ਕਾਬੁਲ (ਭਾਸ਼ਾ): ਉੱਤਰੀ ਅਫਗਾਨਿਸਤਾਨ ਦੇ ਕੁੰਦੁਜ ਸੂਬੇ ਵਿਚ ਬੁੱਧਵਾਰ ਨੂੰ ਇਕ ਗੱਡੀ ਦੇ ਲੰਘਣ ਨਾਲ ਬਾਰੂਦੀ ਸੁਰੰਗ ਵਿਚ ਧਮਾਕਾ ਹੋ ਗਿਆ। ਧਮਾਕੇ ਕਾਰਨ 8 ਬੱਚਿਆਂ ਸਮੇਤ 15 ਨਾਗਰਿਕਾਂ ਦੀ ਮੌਤ ਹੋ ਗਈ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ,‘‘ਬੁੱਧਵਾਰ ਸ਼ਾਮ ਲੱਗਭਗ 5 ਵਜੇ ਇਕ ਕਾਰ ਤਾਲਿਬਾਨੀ ਅੱਤਵਾਦੀਆਂ ਵੱਲੋਂ ਲਗਾਈ ਗਈ ਬਾਰੂਦੀ ਸੁਰੰਗ ਦੇ ਉੱਪਰੋਂ ਦੀ ਲੰਘੀ ਅਤੇ ਧਮਾਕਾ ਹੋ ਗਿਆ। ਇਸ ਹਾਦਸੇ ਵਿਚ 15 ਨਾਗਰਿਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ।’’
ਰਹੀਮੀ ਨੇ ਦੱਸਿਆ ਕਿ ਤਜਾਕਿਸਤਾਨ ਨਾਲ ਲੱਗਦੀ ਅਫਗਾਨਿਸਤਾਨ ਦੀ ਉੱਤਰੀ ਸੀਮਾ ’ਤੇ ਕੁੰਦੁਜ ਵਿਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਵਿਚ 6 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਕਿਸੇ ਵੀ ਸਮੂਹ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਵੀ ਸਾਫ ਨਹੀਂ ਹੈ ਕੀ ਇਹ ਯੋਜਨਾਬੱਧ ਹਮਲਾ ਸੀ ਜਾਂ ਨਹੀਂ। ਭਾਵੇਂਕਿ ਇਸ ਖੇਤਰ ਵਿਚ ਤਾਲਿਬਾਨੀ ਅੱਤਵਾਦੀਆਂ ਅਤੇ ਅਮਰੀਕਾ ਸਮਰਥਿਤ ਅਫਗਾਨ ਮਿਲਟਰੀ ਬਲਾਂ ਦੇ ਵਿਚ ਅਕਸਰ ਮੁਕਾਬਲਾ ਹੁੰਦਾ ਹੈ।
ਅਫਗਾਨ ਨਾਗਰਿਕ 28 ਸਤੰਬਰ ਨੂੰ ਸੰਪੰਨ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਦਾ ਹੁਣ ਤੱਕ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਚੋਣਾਂ ਵਿਚ ਵਰਤਮਾਨ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਨ੍ਹਾਂ ਦੇ ਮੁੱਖ ਵਿਰੋਧੀ ਅਬਦੁੱਲਾ ਦੇ ਵਿਚ ਸਖਤ ਮੁਕਾਬਲਾ ਹੈ। ਚੋਣਾਂ ਵਿਚ ਕੀਤੀ ਗਈ ਵੋਟਿੰਗ ਦੀ ਦੁਬਾਰਾ ਗਿਣਤੀ ਤਕਨੀਕੀ ਕਮੀਆਂ ਅਤੇ ਦੋਹਾਂ ਉਮੀਦਵਾਰਾਂ ਦੇ ਵਿਚ ਬਹਿਸ ਕਾਰਨ ਰੁੱਕ ਗਈ ਸੀ।
ਹਾਂਗਕਾਂਗ ਪ੍ਰਦਸ਼ਨਕਾਰੀਆਂ ਦੇ ਹੱਕ 'ਚ ਟਰੰਪ, US ਦੀ ਚੀਨ ਨਾਲ ਖੜਕੀ
NEXT STORY