ਢਾਕਾ/ਬੰਗਲਾਦੇਸ਼ (ਭਾਸ਼ਾ): ਬੰਗਲਾਦੇਸ਼ ਦੇ 'ਪੁਰਾਣੇ ਢਾਕਾ' ਵਿਚ ਸ਼ੁੱਕਰਵਾਰ ਨੂੰ ਇਕ ਬੂਟਾਂ ਦੀ ਫੈਕਟਰੀ ਵਿਚ ਅੱਗ ਲੱਗ ਗਈ, ਜਿਸ ਵਿਚ ਘੱਟੋ-ਘੱਟ 5 ਮਜ਼ਦੂਰਾਂ ਦੀ ਮੌਤ ਹੋ ਗਈ। ਢਾਕਾ ਟ੍ਰਿਬਿਊਨ ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਫਾਇਰ ਫਾਈਟਰਜ਼ ਨੇ ਦੱਸਿਆ ਕਿ ਪੁਰਾਣੇ ਢਾਕਾ 'ਚ ਸ਼ੋਅਰੀ ਘਾਟ ਸਥਿਤ ਫੈਕਟਰੀ 'ਚ ਸਾਹ ਘੁੱਟਣ ਨਾਲ ਮਜ਼ਦੂਰਾਂ ਦੀ ਮੌਤ ਹੋ ਗਈ।
ਚੌਕਬਾਜ਼ਾਰ ਥਾਣਾ ਇੰਚਾਰਜ ਮੁਹੰਮਦ ਅਬਦੁਲ ਕਯੂਮ ਨੇ ਦੱਸਿਆ ਕਿ ਲਾਸ਼ਾਂ ਨੂੰ ਬਹੁਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ਤੋਂ ਕੱਢ ਲਿਆ ਗਿਆ ਅਤੇ ਸਰ ਸਲੀਮੁੱਲਾ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ। ਖ਼ਬਰ ਮੁਤਾਬਕ ਦੇਰ ਰਾਤ ਕਰੀਬ 1.15 ਵਜੇ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਅਤੇ 3 ਵਜੇ ਤੱਕ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਕਾਰਨ ਉੱਠੇ ਧੂੰਏਂ ਕਾਰਨ ਸਾਹ ਘੁੱਟਣ ਕਾਰਨ ਮਜ਼ਦੂਰਾਂ ਦੀ ਮੌਤ ਹੋ ਗਈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਕੈਮੀਕਲ ਨਾਲ ਭਰੇ ਕੁਝ ਡਰੰਮ ਫੈਕਟਰੀ ਦੀ ਹੇਠਲੀ ਮੰਜ਼ਿਲ 'ਤੇ ਰੱਖੇ ਹੋਏ ਸਨ।
ਕੋਰੋਨਾ ਨਾਲ ਨਜਿੱਠਣ ਲਈ ਨਿਊਜ਼ੀਲੈਂਡ ਨੇ ਇਕ ਹੋਰ 'ਦਵਾਈ' ਕੀਤੀ ਸੁਰੱਖਿਅਤ
NEXT STORY