ਵਾਸ਼ਿੰਗਟਨ(ਏਜੰਸੀ)— ਅਮਰੀਕਾ 'ਚ ਖਰਾਬ ਮੌਸਮ ਕਾਰਨ 1600 ਤੋਂ ਵਧੇਰੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਤਕਰੀਬਨ 1500 ਤੋਂ ਵਧੇਰੇ ਜਹਾਜ਼ ਦੇਰੀ ਨਾਲ ਉਡਾਣ ਭਰਨਗੇ। ਫਲਾਈਟ ਅਵੇਅਰ ਵੈੱਬਸਾਈਟ ਮੁਤਾਬਕ ਮੌਸਮ ਵਿਭਾਗ ਵਲੋਂ ਦਿੱਤੀ ਗਈ ਬਰਫੀਲੇ ਤੂਫਾਨ ਦੀ ਚਿਤਾਵਨੀ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ , ਜਿਸ ਕਾਰਨ ਜਹਾਜ਼ਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

ਸੋਮਵਾਰ ਨੂੰ ਇਹ ਤੂਫਾਨ ਦੇਸ਼ ਦੇ ਪੂਰਬੀ-ਉੱਤਰੀ ਖੇਤਰ ਵੱਲ ਵਧੇਗਾ। ਅਮਰੀਕਾ ਦੇ ਸੂਬੇ ਕੈਲੀਫੋਰਨੀਆ 'ਚ ਲੱਗੀ ਭਿਆਨਕ ਜੰਗਲੀ ਅੱਗ ਮਗਰੋਂ ਤੂਫਾਨ ਦਾ ਖਤਰਾ ਇਸ 'ਤੇ ਮੰਡਰਾਅ ਰਿਹਾ ਹੈ, ਜੋ ਤਬਾਹੀ ਦਾ ਕਾਰਨ ਬਣ ਸਕਦਾ ਹੈ। ਹਵਾਈ ਅੱਡਾ ਸੂਤਰਾਂ ਨੇ ਦੱਸਿਆ ਕਿ ਸਭ ਤੋਂ ਵਧ 770 ਉਡਾਣਾਂ ਨੂੰ ਸ਼ਿਕਾਗੋ ਦੇ ਕੌਮਾਂਤਰੀ ਹਵਾਈਅੱਡੇ 'ਤੇ ਰੱਦ ਕੀਤਾ ਗਿਆ ਹੈ ਜਦ ਕਿ ਕਾਂਸ ਸਿਟੀ ਕੌਮਾਂਤਰੀ ਹਵਾਈ ਅੱਡੇ 'ਤੇ 187 ਅਤੇ 124 ਉਡਾਣਾਂ ਨੂੰ ਸ਼ਿਕਾਗੋ ਮਿਡਵੇਅ ਕੌਮਾਂਤਰੀ ਹਵਾਈ ਅੱਡੇ 'ਤੇ ਰੱਦ ਕੀਤਾ ਗਿਆ ਹੈ। ਜਿਸ ਖੇਤਰ 'ਚ ਇਸ ਤੂਫਾਨ ਦੀ ਭਵਿੱਖਬਾਣੀ ਕੀਤੀ ਗਈ, ਉਸ 'ਚ ਇਕ ਕਰੋੜ 40 ਲੱਖ ਲੋਕ ਰਹਿੰਦੇ ਹਨ ਅਤੇ ਕਾਂਸ਼, ਮਿਸੌਰੀ, ਨੇਬ੍ਰਾਸਕਾ ਅਤੇ ਓਵਾ 'ਚ 2 ਕਰੋੜ ਦੀ ਆਬਾਦੀ ਵੱਸਦੀ ਹੈ। ਮੌਸਮ ਵਿਭਾਗ ਨੇ ਅੰਦਾਜ਼ਾ ਲਗਾਇਆ ਹੈ ਕਿ ਅਮਰੀਕਾ ਦੇ ਮੱਧ ਪੱਛਮੀ ਖੇਤਰ ਤੋਂ 10 ਇੰਚ ਤਕ ਬਰਫ ਪੈ ਸਕਦੀ ਹੈ ਅਤੇ ਹੋਰ ਸੂਬਿਆਂ 'ਚ ਤਕਰੀਬਨ 12 ਇੰਚ ਬਰਫ ਡਿੱਗ ਸਕਦੀ ਹੈ। ਇਸ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਇਰਾਕ-ਈਰਾਨ 'ਚ ਭੂਚਾਲ ਦੇ ਝਟਕੇ, ਇਕ ਦੀ ਮੌਤ ਤੇ ਸੈਂਕੜੇ 634 ਜ਼ਖਮੀ
NEXT STORY