ਇਸਲਾਮਾਬਾਦ— ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਟਿਸ਼ਨ ਨੂੰ ਵੀਰਵਾਰ ਨੂੰ ਖਾਰਿਜ ਕਰ ਦਿੱਤਾ। ਸ਼ਰੀਫ ਨੇ ਆਪਣੀ ਪਟੀਸ਼ਨ 'ਚ ਭ੍ਰਿਸ਼ਟਾਚਾਰ ਮਾਮਲੇ 'ਚ ਮਿਲੀ ਸਜ਼ਾ ਨੂੰ ਮੈਡੀਕਲ ਆਧਾਰ 'ਤੇ ਮੁਅੱਤਲ ਕਰਨ ਤੇ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਸੀ।
ਸ਼ਰੀਫ 24 ਦਸੰਬਰ 2018 ਤੋਂ ਲਾਹੌਰ ਦੀ ਕੋਟ ਲਖਪਤ ਜੇਲ 'ਚ ਹੈ ਤੇ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ। ਪਨਾਮਾ ਪੇਪਰ ਮਾਮਲੇ 'ਚ ਚੋਟੀ ਦੀ ਅਦਾਲਤ ਦੇ 28 ਜੁਲਾਈ 2017 ਦੇ ਹੁਕਮ ਦੇ ਮੱਦੇਨਜ਼ਰ ਇਕ ਜਵਾਬਦੇਹੀ ਅਦਾਲਤ ਨੇ ਅਲ ਅਜ਼ੀਜ਼ੀਆ ਸਟੀਲ ਮਿਲਸ ਭ੍ਰਿਸ਼ਟਾਚਾਰ ਮਾਮਲੇ 'ਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਓ ਟੀਵੀ ਨੇ ਖਬਰ ਦਿੱਤੀ ਕਿ ਇਸਲਾਮਾਬਾਦ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਸੁਪਰੀਮੋ ਦੀ ਪਟੀਸ਼ਨ ਖਾਰਿਜ ਕਰ ਦਿੱਤੀ। ਇਸ ਬੈਂਚ 'ਚ ਜੱਜ ਅਮਰ ਫਾਰੁਕ ਤੇ ਜੱਜ ਅਖਤਰ ਕਿਆਨੀ ਸ਼ਾਮਲ ਸਨ।
ਟਰੰਪ ਦੀ ਈਰਾਨ ਨੂੰ ਧਮਕੀ ਤੋਂ ਬਾਅਦ ਵਧੇ ਤੇਲ ਦੇ ਭਾਅ
NEXT STORY