ਬੇਰੂਤ (ਭਾਸ਼ਾ) : ਲੇਬਨਾਨ ‘ਤੇ ਹੋਏ 2 ਇਜ਼ਰਾਈਲੀ ਹਵਾਈ ਹਮਲਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ। ਲੇਬਨਾਨ ਦੇ ਸਥਾਨਕ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਜੰਗ ਵਿੱਚ ਮੌਤਾਂ ਦੇ ਲਿਹਾਜ਼ ਨਾਲ ਬੁੱਧਵਾਰ ਸਭ ਤੋਂ ਘਾਤਕ ਦਿਨ ਰਿਹਾ। ਲੇਬਨਾਨ ਦੇ ਕੱਟੜਪੰਥੀ ਸਮੂਹ ਹਿਜ਼ਬੁੱਲਾ ਨੇ ਦੱਖਣੀ ਲੇਬਨਾਨ ਦੇ ਨਬਾਤੀਏਹ ਸ਼ਹਿਰ ਅਤੇ ਇੱਕ ਪਿੰਡ ਵਿੱਚ ਹੋਏ ਹਮਲਿਆਂ ਦਾ ਬਦਲਾ ਲੈਣ ਦੀ ਕਹੀ ਹੈ।
ਇਹ ਵੀ ਪੜ੍ਹੋ: ਦੋਹਾ 'ਚ PM ਮੋਦੀ ਦਾ ਰਸਮੀ ਸਵਾਗਤ, ਕਤਰ ਦੇ ਅਮੀਰ ਤਮੀਮ ਬਿਨ ਹਮਦ ਅਲ ਥਾਨੀ ਨਾਲ ਕੀਤੀ ਮੁਲਾਕਾਤ
ਇਹ ਹਵਾਈ ਹਮਲੇ ਲੇਬਨਾਨ ਤੋਂ ਹੋਏ ਹਮਲੇ ਵਿੱਚ ਇੱਕ ਇਜ਼ਰਾਈਲੀ ਸੈਨਿਕ ਦੇ ਮਾਰੇ ਜਾਣ ਤੋਂ ਬਾਅਦ ਹੋਏ ਹਨ। ਲੇਬਨਾਨ ਦੇ ਸੋਨੇਹ ਪਿੰਡ ਵਿੱਚ ਇੱਕ ਔਰਤ ਅਤੇ ਉਸਦੇ ਦੋ ਛੋਟੇ ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 6 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਬੁੱਧਵਾਰ ਨੂੰ ਹਿਜ਼ਬੁੱਲਾ ਦੇ ਤਿੰਨ ਲੜਾਕੇ ਵੀ ਮਾਰੇ ਗਏ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉੱਤਰੀ ਇਜ਼ਰਾਈਲ ਦੇ ਸਫੇਦ ਕਸਬੇ 'ਤੇ ਲੇਬਨਾਨ ਤੋਂ ਹੋਏ ਹਮਲੇ 'ਚ ਇਕ ਮਹਿਲਾ ਇਜ਼ਰਾਈਲੀ ਫੌਜੀ ਦੀ ਮੌਤ ਹੋ ਗਈ ਸੀ ਅਤੇ 8 ਲੋਕ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ: '70 ਸਾਲਾਂ ਦੇ ਪਿਆਰ ਦਾ ਅੰਤ', ਜੋੜੇ ਨੇ ਅਪਣਾਇਆ ਇੱਛਾ ਮੌਤ ਦਾ ਰਾਹ, ਹੱਥਾਂ 'ਚ ਹੱਥ ਫੜ ਤੋੜਿਆ ਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ : ਸਿਡਨੀ 'ਚ ਖਸਰੇ ਦੀ ਲਾਗ ਬਾਰੇ ਚਿਤਾਵਨੀ ਜਾਰੀ
NEXT STORY