ਕਾਬੁਲ-ਅਫਗਾਨਿਸਤਾਨ ਦੇ ਬਮਿਆਨ ਸੂਬੇ 'ਚ ਮੰਗਲਵਾਰ ਨੂੰ ਸੜਕ ਦੇ ਕੰਢੇ ਲੁੱਕਾ ਕੇ ਰੱਖੇ ਗਏ ਬੰਬ 'ਚ ਧਮਾਕਾ ਹੋਣ ਕਰ ਕੇ ਪੁਲਸ ਮੁਲਾਜ਼ਮ ਸਮੇਤ 14 ਲੋਕਾਂ ਦੀ ਮੌਤ ਹੋ ਗਈ ਅਤੇ 45 ਲੋਕ ਜ਼ਖਮੀ ਹੋ ਗਏ। ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦ ਸਰਕਾਰੀ ਵਾਤਰਾਕਾਰ ਅਤੇ ਤਾਲਿਬਾਨੀ ਦੇ ਨੁਮਾਇੰਦਗੇ ਦਹਾਕਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ।
ਇਹ ਵੀ ਪੜ੍ਹੋ:-ਰੂਸ ਦਾ ਦਾਅਵਾ-'ਸਪੂਤਨਿਕ-ਵੀ ਵੈਕਸੀਨ 95 ਫੀਸਦੀ ਅਸਰਦਾਰ'
ਗ੍ਰਹਿ ਮੰਤਰਾਲਾ ਦੇ ਬੁਲਾਰੇ ਤਾਰਿਕ ਏਰੀਅਨ ਨੇ ਦੱਸਿਆ ਕਿ ਬਮਿਆਨ ਸੂਬੇ ਦੇ ਬਮਿਆਨ ਸ਼ਹਿਰ 'ਚ ਦੁਪਹਿਰ 'ਚ ਹੋਏ ਧਮਾਕੇ ਕਾਰਣ 45 ਲੋਕ ਜ਼ਖਮੀ ਹੋ ਗਏ। ਧਮਾਕੇ 'ਚ ਕਈ ਦੁਕਾਨਾਂ ਅਤੇ ਗੱਡੀਆਂ ਨੁਕਸਾਨੀਆਂ ਗਈਆਂ। ਬਮਿਆਨ ਸੂਬੇ ਦੇ ਪੁਲਸ ਪ੍ਰਮੱਖ ਦੇ ਬੁਲਾਰੇ ਮੁਹੰਮਦ ਰਜਾ ਯੂਸੁਫੀ ਨੇ ਦੱਸਿਆ ਕਿ ਲਗਾਤਾਰ ਦੋ ਧਮਾਕੇ ਹੋਏ। ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਤਾਬਿਲਾਨ ਦੇ ਬੁਲਾਰੇ ਜਬਉੱਲਾ ਮੁਜਾਹਦ ਨੇ ਦੱਸਿਆ ਕਿ ਉਨ੍ਹਾਂ ਦਾ ਸਮੂਹ ਇਹ ਘਟਨਾ 'ਚ ਸ਼ਾਮਲ ਨਹੀਂ ਸੀ।
ਇਹ ਵੀ ਪੜ੍ਹੋ:-'ਚੀਨੀ ਐਪ ਪਏ ਫਿੱਕੇ', ਇਸ ਸਾਲ ਭਾਰਤ 'ਚ 267 'ਤੇ ਲੱਗੀ ਪਾਬੰਦੀ
ਟਰੰਪ ਦੇ ਸੱਤਾ ਸੌਂਪਣ ਦੇ ਐਲਾਨ ਤੋਂ ਬਾਅਦ ਰਿਕਾਰਡ ਪੱਧਰ 'ਤੇ ਡਾਓ ਜੋਂਸ
NEXT STORY