ਨਵੀਂ ਦਿੱਲੀ- ਹਿੰਗ ਜ਼ਿਆਦਾਤਰ ਸਬਜ਼ੀਆਂ 'ਚ ਵਰਤੀ ਜਾਂਦੀ ਹੈ। ਹਿੰਗ ਨੂੰ ਮਸਾਲਿਆਂ 'ਚ ਸਭ ਤੋਂ ਜ਼ਿਆਦਾ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਇਹ ਔਸ਼ਦੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੀ ਤਿੱਖੀ ਖੂਸ਼ਬੂ ਕੁਝ ਲੋਕ ਪਸੰਦ ਨਹੀਂ ਕਰਦੇ ਪਰ ਇਸ ਦੇ ਗੁਣਾਂ ਦੇ ਸਾਹਮਣੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਿਹਤ ਦੀ ਦ੍ਰਿਸ਼ਟੀ ਨਾਲ ਜੇਕਰ ਦੇਖਿਆ ਜਾਵੇ ਤਾਂ ਪ੍ਰਾਚੀਨ ਸਮੇਂ ਤੋਂ ਹੀ ਇਸ ਨੂੰ ਆਯੁਰਵੈਦ 'ਚ ਖਾਸ ਥਾਂ ਦਿੱਤੀ ਗਈ ਹੈ। ਸਬਜ਼ੀਆਂ 'ਚ ਇਸ ਦਾ ਤੜਕਾ ਲਗਾਉਣ ਨਾਲ ਜਾਇਕਾ ਤਾਂ ਵੱਧ ਹੀ ਜਾਂਦਾ ਹੈ ਨਾਲ ਹੀ ਇਸ ਨਾਲ ਸਿਹਤ ਵੀ ਦਰੁਸਤ ਰਹਿੰਦੀ ਹੈ। ਅੱਜ ਅਸੀਂ ਇਸ ਨਾਲ ਹੋਣ ਵਾਲੇ ਹੋਰ ਫਾਇਦਿਆਂ ਬਾਰੇ ਗੱਲ ਕਰਾਂਗੇ।
1. ਯਾਦ ਸ਼ਕਤੀ ਤੇਜ਼
ਜਿਨ੍ਹਾਂ ਲੋਕਾਂ ਦੀ ਸੋਚਣ ਅਤੇ ਯਾਦ ਰੱਖਣ ਦੀ ਤਾਕਤ ਕਮਜ਼ੋਰ ਹੁੰਦੀ ਹੈ, ਉਨ੍ਹਾਂ ਲਈ ਹਿੰਗ ਦੀ ਵਰਤੋ ਬੇਹੱਦ ਫਾਇਦੇਮੰਦ ਹੈ। ਹਿੰਗ ਦੀ ਵਰਤੋਂ ਕਰਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
2. ਸ਼ੂਗਰ
ਹਿੰਗ ਦੀ ਵਰਤੋਂ ਨਾਲ ਸਰੀਰ 'ਚ ਬਲੱਡ ਸ਼ੂਗਰ ਲੈਵਲ ਸੰਤੁਲਿਤ ਹੁੰਦਾ ਹੈ, ਜਿਸ ਨਾਲ ਸ਼ੂਗਰ ਹੋਣ ਦਾ ਖਤਰਾ ਨਹੀਂ ਰਹਿੰਦਾ। ਸ਼ੂਗਰ ਦੇ ਰੋਗੀਆਂ ਨੂੰ ਰੋਜ਼ਾਨਾ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਲਾਭ ਮਿਲੇਗਾ।
![शिशà¥à¤à¤ à¤à¥ लिठहà¥à¤à¤: à¤à¥à¤¯à¤¾ यह सà¥à¤°à¤à¥à¤·à¤¿à¤¤ हà¥, लाठव सावधानियाठ| Hing (Asafetida) for Babies in Hindi](https://cdn.cdnparenting.com/articles/2018/09/732747313-H.jpg)
3. ਹਿੱਚਕੀ ਅਤੇ ਡਕਾਰ ਦੂਰ
ਕੁਝ ਲੋਕਾਂ ਨੂੰ ਇਕ ਵਾਰ ਹਿਚਕੀ ਸ਼ੁਰੂ ਹੋ ਜਾਵੇ ਤਾਂ ਬੰਦ ਹੋਣ ਦਾ ਨਾਂ ਹੀ ਨਹੀਂ ਲੈਂਦੀ। ਇਸ ਨੂੰ ਹਟਾਉਣ ਲਈ ਕੇਲੇ ਦੇ ਗੂਦੇ 'ਚ ਮਸੂਰ ਦੀ ਦਾਲ ਦੇ ਦਾਣੇ ਬਰਾਬਰ ਹਿੰਗ ਦੀ ਵਰਤੋਂ ਕਰਨ ਨਾਲ ਹਿੱਚਕੀ ਅਤੇ ਡਕਾਰ ਆਉਣਾ ਬੰਦ ਹੋ ਜਾਂਦੇ ਹਨ।
4. ਢਿੱਡ ਸਿਹਤਮੰਦ
ਜੇਕਰ ਤੁਹਾਡਾ ਢਿੱਡ ਠੀਕ ਨਾ ਹੋਵੇ ਤਾਂ ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਢਿੱਡ ਨੂੰ ਸਿਹਤਮੰਦ ਅਤੇ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਬਣਾਉਣ ਲਈ ਸਬਜ਼ੀ-ਦਾਲ 'ਚ ਹਿੰਗ ਦਾ ਤੜਕਾ ਲਗਾਓ। ਹਿੰਗ ਦੇ ਚੂਰਨ ਦੀ ਵਰਤੋਂ ਕਰਨ ਨਾਲ ਹਾਜ਼ਮਾ ਠੀਕ ਰਹਿੰਦਾ ਹੈ।
5. ਬਲਗਮ
ਮੌਸਮ 'ਚ ਬਦਲਾਅ ਆਉਣ ਨਾਲ ਬਲਗਮ ਦੀ ਪ੍ਰੇਸ਼ਾਨੀ ਹੋਣਾ ਆਮ ਗੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਪਾਣੀ 'ਚ ਹਿੰਗ ਪਾ ਕੇ ਪੇਸਟ ਤਿਆਰ ਕਰ ਲਓ। ਪੇਸਟ ਨੂੰ ਛਾਤੀ 'ਤੇ ਹੌਲੀ-ਹੌਲੀ ਲਗਾਓ। ਲਗਾਤਾਰ 2-3 ਦਿਨ ਅਜਿਹਾ ਕਰਨ ਨਾਲ ਬਲਗਮ ਬਾਹਰ ਨਿਕਲਣ ਲੱਗਦੀ ਹੈ।
![These 5 amazing benefits of hing will make you forget about its pungent smell.- हà¥à¤à¤ à¤à¥ तà¥à¤à¥ à¤à¤à¤§ पसà¤à¤¦ नहà¥à¤? तॠà¤à¤¾à¤¨à¤¿à¤ à¤à¤¸à¤à¥ 5 सà¥à¤µà¤¾à¤¸à¥à¤¥à¥à¤¯ लाà¤à¥à¤ à¤à¥ बारॠमà¥à¤, à¤à¥ à¤à¥à¤²à¤¾ दà¥à¤à¤à¥](https://images.healthshots.com/healthshots/hi/uploads/2021/03/15150004/benefits-of-hing-2.jpg)
6. ਯੂਰਿਨ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਯੂਰਿਨ ਇੰਫੈਕਸ਼ਨ ਜਾਂ ਇਸ ਨਾਲ ਜੁੜੀ ਕੋਈ ਹੋਰ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਹਿੰਗ ਕਾਫੀ ਫਾਇਦੇਮੰਦ ਹੈ।
7. ਮਜ਼ਬੂਤ ਹੱਡੀਆਂ
ਹਿੰਗ 'ਚ ਐਂਟੀ-ਇੰਫਲਾਮੈਟਰੀ ਦੇ ਗੁਣ ਹੁੰਦੇ ਹਨ, ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਹਿੰਗ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਨੂੰ ਰਾਹਤ ਮਿਲਦੀ ਹੈ।
![Benefits Of Hing: Asafoetida Is Wonderful To Get Rid Of Stomach Gas And Indigestion, It Can Also Control Sugar Level Learn Here 7 Incredible Benefits Of Asafoetida - Benefits Of Hing: पà¥à¤](https://c.ndtvimg.com/fg22545g_hing-or-asafoetida_625x300_27_July_18.jpg)
8. ਅਸਥਮਾ
ਅਸਥਮਾ ਦੇ ਰੋਗੀਆਂ ਲਈ ਵੀ ਹਿੰਗ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ 'ਚ ਮਜ਼ਬੂਤ ਐਂਟੀ-ਬੈਕਟੀਰੀਅਲ ਗੁਣ ਸਾਹ ਫੁੱਲਣ ਦੀ ਸਮੱਸਿਆ ਨੂੰ ਘੱਟ ਕਰਦੇ ਹਨ।
9. ਅੱਖਾਂ ਦੀ ਰੋਸ਼ਨੀ
ਹਿੰਗ ਦੇ ਪਾਣੀ 'ਚ ਮੌਜੂਦ ਵੀਟਾ ਕੈਰੋਟੀਨ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਖੁਰਾਕ 'ਚ ਸ਼ਾਮਲ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ।
10. ਖੂਨ ਦੀ ਘਾਟ
ਸਰੀਰ 'ਚ ਖੂਨ ਦੀ ਘਾਟ ਹੋਣ 'ਤੇ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੀ ਹਾਲਤ 'ਚ ਹਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਹਿੰਗ 'ਚ ਮੌਜੂਦ ਆਇਰਨ ਨਾਲ ਸਰੀਰ 'ਚ ਖੂਨ ਦੀ ਘਾਟ ਪੂਰੀ ਹੋ ਜਾਂਦੀ ਹੈ।
ਹੱਡੀਆਂ ਨੂੰ ਮਜ਼ਬੂਤ ਕਰਦੈ 'ਹਲਦੀ ਵਾਲਾ ਦੁੱਧ', ਜਾਣੋ ਸਰੀਰ ਨੂੰ ਹੋਣ ਵਾਲੇ ਹੋਰ ਵੀ ਫਾਇਦਿਆਂ ਬਾਰੇ
NEXT STORY