ਗਰਮੀ ਕਾਰਨ ਕਈ ਵਾਰ ਹੱਥ, ਪੈਰ ਅਤੇ ਸਾਰੇ ਸਰੀਰ 'ਚ ਜਲਨ ਹੋਣ ਲੱਗਦੀ ਹੈ, ਉਦੋਂ ਮਨ ਬੇਚੈਨ ਹੋ ਜਾਂਦਾ ਹੈ, ਇਸ ਲਈ ਅਜਿਹੀ ਸਥਿਤੀ 'ਚ ਕੁਝ ਘਰੇਲੂ ਉਪਾਅ ਅਜ਼ਮਾ ਕੇ ਲਾਭ ਉਠਾਓ।
ਹੱਥਾਂ-ਪੈਰਾਂ ਦੀ ਜਲਨ
► ਪੁਦੀਨਾ ਜਾਂ ਹਰਾ ਧਨੀਆ ਪੀਸ ਕੇ ਲਗਾਉਣ ਨਾਲ ਜਲਨ ਮਿਟਦੀ ਹੈ। ਮਹਿੰਦੀ ਲਗਾਉਣ ਨਾਲ ਜਲਨ ਦੂਰ ਹੋ ਕੇ ਠੰਡਕ ਮਿਲਦੀ ਹੈ।
► ਕੱਚੇ ਪਿਆਜ਼ ਦਾ ਰਸ ਲਗਾਉਣ ਨਾਲ ਗਰਮੀ ਦੀ ਜਲਨ ਸ਼ਾਂਤ ਹੁੰਦੀ ਹੈ। ਹੱਥਾਂ-ਪੈਰਾਂ 'ਤੇ ਬੱਕਰੀ ਦਾ ਦੁੱਧ ਮਲੋ।
► ਪੱਕਿਆ ਪਪੀਤਾ ਪੀਸ ਕੇ ਹੱਥਾਂ-ਪੈਰਾਂ 'ਤੇ ਲਗਾਉਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਘੀਏ ਦੇ ਗੁੱਦੇ ਨੂੰ ਕੱਦੂਕਸ ਕਰਕੇ ਪੈਰਾਂ ਅਤੇ ਹੱਥਾਂ 'ਤੇ ਮਲਣ ਨਾਲ ਗਰਮੀ ਦੀ ਜਲਨ ਘੱਟ ਹੁੰਦੀ ਹੈ।
► ਪੱਕੀ ਇਮਲੀ ਦੇ ਗੁੱਦੇ ਨੂੰ ਹੱਥਾਂ ਅਤੇ ਪੈਰਾਂ 'ਤੇ ਮਲੋ। ਗੁਲਰ ਦੇ ਰਸ 'ਚ ਸ਼ਹਿਦ ਮਿਲਾ ਕੇ ਚੱਟਣ ਨਾਲ ਹੱਥ, ਪੈਰ, ਲੱਕ ਅਤੇ ਅੱਖਾਂ ਦੀ ਜਲਨ ਦੂਰ ਹੁੰਦੀ ਹੈ।
ਸਰੀਰ ਦੀ ਜਲਨ
► ਸੁੱਕਾ ਧਨੀਆ ਤੇ ਚੌਲ ਬਰਾਬਰ ਮਾਤਰਾ 'ਚ ਲੈ ਕੇ ਫੁਲਾ ਲਓ। ਸਵੇਰੇ ਪੀਸ ਕੇ ਗਰਮ ਕਰਕੇ ਪੀਓ। ਸੱਤੂ ਖਾਣ ਨਾਲ ਸਰੀਰ ਦੀ ਜਲਨ ਮਿਟਦੀ ਹੈ।
► ਦਿਨ ਵੇਲੇ ਆਂਵਲੇ, ਸੇਬ ਜਾਂ ਕਿਸੇ ਵੀ ਚੀਜ਼ ਦਾ ਥੋੜ੍ਹਾ ਜਿਹਾ ਮੁਰੱਬਾ ਖਾਣ ਨਾਲ ਜਲਨ ਨਹੀਂ ਹੁੰਦੀ। ਸੌਂਫ ਦਾ ਚੂਰਨ ਦੁੱਧ 'ਚ ਮਿਲਾ ਕੇ ਪੀਣ ਨਾਲ ਸਰੀਰ 'ਚ ਜਲਨ ਨਹੀਂ ਹੁੰਦੀ।
ਬਰਫ ਦੇ ਗੁਣ
► ਛਿਲਤ ਜਾਂ ਕੰਡਾ ਫਸ ਜਾਣ ਨਾਲ ਬਰਫ ਲਗਾ ਦੇਣ 'ਤੇ ਉਹ ਜਗ੍ਹਾ ਸੁੰਨ ਹੋ ਜਾਂਦੀ ਹੈ, ਜਿਸ ਨਾਲ ਛਿਲਤ ਅਸਾਨੀ ਨਾਲ ਕੱਢੀ ਜਾ ਸਕਦੀ ਹੈ।
► ਪੈਰ 'ਚ ਮੋਚ ਆ ਜਾਣ 'ਤੇ ਬਰਫ ਰਗੜਣ ਨਾਲ ਸੋਜ ਨਹੀਂ ਪੈਂਦੀ।
► ਗਰਮੀ 'ਚ ਲੂ ਲੱਗਣ 'ਤੇ ਬਰਫ ਦੇ ਟੁੱਕੜੇ ਹੱਥਾਂ-ਪੈਰਾਂ 'ਤੇ ਮਲਣ ਨਾਲ ਛੇਤੀ ਅਰਾਮ ਮਿਲਦਾ ਹੈ। ਤੇਜ਼ ਬੁਖਾਰ ਹੋਣ 'ਤੇ ਜਦੋਂ ਦਵਾਈ ਦੇਣ 'ਤੇ ਵੀ ਬੁਖਾਰ ਘੱਟ ਨਹੀਂ ਹੁੰਦਾ, ਉਦੋਂ ਬਰਫ ਦੀ ਪੱਟੀ ਰੱਖਣ ਨਾਲ ਅਤੇ ਸਰੀਰ 'ਤੇ ਬਰਫ ਮਲਣ ਨਾਲ ਬੁਖਾਰ ਛੇਤੀ ਉਤਰ ਜਾਂਦਾ ਹੈ।
► ਗਰਮੀ ਦੀ ਪਿੱਤ 'ਤੇ ਬਰਫ ਦਾ ਟੁਕੜਾ ਮਲਣ ਨਾਲ ਪਿੱਤ ਮੁਰਝਾ ਜਾਂਦੀ ਹੈ, ਜਿਸ ਨਾਲ ਸਰੀਰ ਨੂੰ ਰਾਹਤ ਮਿਲਦੀ ਹੈ।
► ਗਰਮੀ 'ਚ ਨੱਕ 'ਚੋਂ ਖੂਨ ਆ ਜਾਣ ਨਾਲ ਬਰਫ ਦਾ ਟੁੱਕੜਾ ਨੱਕ ਦੇ ਆਲੇ-ਦੁਆਲੇ ਰੱਖਣ ਨਾਲ ਖੂਨ ਡਿਗਣਾ ਬੰਦ ਹੋ ਜਾਂਦਾ ਹੈ।
► ਜਦੋਂ ਮਰੀਜ਼ ਦੇ ਪੇਟ 'ਚ ਜਲਨ, ਉਬਾਕ, ਦਸਤ ਆਦਿ ਹੋਣ ਲੱਗਣ ਤਾਂ ਪੇਟ 'ਤੇ ਬਰਫ ਰਗੜਣ ਨਾਲ ਤੁਰੰਤ ਲਾਭ ਮਿਲਦਾ ਹੈ।
—ਜਤਿਨ ਰੂਪਰੇਲਾ
ਸਭ ਰੋਗਾਂ ਤੋਂ ਰਹਿਣਾ ਹੈ ਦੂਰ ਤਾਂ ਪਾਣੀ ਨੂੰ ਬਣਾਓ ਆਪਣੀ ਪਸੰਦ
NEXT STORY