ਵਿੰਡੋਏਕ (ਵਾਰਤਾ/ਸ਼ਿਨਹੂਆ)-ਨਾਮੀਬੀਆ ਦੇ ਓਤਜੋਜੋਂਦਜੂਪਾ ਇਲਾਕੇ ’ਚ ਸ਼ੁੱਕਰਵਾਰ ਸਵੇਰੇ ਮਿੰਨੀ ਬੱਸ ਤੇ ਸੇਡਾਨ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਰਿਪੋਰਟ ਅਨੁਸਾਰ ਕਾਰ ਤੇ ਮਿੰਨੀ ਬੱਸ ਦੀ ਟੱਕਰ ਕਾਰਨ ਵਾਹਨ ਨੂੰ ਅੱਗ ਲੱਗਣ ਕਾਰਨ 14 ਸਵਾਰੀਆਂ ਦੀ ਸੜ ਕੇ ਮੌਤ ਹੋ ਗਈ, ਜਦਕਿ ਇਕ ਬੱਚਾ ਤੇ ਦੋ ਸਵਾਰੀਆਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਰਿਪੋਰਟ ਦੇ ਅਨੁਸਾਰ ਨਾਮੀਬੀਆ ’ਚ ਕੋਵਿਡ-19 ਪਾਬੰਦੀਆਂ ਵਿਚਾਲੇ ਸੜਕ ਹਾਦਸਿਆਂ ’ਚ ਕਮੀ ਦੇਖੀ ਗਈ ਹੈ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਦੀ ਅਰਥਵਿਵਸਥਾ ਸਾਡੀਆਂ ਅੱਖਾਂ ਸਾਹਮਣੇ ਹੋ ਰਹੀ ਢਹਿ-ਢੇਰੀ : ਸੰਯੁਕਤ ਰਾਸ਼ਟਰ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਓਮੀਕਰੋਨ ਦੀ ਦਹਿਸ਼ਤ, ਇਜ਼ਰਾਈਲ ਨੇ ਵਧਾਈ ਯਾਤਰਾ ਪਾਬੰਦੀ ਦੀ ਮਿਆਦ
NEXT STORY