ਨਵੀਂ ਦਿੱਲੀ— ਹਰ ਕੋਈ ਹਮੇਸ਼ਾ ਸਿਹਤਮੰਦ ਅਤੇ ਜਵਾਨ ਦਿੱਸਣਾ ਚਾਹੁੰਦਾ ਹੈ। ਆਪਣੀ ਉਮਰ ਲੁਕਾਉਣ ਲਈ ਲੋਕ ਕਦੇ ਵਾਲ ਕਾਲੇ ਕਰਦੇ ਹਨ 'ਤੇ ਕਦੇ ਪਾਰਲਰ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਬਿਸਤਰ ਛੱਡਦੇ ਹੀ ਤੁਹਾਡੇ ਦੁਆਰਾ ਕੀਤੀਆਂ ਕੁਝ ਗਲਤੀਆਂ ਤੁਹਾਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਗਲਤੀਆਂ ਬਾਰੇ ਦੱਸ ਰਹੇ ਹਾਂ।
1. ਗਰਮ ਪਾਣੀ
ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਸਵੇਰੇ ਉੱਠਦੇ ਹੀ ਉਹ ਤੇਜ਼ ਗਰਮ ਪਾਣੀ ਨਾਲ ਨਹਾਉਂੇਦੇ ਹਨ। ਇਸ ਤਰ੍ਹਾਂ ਨਹਾਉਣ ਵਾਲੇ ਲੋਕਾਂ 'ਚ ਸਮੇਂ ਤੋਂ ਪਹਿਲਾਂ ਹੀ ਝੁਰੜੀਆਂ ਦਿਖਾਈ ਦੇਣ ਲੱਗਦੀਆਂ ਹਨ।
2. ਨਾਸ਼ਤਾ ਨਾ ਕਰਨਾ
ਜੋ ਲੋਕ ਜਲਦਬਾਜੀ ਦੇ ਚੱਕਰ 'ਚ ਅਕਸਰ ਸਵੇਰੇ ਨਾਸ਼ਤਾ ਨਹੀਂ ਕਰਦੇ ਉਨ੍ਹਾਂ ਲੋਕਾਂ 'ਚ ਹੀ ਉਮਰ ਤੋਂ ਪਹਿਲਾਂ ਬੁੱਢੇਪਾ ਦਿੱਸਣ ਲੱਗਦਾ ਹੈ। ਨਾਸ਼ਤਾ ਨਾ ਕਰਨ ਕਾਰਨ ਤੁਹਾਡਾ ਸਰੀਰ ਕਈ ਘੰਟੇ ਭੁੱਖਾ ਰਹਿੰਦਾ ਹੈ। ਜਿਸ ਕਾਰਨ ਸਰੀਰ ਨੂੰ ਉਰਜਾ ਨਹੀਂ ਮਿਲ ਪਾਉਂਦੀ ਅਤੇ ਉਹ ਥੱਕਿਆ-ਥੱਕਿਆ ਰਹਿੰਦਾ ਹੈ। ਕਈ ਵਾਰੀ ਇਹ ਆਦਤ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਬਣਦੀ ਹੈ।
3. ਦੇਰ ਤੱਕ ਸੋਣਾ
ਦੇਰ ਤੱਕ ਸੋਣ ਕਾਰਨ ਤੁਹਾਡੇ ਸਾਰੇ ਕੰਮ ਲੇਟ ਹੋ ਜਾਂਦੇ ਹਨ। ਜਿਸ ਕਾਰਨ ਤੁਸੀਂ ਤਣਾਅ 'ਚ ਆ ਜਾਂਦੇ ਹੋ। ਤੁਹਾਡੀ ਸਵੇਰ ਹੀ ਤਣਾਅ 'ਚ ਹੁੰਦੀ ਹੈ, ਜਿਸ ਕਾਰਨ ਸਰੀਰ ਅਸੰਤੁਲਿਤ ਹੋ ਜਾਂਦਾ ਹੈ। ਤੁਸੀਂ ਬਦਹਜਮੀ ਅਤੇ ਪੇਟ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਰਹਿਣ ਲੱਗ ਪੈਂਦੇ ਹੋ।
4. ਸਿਗਰਟ
ਕੁਝ ਲੋਕਾਂ ਨੂੰ ਸਵੇਰੇ ਉੱਠਦੇ ਸਾਰ ਹੀ ਸਿਗਰਟ ਪੀਣ ਦੀ ਆਦਤ ਹੁੰਦੀ ਹੈ। ਇਸ ਤਰ੍ਹਾਂ ਕਰਨਾ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਪਾਉਂਦਾ ਹੈ। ਇਸ ਬੁਰੀ ਆਦਤ ਕਾਰਨ ਵਿਅਕਤੀ ਆਪਣੀ ਉਮਰ ਤੋਂ ਪਹਿਲਾਂ ਹੀ ਬੁੱਢਾ ਦਿੱਸਣ ਲੱਗਦਾ ਹੈ।
ਜੇਕਰ ਤੁਸੀਂ ਵੀ ਹੋ ਅਚਾਰ ਦੇ ਸ਼ੌਕੀਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY