ਵੈਲਿੰਗਟਨ— ਅਫਗਾਨਿਸਤਾਨ ਦੁਨੀਆ ਦਾ ਸਭ ਤੋਂ ਅਸ਼ਾਂਤ ਦੇਸ਼ ਹੈ ਅਤੇ ਇਸ ਮਾਮਲੇ 'ਚ ਉਸ ਨੇ ਖਾਨਾਜੰਗੀ ਤੋਂ ਪੀੜਤ ਸੀਰੀਆ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਆਸਟਰੇਲੀਆ ਸਥਿਤ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਦੀ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ।
ਰਿਪੋਰਟ 'ਚ 163 ਦੇਸ਼ਾਂ 'ਚ ਸ਼ਾਂਤਮਈ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ 'ਚ ਫੌਜੀ ਖਰਚ ਅਤੇ ਸੰਘਰਸ਼ ਦੇ ਨਾਲ-ਨਾਲ ਅੱਤਵਾਦ ਕਾਰਨ ਹੋਈਆਂ ਮੌਤਾਂ ਦਾ ਵੀ ਅਧਿਐਨ ਕੀਤਾ ਗਿਆ। ਵਿਸ਼ਵ ਸ਼ਾਂਤੀ ਸੂਚਕ ਅੰਕ 2019 ਦੀ ਵੀਰਵਾਰ ਜਾਰੀ ਹੋਈ ਰਿਪੋਰਟ ਮੁਤਾਬਕ ਸੀਰੀਆ ਨੂੰ ਪਿੱਛੇ ਛੱਡਦੇ ਹੋਏ ਅਫਗਾਨਿਸਤਾਨ ਸਭ ਤੋਂ ਅਸ਼ਾਂਤ ਦੇਸ਼ ਦੇ ਮਾਮਲੇ 'ਚ ਪਹਿਲੇ ਪਾਇਦਾਨ 'ਤੇ ਪਹੁੰਚ ਗਿਆ ਹੈ। ਦੱਸਣ ਯੋਗ ਹੈ ਕਿ ਸੀਰੀਆ ਅਤੇ ਅਫਗਾਨਿਸਤਾਨ ਦੁਨੀਆ ਦੇ ਦੋ ਅਜਿਹੇ ਦੇਸ਼ ਹਨ, ਜਿਥੇ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਲੋਕ ਮਾਰੇ ਜਾਂਦੇ ਹਨ।
ਆਈਸਲੈਂਡ ਹੈ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼
ਰਿਪੋਰਟ ਮੁਤਾਬਕ ਆਈਸਲੈਂਡ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਹੈ। ਪਿਛਲੇ 12 ਸਾਲ ਤੋਂ ਉਸ ਨੇ ਇਹ ਦਰਜਾ ਬਣਾਇਆ ਹੋਇਆ ਹੈ। ਕ੍ਰਾਈਟਸਚਰਚ ਹਮਲੇ ਦੇ ਬਾਵਜੂਦ ਨਿਊਜ਼ੀਲੈਂਡ ਦੁਨੀਆ ਦਾ ਦੂਜਾ ਸਭ ਤੋਂ ਸ਼ਾਂਤ ਦੇਸ਼ ਰਿਹਾ। ਉਸ ਤੋਂ ਬਾਅਦ ਆਸਟਰੀਆ, ਪੁਰਤਗਾਲ ਅਤੇ ਡੈਨਮਾਰਕ ਦੇਸ਼ ਆਉਂਦੇ ਹਨ।
ਪਾਕਿ ਦੀ ਅਦਾਲਤ ਨੇ ਸ਼ਰੀਫ ਦੀ ਜ਼ਮਾਨਤ ਪਟੀਸ਼ਨ ਖਾਰਿਜ
NEXT STORY