ਟੋਰਾਂਟੋ (ਬਿਊਰੋ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਵਿਲੀਅਮਜ਼ ਝੀਲ ਦੇ ਆਦਿਵਾਸੀ ਲੋਕਾਂ ਨੇ 25 ਜਨਵਰੀ ਨੂੰ ਸਥਾਨਕ ਸਮੇਂ ਅਨੁਸਾਰ ਘੋਸ਼ਣਾ ਕੀਤੀ ਕਿ ਉਨ੍ਹਾਂ ਨੂੰ ਇੱਕ ਬੋਰਡਿੰਗ ਸਕੂਲ ਸਾਈਟ 'ਤੇ ਤਕਨੀਕੀ ਸਾਧਨਾਂ ਜਿਵੇਂ ਕਿ ਰਾਡਾਰ ਆਦਿ ਦੀ ਵਰਤੋਂ ਕਰਦੇ ਹੋਏ 93 ਹੋਰ ਕਬਰਾਂ ਮਿਲੀਆਂ ਹਨ। ਮੂਲਵਾਸੀਆਂ ਦੀ ਸੰਸਥਾ ਵਿਲੀਅਮਜ਼ ਲੇਕ ਫਸਟ ਨੇਸ਼ਨ (WLFN) ਵੱਲੋਂ ਜਾਰੀ ਬਿਆਨ ਮੁਤਾਬਕ ਇਹਨਾਂ ਕਬਰਾਂ ਵਿੱਚ ਮਨੁੱਖੀ ਅਵਸ਼ੇਸ਼ ਹੋਣ ਦੀ ਸੰਭਾਵਨਾ ਹੈ।
ਵਿਲੀਅਮਜ਼ ਲੇਕ ਦੇ ਪਹਿਲੇ ਨਸਲੀ ਮੁਖੀ ਵਿਲੀ ਸੇਲਰਜ਼ ਨੇ ਨਿਊਜ਼ ਬ੍ਰੀਫਿੰਗ ਨੂੰ ਦੱਸਿਆ ਕਿ ਸੇਂਟ ਪੀਟਰਸ ਵਿਖੇ ਬੱਚਿਆਂ ਨੂੰ ਛੱਡਣ ਅਤੇ ਬਦਸਲੂਕੀ ਦੀਆਂ ਅਕਸਰ ਘਟਨਾਵਾਂ ਹੁੰਦੀਆਂ ਰਹੀਆਂ ਹਨ। ਇੱਥੋਂ ਤੱਕ ਕਿ ਕੁਝ ਲੋਕਾਂ ਅਨੁਸਾਰ ਇੱਥੇ ਕੁਝ ਬੱਚੇ ਮਰ ਚੁੱਕੇ ਹਨ ਜਾਂ ਗਾਇਬ ਹੋ ਗਏ ਹਨ ਪਰ ਇਨ੍ਹਾਂ ਦਾਅਵਿਆਂ ਨੂੰ ਸੇਂਟ ਜੋਸਫ਼ ਮਿਸ਼ਨ ਦੇ ਇਤਿਹਾਸ ਵਿੱਚ ਬੇਬੁਨਿਆਦ ਕਹਿ ਕੇ ਖਾਰਜ ਕਰ ਦਿੱਤਾ ਗਿਆ ਸੀ।ਜਾਣਕਾਰੀ ਮੁਤਾਬਕ ਹੁਣ ਤੱਕ ਸਿਰਫ ਮੁੱਢਲੀ ਜਾਂਚ ਕੀਤੀ ਗਈ ਹੈ। 93 ਕਬਰਾਂ ਵੀ ਇੱਕ ਸ਼ੁਰੂਆਤੀ ਅੰਕੜਾ ਹੈ। ਕਿਉਂਕਿ ਹੁਣ ਤੱਕ ਸਿਰਫ਼ 14 ਹੈਕਟੇਅਰ ਰਕਬੇ ਦੀ ਹੀ ਜਾਂਚ ਹੋਈ ਹੈ ਪਰ ਇਸ ਬੋਰਡਿੰਗ ਸਕੂਲ ਦਾ ਕੁੱਲ ਰਕਬਾ 470 ਹੈਕਟੇਅਰ ਹੈ।ਇਹ ਰੈਜ਼ੀਡੈਂਸ਼ਲ ਸਕੂਲ 1867 ਵਿਚ ਸਥਾਪਿਤ ਕੀਤਾ ਗਿਆ ਸੀ ਤੇ 1969 ਤੱਕ ਰੋਮਨ ਕੈਥੋਲਿਕ ਚਰਚ ਦੇ ਪ੍ਰਬੰਧਕਾਂ ਵੱਲੋਂ ਚਲਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਇਹਨਾਂ ਕਬਰਾਂ ਵਿਚ ਬੱਚਿਆਂ ਦੇ ਪਿੰਜਰ ਹੋਣ ਦੀ ਜਾਂਚ ਚੱਲ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ 200 ਤੋਂ ਵਧੇਰੇ ਕਾਰਾਂ ਚੋਰੀ ਕਰਨ ਵਾਲੇ 24 ਲੋਕ ਗ੍ਰਿਫ਼ਤਾਰ, 6 ਭਾਰਤੀ ਵੀ ਸ਼ਾਮਲ
ਸੇਲਰਜ਼ ਨੇ ਕਿਹਾ ਕਿ ਸਾਡੀ ਜਾਂਚ ਟੀਮ ਨੇ ਮਨੁੱਖੀ ਕਾਰਵਾਈ ਦੇ ਸਭ ਤੋਂ ਹਨੇਰੇ ਹਿੱਸੇ ਦਾ ਪਤਾ ਲਗਾਇਆ ਹੈ। ਅਸੀਂ ਨਾ ਸਿਰਫ਼ ਬੱਚਿਆਂ ਦੇ ਲਾਪਤਾ ਹੋਣ ਜਾਂ ਮਰਨ ਦੀਆਂ ਕਹਾਣੀਆਂ ਸੁਣੀਆਂ, ਸਗੋਂ ਸੇਂਟ ਜੋਸਫ਼ ਮਿਸ਼ਨ ਵਿਖੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਅਣਗਿਣਤ ਕਹਾਣੀਆਂ ਵੀ ਸੁਣੀਆਂ।ਗੌਰਤਲਬ ਹੈ ਕਿ ਬੋਰਡਿੰਗ ਸਕੂਲ ਪ੍ਰਣਾਲੀ ਕੈਨੇਡਾ ਸਰਕਾਰ ਦੁਆਰਾ "ਇੰਡੀਅਨਜ਼ ਲਾਅ" ਦੇ ਆਧਾਰ 'ਤੇ ਬਣਾਈ ਗਈ ਆਦਿਵਾਸੀ ਲੋਕਾਂ ਦੇ ਜ਼ਬਰੀ ਏਕੀਕਰਨ ਦੀ ਨੀਤੀ ਹੈ। 100 ਸਾਲਾਂ ਦੌਰਾਨ ਕਬਾਇਲੀ ਲੋਕਾਂ ਦੇ ਲਗਭਗ 1.5 ਲੱਖ ਬੱਚਿਆਂ ਨੂੰ ਸਰਕਾਰ ਦੁਆਰਾ ਜ਼ਬਰਦਸਤੀ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਬੋਰਡਿੰਗ ਸਕੂਲਾਂ ਵਿੱਚ ਭੇਜਿਆ ਗਿਆ।ਜ਼ਿਕਰਯੋਗ ਹੈ ਕਿ ਬੀਤੇ ਸਾਲ ਸਸਕੈਚਵਾਨ ਦੇ ਇਕ ਰੈਜ਼ੀਡੈਂਸ਼ੀਅਲ ਸਕੂਲ ਵਿਚੋਂ 751 ਬੱਚਿਆਂ ਦੀਆਂ ਕਬਰਾਂ ਮਿਲੀਆਂ ਸਨ ਅਤੇ ਕਰੇਨਕਰੁੱਕ ਦੇ ਸੇਂਟ ਈਯੂਜਨ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਵਿਚੋਂ 152 ਅਤੇ ਕੈਮਲੂਪਸ ਦੇ ਸਕੂਲ ਵਿਚੋਂ 215 ਬੱਚਿਆਂ ਦੇ ਪਿੰਜਰ ਮਿਲੇ ਸਨ। ਵਿਲੀਅਮਜ਼ ਲੇਕ ਦਾ ਸੇਂਟ ਜੋਸਫ਼ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ 1970 ਤੋਂ 1981 ਤੱਕ ਸਰਕਾਰ ਦੀ ਨਿਗਰਾਨੀ ਹੇਠ ਚੱਲਦਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਸੁਪਰੀਮ ਕੋਰਟ ਨੂੰ ਮਿਲੇਗੀ ਪਹਿਲੀ ਕਾਲੀ ਮਹਿਲਾ ਜੱਜ: ਬਾਈਡੇਨ
NEXT STORY