜੀਰਾ ਪਾਊਡਰ-ਸੁਆਦ ਅਨੁਸਾਰ
ਪਾਣੀ-ਲੋੜ ਅਨੁਸਾਰ
ਘਿਓ- ਲੋੜ ਅਨੁਸਾਰ
ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਕਰਦੇ ਹੋ ਲੇਟ ਨਾਈਟ ਡਿਨਰ ਤਾਂ ਪੜ੍ਹੋ ਇਹ ਖ਼ਬਰ
ਸੂਪ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਗਾਜਰ ਅਤੇ ਚੁਕੰਦਰ ਨੂੰ ਧੋ ਕੇ ਛਿੱਲ ਲਓ।
2. ਹੁਣ ਪੈਨ ’ਚ ਪਾਣੀ, ਗਾਜਰ, ਲਸਣ ਅਤੇ ਚੁਕੰਦਰ ਪਾ ਕੇ ਉਬਾਲੋ।
3. ਸਾਰੀਆਂ ਚੀਜ਼ਾਂ ਪੱਕਣ ਤੋਂ ਬਾਅਦ ਇਨ੍ਹਾਂ ਨੂੰ ਬਲੈਂਡਰ ’ਚ ਪੀਸ ਲਓ।
4. ਹੁਣ ਪੈਨ ’ਚ ਘਿਓ ਗਰਮ ਕਰਕੇ ਉਸ ’ਚ ਜੀਰਾ ਭੁੰਨੋ।
5. ਫਿਰ ਇਸ ’ਚ ਗਾਜਰ-ਚੁਕੰਦਰ ਦੀ ਪਿਊਰੀ ਅਤੇ ਪਾਣੀ ਮਿਲਾ ਕੇ ਪੱਕਣ ਦਿਓ।
6. ਸੂਪ ਪੱਕਣ ’ਤੇ ਇਸ ’ਚ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਅੱਗ ਤੋਂ ਉਤਾਰ ਲਓ।
7. ਲਓ ਜੀ ਤੁਹਾਡੇ ਖਾਣ ਲਈ ਗਾਜਰ ਅਤੇ ਚੁਕੰਦਰ ਦਾ ਸੂਪ ਬਣ ਕੇ ਤਿਆਰ ਹੈ।
ਇਹ ਵੀ ਪੜ੍ਹੋ-ਠੰਡ ਦੇ ਮੌਸਮ 'ਚ ਵਧ ਰਿਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਖਾਓ ਇਹ ਫਲ
ਚੁਕੰਦਰ ਦੇ ਸੂਪ ਨਾਲ ਸਰੀਰ ਨੂੰ ਹੋਣ ਵਾਲੇ ਲਾਭ
ਮਜ਼ਬੂਤ ਹੱਡੀਆਂ: ਇਸ ’ਚ ਮੌਜੂਦ ਕੈਲਸ਼ੀਅਮ ਹੱਡੀਆਂ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਬੱਚਿਆਂ ਦਾ ਬਿਹਤਰ ਵਿਕਾਸ ਹੋਣ ’ਚ ਮਦਦ ਮਿਲਦੀ ਹੈ।
ਮਜ਼ਬੂਤ ਇਮਿਊਨਿਟੀ: ਚੁਕੰਦਰ, ਗਾਜਰ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਹੋਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਸਰਦੀ-ਜ਼ੁਕਾਮ, ਖਾਂਸੀ ਅਤੇ ਹੋਰ ਮੌਸਮੀ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਯਾਦ ਸ਼ਕਤੀ ਵਧਾਏ: ਬੱਚਿਆਂ ਦੇ ਮਾਨਸਿਕ ਵਿਕਾਸ ਲਈ ਇਹ ਸੂਪ ਪਿਲਾਉਣਾ ਬਿਹਤਰ ਆਪਸ਼ਨ ਹੈ। ਇਸ ਨਾਲ ਦਿਮਾਗ ਦਾ ਵਿਕਾਸ ਹੋਣ ਦੇ ਨਾਲ ਯਾਦ ਸ਼ਕਤੀ ਵਧਣ ’ਚ ਮਦਦ ਮਿਲਦੀ ਹੈ।
ਖ਼ੂਨ ਵਧਾਏ: ਇਸ ’ਚ ਆਇਰਨ ਹੋਣ ਨਾਲ ਖ਼ੂਨ ਦੀ ਕਮੀ ਪੂਰੀ ਕਰਨ ’ਚ ਮਦਦ ਮਿਲਦੀ ਹੈ। ਅਜਿਹੇ ’ਚ ਬੱਚਿਆਂ ਲਈ ਇਹ ਸੂਪ ਬੇਹੱਦ ਫ਼ਾਇਦੇਮੰਦ ਹੁੰਦਾ ਹੈ।
ਵਾਲ਼ਾਂ ਲਈ ਫ਼ਾਇਦੇਮੰਦ: ਸਿਹਤ ਦੇ ਨਾਲ ਵਾਲ਼ਾਂ ਲਈ ਵੀ ਚੁਕੰਦਰ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਵਾਲ਼ਾਂ ਨੂੰ ਵਧਣ ’ਚ ਮਿਲਦੀ ਹੈ। ਨਾਲ ਹੀ ਵਾਲ਼ ਸੁੰਦਰ, ਲੰਬੇ, ਸੰਘਣੇ ਅਤੇ ਮੁਲਾਇਮ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰਦੀਆਂ 'ਚ ਨਾ ਕਰੋ ਠੰਡੇ ਪਾਣੀ ਨਾਲ ਨਹਾਉਣ ਦੀ ਗਲਤੀ, ਵਧ ਸਕਦੈ ਸਟ੍ਰੋਕ ਦਾ ਖਤਰਾ
NEXT STORY