ਮਾਸਕੋ - ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਉਪ ਪ੍ਰਧਾਨ ਦਮਿਤਰੀ ਮੇਦਵੇਦੇਵ ਨੇ ਸੋਮਵਾਰ ਨੂੰ ਕਿਹਾ ਕਿ ਯੂਕ੍ਰੇਨ ਨੂੰ ਸਮਰਥਨ ਦੇਣ ’ਚ ਪੱਛਮ ਜਿੰਨਾ ਜ਼ਿਆਦਾ ਖਰਚ ਕਰੇਗਾ, ਯੂਕ੍ਰੇਨ ਦਾ ਅੰਤ ਓਨਾ ਹੀ ਭਿਆਨਕ ਹੋਵੇਗਾ। ਮੇਦਵੇਦੇਵ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਨੂੰ ਅੱਧਾ ਟ੍ਰਿਲੀਅਨ ਯੂਰੋ ਟ੍ਰਾਂਸਫਰ ਕੀਤੇ ਹਨ। ਉਨ੍ਹਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਦੇ ਪੁਰਾਣੇ ਪੇਸ਼ੇ (ਹਾਸ ਕਲਾਕਾਰ) ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ‘ਯੂਕ੍ਰੇਨ ਦੇ ਇਸ ਖੂਨੀ ਜੋਕਰ’ ਨੇ ਬਾਜ਼ਾਰ ਤੋਂ ਬਹੁਤ ਕੁਝ ਚੋਰੀ ਕੀਤਾ ਹੈ। ਮੇਦਵੇਦੇਵ ਨੇ ਕਿਹਾ ਕਿ ਇਸ ਪੈਸੇ ਦੀ ਵਰਤੋਂ ਇਕ ਨਵੇਂ, ਨਿਰਪੱਖ ਅਤੇ ਖੁਸ਼ਹਾਲ ਯੂਕ੍ਰੇਨ ਦੇ ਨਿਰਮਾਣ ਲਈ ਕੀਤੀ ਜਾ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ। 
ਪਹਿਲਾਂ ਅਮਰੀਕਾ, ਹੁਣ ਕੈਨੇਡਾ ਤੋਂ ਵੀ ਝਟਕਾ, ਭਾਰਤੀ ਵਿਦਿਆਰਥੀਆਂ ਦੀਆਂ 4 ’ਚੋਂ 3 ਵੀਜ਼ਾ ਅਰਜ਼ੀਆਂ ਰੱਦ
NEXT STORY