ਨਵੀਂ ਦਿੱਲੀ- ਜੀਰੇ 'ਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਸਿਹਤ ਸਬੰਧੀ ਸਮੱਸਿਆਵਾਂ ਦੂਰ ਕਰ ਸਕਦੇ ਹਾਂ। ਜੀਰਾ ਸਿਰਫ ਭਾਰਤੀ ਖਾਣਿਆਂ ਦਾ ਅਹਿਮ ਹਿੱਸਾ ਹੀ ਨਹੀਂ ਸਗੋਂ ਇਸ ਦਾ ਪਾਣੀ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜ਼ੀਰੇ ਦਾ ਪਾਣੀ ਕਈ ਸਮੱਸਿਆਵਾਂ ਨੂੰ ਖਤਮ ਕਰਦਾ ਹੈ।
ਅੱਜ ਜਾਣਾਂਗੇ ਕਿ ਜੀਰੇ ਦਾ ਪਾਣੀ ਕਿਹੜੀਆਂ ਸਮੱਸਿਆਵਾਂ ਨੂੰ ਖਤਮ ਕਰਦਾ ਹੈ ਅਤੇ ਜੀਰੇ ਦਾ ਪਾਣੀ ਬਣਾਉਣ ਦੀ ਵਿਧੀ ਬਾਰੇ
ਜੀਰੇ ਦਾ ਪਾਣੀ ਬਣਾਉਣ ਦਾ ਤਰੀਕਾ
ਇੱਕ ਗਲਾਸ ਪਾਣੀ ਵਿੱਚ ਦੋ ਚਮਚੇ ਜੀਰੇ ਨੂੰ ਰਾਤ ਦੇ ਸਮੇਂ ਭਿਓਂ ਕੇ ਰੱਖ ਦਿਓ। ਸਵੇਰ ਦੇ ਸਮੇਂ ਜੀਰੇ ਸਮੇਤ ਇਸ ਪਾਣੀ ਨੂੰ ਉਬਾਲ ਕੇ ਛਾਣ ਲਵੋ ਅਤੇ ਠੰਡਾ ਹੋਣ ਮਗਰੋਂ ਪੀ ਲਵੋ। ਇਸ ਅੰਦਰ ਮੌਜੂਦ ਆਇਰਨ, ਕਾਪਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਗੁਣ ਕਈ ਬਿਮਾਰੀਆਂ ਤੋਂ ਸਾਨੂੰ ਬਚਾਉਂਦੇ ਹਨ।
ਜੀਰੇ ਦਾ ਪਾਣੀ ਪੀਣ ਦੇ ਫਾਇਦੇ
ਐਸੀਡਿਟੀ ਅਤੇ ਬਲੱਡ ਸਰਕੁਲੇਸ਼ਨ
ਖਾਲੀ ਢਿੱਡ ਜੀਰੇ ਦਾ ਪਾਣੀ ਪੀਣ ਨਾਲ ਢਿੱਡ ਫੁੱਲਣਾ ਅਤੇ ਐਸੀਡਿਟੀ ਦੀ ਸਮੱਸਿਆ ਖਤਮ ਹੁੰਦੀ ਹੈ। ਇਸ ਨਾਲ ਪੂਰਾ ਸਰੀਰ ਡਿਟਾਕਸ ਹੁੰਦਾ ਹੈ। ਕਈ ਬੀਮਾਰੀਆਂ ਤੋਂ ਇਹ ਸਾਨੂੰ ਬਚਾਉਂਦਾ ਹੈ। ਇਹ ਪਾਣੀ ਬਲੱਡ ਸਰਕੁਲੇਸ਼ਨ ਦੀ ਸਮੱਸਿਆ ਠੀਕ ਕਰਨ ਦੇ ਨਾਲ-ਨਾਲ ਸਰੀਰ ਦੇ ਦਰਦ ਦੀ ਸਮੱਸਿਆ ਵੀ ਦੂਰ ਕਰਦਾ ਹੈ।
ਡਾਈਜੇਸ਼ਨ, ਹੀਮੋਗਲੋਬਿਨ, ਸਿਰਦਰਦ ਅਤੇ ਢਿੱਡ ਦਰਦ
ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਡਾਈਜੇਸ਼ਨ ਠੀਕ ਰਹਿੰਦਾ ਹੈ। ਇਸ ਅੰਦਰ ਮੌਜੂਦ ਆਇਰਨ ਖੂਨ ਵਿਚ ਹੀਮੋਗਲੋਬਿਨ ਦਾ ਲੈਵਲ ਵਧਾਉਂਦਾ ਹੈ। ਜਿਸ ਨਾਲ ਖੂਨ ਦੀ ਘਾਟ ਪੂਰੀ ਹੁੰਦੀ ਹੈ। ਇਹ ਪਾਣੀ ਸਿਰ ਦਰਦ ਵੀ ਦੂਰ ਕਰਦਾ ਹੈ। ਤਸੀਰ ਠੰਢੀ ਹੋਣ ਕਰਕੇ ਢਿੱਡ ਅੰਦਰ ਠੰਡਕ ਪਹੁੰਚਾ ਕੇ ਢਿੱਡ ਦਾ ਦਰਦ ਵੀ ਠੀਕ ਕਰਦਾ ਹੈ।
ਕੋਲੈਸਟਰੋਲ ਲੈਵਲ ਕਰੇ ਕੰਟਰੋਲ
ਇਹ ਪਾਣੀ ਨਿਯਮਿਤ ਰੂਪ ਵਿੱਚ ਪੀਣ ਨਾਲ ਵਜ਼ਨ ਕੰਟਰੋਲ ਹੁੰਦਾ ਹੈ ਅਤੇ ਕੋਲੈਸਟ੍ਰੋਲ ਦਾ ਲੈਵਲ ਵੀ ਘਟਦਾ ਹੈ। ਜਿਸ ਦੇ ਚੱਲਦੇ ਭਵਿੱਖ ਵਿੱਚ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਨਹੀਂ ਰਹਿੰਦਾ ।
ਢਿੱਡ ਫੁੱਲਣ ਤੋਂ ਰਾਹਤ
ਕਈ ਵਾਰ ਖਾਣਾ ਖਾਣ ਤੋਂ ਤੁਰੰਤ ਬਾਅਦ ਜਾਂ ਗੈਸ ਦੀ ਵਜ੍ਹਾ ਕਾਰਨ ਢਿੱਡ ਫੁੱਲ ਜਾਂਦਾ ਹੈ। ਜੀਰੇ ਦਾ ਪਾਣੀ ਇਸ ਫੁੱਲੇ ਹੋਏ ਢਿੱਡ ਅਤੇ ਕਬਜ਼ ਤੋਂ ਨਿਜ਼ਾਤ ਦਿਵਾਉਂਦਾ ਹੈ।
ਇਲਾਇਚੀ ਅਤੇ ਸੌਂਫ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਸਫ਼ਰ ਦੌਰਾਨ ਆਉਣ ਵਾਲੀ ਉਲਟੀ ਤੋਂ ਨਿਜ਼ਾਤ
NEXT STORY