ਵਾਸ਼ਿੰਗਟਨ - ਚੱਕਰਵਾਤੀ ਤੂਫਾਨ ਬੈਰੀ ਸੰਯੁਕਤ ਅਮਰੀਕਾ ਦੇ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚ ਗਿਆ ਹੈ। ਚੱਕਰਵਾਤੀ ਤੂਫਾਨ ਬੈਰੀ ਕੋਲ ਆਉਣ ਦੇ ਕਾਰਨ ਸੈਲਾਨੀਆਂ ਨੇ ਸ਼ਹਿਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦੇ ਚੱਕਰ 'ਚ ਸ਼ੁੱਕਰਵਾਰ ਨੂੰ ਹਵਾਈ ਅੱਡੇ 'ਤੇ ਜਾਮ ਲੱਗ ਗਿਆ ਹੈ। ਮੋਰਗਨ ਸਿਟੀ ਕੋਲ ਸ਼ਨੀਵਾਰ ਤੜਕੇ ਤੂਫਾਨ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਹੜ੍ਹ ਦੇ ਖਤਰਿਆਂ ਨਾਲ ਨਿਊ ਆਰਲੀਯੰਸ ਖੇਤਰ ਦੇ 1.3 ਮਿਲੀਅਨ ਲੋਕਾਂ ਨੂੰ ਬਚਾਉਣ ਲਈ ਬਚਾਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਤੂਫਾਨ ਨਾਲ ਲੁਸੀਆਨਾ ਅਤੇ ਮਿਸੀਸਿੱਪੀ ਦੇ ਕੁਝ ਹਿੱਸਿਆਂ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੋਣ ਦਾ ਸ਼ੱਕ ਹੈ। ਤੂਫਾਨ ਬੈਰੀ ਤੋਂ ਲੋਕਾਂ ਨੂੰ ਬਚਾਉਣ ਲਈ ਲਗਭਗ 3,000 ਨੈਸ਼ਨਲ ਗਾਰਡ ਦੀਆਂ ਟੁਕੜੀਆਂ ਦੇ ਨਾਲ ਹੀ ਨਾਲ ਹੋਰ ਬਚਾਅ ਦਲ ਨੂੰ ਤੈਨਾਤ ਕੀਤਾ ਗਿਆ ਹੈ। ਰਾਸ਼ਟਰੀ ਤੂਫਾਨ ਕੇਂਦਰ ਦੇ ਡਾਇਰੈਕਟਰ ਕੇਨ ਗ੍ਰਾਹਮ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤੂਫਾਨ 3 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੱਟ ਵੱਲ ਵਧ ਰਿਹਾ ਹੈ। ਜਿਸ ਨਾਲ ਤੇਜ਼ ਮੀਂਹ ਅਤੇ ਹੜ੍ਹ ਦਾ ਖਤਰਾ ਵਧ ਗਿਆ ਹੈ।
ਸ਼ੁੱਕਰਵਾਰ ਸਵੇਰੇ ਤੂਫਾਨ ਕਾਫੀ ਮਜ਼ਬੂਤ ਹੋ ਗਿਆ, ਜਿਸ ਨਾਲ ਹਵਾਵਾਂ 50 ਤੋਂ 60 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਸਨ। ਸ਼ੁੱਕਰਵਾਰ ਦੀ ਦੁਪਹਿਰ ਅਤੇ ਸ਼ਾਮ ਨੂੰ ਹਵਾਵਾਂ ਲਗਾਤਾਰ 20 ਤੋਂ 30 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਸਨ। ਸਾਲ 2005 ਸ਼ਹਿਰ 'ਚ ਕੈਟਰੀਨਾ ਦੇ ਤਬਾਹੀ ਮਚਾਉਣ ਤੋਂ ਬਾਅਦ ਤੂਫਾਨ ਬੈਰੀ ਦਾ ਸ਼ਹਿਰ 'ਚ ਆਉਣ ਇਥੇ ਕੀਤੇ ਗਏ ਸੁਧਾਰਾਂ ਦਾ ਇਕ ਗੰਭੀਰ ਪ੍ਰੀਖਣ ਸਾਬਤ ਹੋ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੁਸੀਆਨਾ 'ਚ ਐਮਰਜੰਸੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।
ਪੈਰਿਸ 'ਚ ਪ੍ਰਵਾਸੀ ਰੈਲੀ ਦੌਰਾਨ 40 ਹਿਰਾਸਤ 'ਚ
NEXT STORY