ਵਾਸ਼ਿੰਗਟਨ — ਅਮਰੀਕਾ ਦੀ ਇਕ ਫੈਡਰਲ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਚਾਰ ਅਭਿਆਨ ਦੀ ਵਿਦੇਸ਼ ਨੀਤੀ ਦੇ ਸਾਬਕਾ ਸਲਾਹਕਾਰ ਜਾਰਜ ਪਾਪਾਡੋਪੋਲਸ ਦੇ ਉਸ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ, ਜਿਸ 'ਚ ਉਸ ਨੇ 14 ਦਿਨਾਂ ਦੀ ਜੇਲ ਦੀ ਸਜ਼ਾ ਕੱਟਣ ਲਈ ਥੋੜਾ ਹੋਰ ਸਮਾਂ ਮੰਗਣ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਅਦਾਲਤ ਨੇ ਉਨ੍ਹਾਂ ਨੂੰ ਨਿਰਧਾਰਤ ਸਮੇਂ 'ਤੇ ਜੇਲ 'ਚ ਰਿਪੋਰਟ ਕਰਨ ਦਾ ਆਦੇਸ਼ ਦਿੱਤਾ ਹੈ।
ਅਖਬਾਰ ਏਜੰਸੀ ਦੀ ਰਿਪੋਰਟ ਮੁਤਾਬਕ, 31 ਸਾਲਾ ਜਾਰਜ ਨੇ ਫੈਡਰਲ ਜੱਜ ਤੋਂ ਬੀਤੇ 10 ਦਿਨਾਂ 'ਚ 2 ਵਾਰ ਉਨ੍ਹਾਂ ਦੀ ਸਜ਼ਾ 'ਚ ਦੇਰੀ ਕਰਨ ਦੀ ਅਪੀਲ ਕੀਤੀ। ਹਾਲਾਂਕਿ ਅਮਰੀਕਾ ਦੇ ਜੁਡੀਸ਼ੀਅਲ ਕੋਰਟ ਦੇ ਜੱਜ ਨੇ ਐਤਵਾਰ ਨੂੰ ਇਕ ਆਦੇਸ਼ 'ਚ ਆਖਿਆ ਸੀ ਕਿ ਉਨ੍ਹਾਂ ਨੇ ਆਪਣੀ ਸਜ਼ਾ 'ਤੇ ਰੋਕ ਲਾਉਣ 'ਚ ਕਾਫੀ ਸਮਾਂ ਲਾ ਦਿੱਤਾ ਹੈ। ਜੱਜ ਨੇ ਕਿਹਾ ਕਿ ਜਾਰਜ ਨੇ ਰਾਹਤ ਪਾਉਣ ਲਈ ਆਖਰੀ ਸਮੇਂ ਤੱਕ ਦਾ ਇੰਤਜ਼ਾਰ ਕੀਤਾ, ਅਸਲ 'ਚ ਉਨ੍ਹਾਂ ਨੇ ਰੋਕ ਲਾਉਣ ਦਾ ਆਪਣਾ ਦੂਜਾ ਪ੍ਰਸਤਾਵ ਦਾਖਲ ਹੀ ਨਹੀਂ ਕੀਤਾ।
ਉਨ੍ਹਾਂ ਨੇ ਅੱਗੇ ਆਖਿਆ ਕਿ ਜਾਰਜ ਨੇ ਸਿਰਫ ਦੋਸ਼ ਲਾਉਣ ਲਈ ਖੁਦ ਹੀ ਦੇਰੀ ਕੀਤੀ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਜਾਰਜ ਸੋਮਵਾਰ ਨੂੰ ਵਿਸਕਾਸਿੰਨ ਦੇ ਸੁਧਾਰ ਕੈਂਪ 'ਚ ਸਮਰਪਣ ਕਰਨ ਲਈ ਤਿਆਰ ਹੈ। ਪਿਛਲੇ ਸਾਲ ਅਕਤੂਬਰ 'ਚ ਜਾਰਜ ਨੂੰ 2016 ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਦੌਰਾਨ ਰੂਸ ਦੇ ਅਧਿਕਾਰੀਆਂ ਨਾਲ ਤਾਲਮੇਲ ਵਧਾਉਣ ਨੂੰ ਲੈ ਕੇ ਫੈਡਰਲ ਜਾਂਚ ਅਧਿਕਾਰੀਆਂ ਨਾਲ ਝੂਠ ਬੋਲਣ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਫੇਸ਼ੀਅਲ ਯੋਗਾ ਕਰੋ ਤੇ ਦਿਖੋ ਯੰਗ ਤੇ ਰਿਫ੍ਰੈਸ਼
NEXT STORY