ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ 100 ਦੇ ਕਰੀਬ ਮਹਿਲਾ ਸੈਨਿਕਾਂ ਦਾ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨ ਕੀਤਾ ਗਿਆ ਹੈ। ਇਸ ਸਨਮਾਨ ਲਈ ਮਹਿਲਾ ਸੈਨਿਕਾਂ ਦੇ ਸਮੂਹ ਨੂੰ ਰਾਜਧਾਨੀ ਵਾਸ਼ਿੰਗਟਨ, ਡੀ. ਸੀ. ਦੀ ਯਾਤਰਾ ਕਰਵਾਈ ਗਈ ਹੈ। ਇਸ ਸਨਮਾਨ ਲਈ ਅਮਰੀਕੀ ਸੰਸਥਾਵਾਂ "ਆਪਰੇਸ਼ਨ ਹਰ ਸਟੋਰੀ" ਅਤੇ "ਆਨਰ ਫਲਾਈਟ ਸ਼ਿਕਾਗੋ" ਨੇ 93 ਸਾਬਕਾ ਮਹਿਲਾ ਸੈਨਿਕਾਂ ਨੂੰ ਉਨ੍ਹਾਂ ਦੀ ਸੇਵਾ ਦਾ ਸਨਮਾਨ ਕਰਨ ਲਈ ਮੁਫਤ 'ਚ ਦੇਸ਼ ਦੀ ਰਾਜਧਾਨੀ ਦੀ ਯਾਤਰਾ ਕਰਵਾਈ। ਆਪਣੀ ਯਾਤਰਾ ਦੌਰਾਨ ਇਨ੍ਹਾਂ ਮਹਿਲਾਵਾਂ ਨੇ ਕੈਪੀਟਲ 'ਚ ਵੱਖ ਵੱਖ ਸਥਾਨਾਂ, ਸਮਾਰਕਾਂ ਨੂੰ ਵੇਖ ਕੇ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
ਇਸ ਦੌਰਾਨ ਇੱਕ ਸਾਬਕਾ ਲੈਫਟੀਨੈਂਟ ਜੋਇਸ ਕੈਂਪਬੈਲ-ਟੈਰੀ ਜਿਸਨੇ ਨੇਵੀ ਅਤੇ ਏਅਰ ਫੋਰਸ 'ਚ ਸੇਵਾ ਨਿਭਾਈ ਸੀ। ਉਹ ਦੇਸ਼ ਦੀ ਸੇਵਾ ਕਰਨ ਵਾਲੀਆਂ ਔਰਤਾਂ ਦੀ ਸੰਗਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ। ਉਸ ਅਨੁਸਾਰ ਸਾਬਕਾ ਮਹਿਲਾ ਸੈਨਿਕਾਂ ਲਈ ਇਹ ਯਾਤਰਾ ਬਹੁਤ ਸਨਮਾਨ ਜਨਕ ਹੈ। ਇਸ ਮਹਿਲਾ ਸੈਨਿਕ ਦੇ ਇਲਾਵਾ ਹੋਰ ਮਹਿਲਾਵਾਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਅਜੇ ਤੱਕ ਰਾਜਧਾਨੀ ਵਿਚਲੇ ਕੁੱਝ ਸਮਾਰਕ ਨਹੀਂ ਦੇਖੇ ਸਨ। ਇਸ ਯਾਤਰਾ ਨਾਲ ਅਣਦੇਖੇ ਸਮਾਰਕਾਂ ਨੂੰ ਵੇਖ ਕੇ ਸੱਚੀ ਖੁਸ਼ੀ ਪ੍ਰਗਟ ਕੀਤੀ।
ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੈਂਕ ਆਫ ਅਮਰੀਕਾ ਨੇ ਆਪਣੇ ਕਰਮਚਾਰੀਆਂ ਦੀ ਪ੍ਰਤੀ ਘੰਟਾ ਤਨਖਾਹ 'ਚ ਕੀਤਾ ਵਾਧਾ
NEXT STORY