ਜੋਹਾਨਿਸਬਰਗ- ਦੁਨੀਆ ਦੇ ਹੋਰਾਂ ਹਿੱਸਿਆਂ ਵਾਂਗ ਅਫਰੀਕਾ ਮਹਾਦੀਪ ਵਿਚ ਵੀ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਪਰ ਇਸ ਮਹਾਦੀਪ ਦੇ ਦੇਸ਼ਾਂ ਦੇ ਕੋਲ ਮਹਾਮਾਰੀ ਨਾਲ ਨਿਪਟਣ ਦੇ ਲਈ ਲੋੜੀਂਦੇ ਸੰਸਾਧਨ ਨਹੀਂ ਹਨ। ਸਿਹਤ ਵਿਵਸਥਾ ਦੀ ਹਾਲਤ ਨੂੰ ਇਸ ਇਕ ਉਦਾਹਰਣ ਨਾਲ ਸਮਝਿਆ ਜਾ ਸਕਦਾ ਹੈ ਕਿ ਮਹਾਦੀਪ ਦੇ 10 ਦੇਸ਼ਾਂ ਵਿਚ ਇਕ ਵੀ ਵੈਂਟੀਲੇਟਰ ਨਹੀਂ ਹੈ। ਅਮਰੀਕਾ ਜਿਹੇ ਦੇਸ਼ਾਂ ਤੋਂ ਸਹਾਇਤਾ ਨਾ ਮਿਲਣ ਦੇ ਕਾਰਣ ਵੱਖ-ਵੱਖ ਅਫਰੀਕੀ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਨੂੰ ਮਹਾਮਾਰੀ ਨਾਲ ਨਿਪਟਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਦੀਪ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ 25 ਹਜ਼ਾਰ ਤੋਂ ਵਧੇਰੇ ਹੋ ਗਏ ਹਨ।
ਅਫਰੀਕਾ ਦੇ ਲਈ 30 ਹਜ਼ਾਰ ਵੈਂਟੀਲੇਟਰਾਂ ਤੇ 7.4 ਕਰੋੜ ਕਿੱਟਾਂ ਦੀ ਲੋੜ
ਅਫਰੀਕਾ ਸੈਂਟਰਸ ਫਾਰ ਡਿਜ਼ੀਸ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਨਿਰਦੇਸ਼ਕ ਜਾਨ ਕੇਸੋਂਗ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮੁਤਾਬਕ ਜੇਕਰ ਵਾਇਰਸ ਨਾਲ ਨਿਪਟਣ ਦੇ ਚੰਗੇ ਪ੍ਰਬੰਧ ਕੀਤੇ ਜਾਣ ਤਾਂ ਵੀ ਮਹਾਦੀਪ ਦੇ 130 ਕਰੋੜ ਲੋਕਾਂ ਦੇ ਲਈ 30 ਹਜ਼ਾਰ ਵੈਂਟੀਲੇਟਰਾਂ ਤੇ 7.4 ਕਰੋੜ ਕਿੱਟਾਂ ਦੀ ਲੋੜ ਹੋਵੇਗੀ। ਪਰ ਇਸ ਦੇ ਉਲਟ ਅਫਰੀਕੀ ਦੇਸ਼ਾਂ ਦੇ ਕੋਲ ਸੰਸਾਧਨਾਂ ਦੀ ਬਹੁਤ ਕਮੀ ਹੈ। ਸਾਡਾ ਭਵਿੱਖ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਅਸੀਂ ਮਹਾਮਾਰੀ ਨਾਲ ਕਿਵੇਂ ਮੁਕਾਬਲਾ ਕਰਦੇ ਹਾਂ?
ਅਮਰੀਕਾ ਜਿਹੇ ਦੇਸ਼ਾਂ ਤੋਂ ਸਹਾਇਤਾ ਨਾ ਮਿਲਣ ਨਾਲ ਆ ਰਹੀਆਂ ਦਿੱਕਤਾਂ
ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡਕ੍ਰਾਸ ਤੇ ਰੈੱਡ ਕ੍ਰਿਸੇਂਟ ਸੋਸਾਇਟੀਜ਼ ਅਫਰੀਕਾ ਦੇ ਡਾਇਰੈਕਟਰ ਸਾਈਮਨ ਮਿਸਿਰੀ ਨੇ ਕਿਹਾ ਕਿ ਇਹ ਠੀਕ ਹੈ ਕਿ ਸਾਰੇ ਦੇਸ਼ਾਂ ਦੇ ਲਈ ਆਪਣੇ ਨਾਗਰਿਕਾਂ ਦੇ ਹਿੱਤ ਸਭ ਤੋਂ ਪਹਿਲਾਂ ਹਨ ਪਰ ਅਜਿਹੇ ਹਾਲਾਤ ਵਿਚ ਵੱਡੇ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਅਫਰੀਕੀ ਯੂਨੀਅਨ ਦੇ ਗਠਨ ਦੇ ਕੁਝ ਦਿਨਾਂ ਵਿਚ ਜਿਥੇ ਉਸ ਨੂੰ ਜਰਮਨੀ ਤੋਂ ਇਕ ਲੱਖ ਟੈਸਟ ਕਿੱਟਾਂ ਮਿਲੀਆਂ ਉਥੇ ਹੀ ਵਿਸ਼ਵ ਸਿਹਤ ਸੰਗਠਨ ਮੈਡੀਕਲ ਸਪਲਾਈ ਲਈ ਨਿਰਮਾਤਾਵਾਂ ਨਾਲ ਸੰਪਰਕ ਵਿਚ ਹਨ।
ਇੰਨੀਂ ਹੀ ਮੈਡੀਕਲ ਸਪਲਾਈ ਲੈ ਕੇ ਜੈਕ ਮਾ ਫਾਊਂਡੇਸ਼ਨ ਦਾ ਇਕ ਜਹਾਜ਼ ਅਫਰੀਕਾ ਪਹੁੰਚ ਰਿਹਾ ਹੈ। ਹਾਲਾਂਕਿ ਅਫਰੀਕਾ ਸਿਰਫ ਸਹਾਇਤਾ 'ਤੇ ਹੀ ਨਿਰਭਰ ਨਹੀਂ ਕਰਦਾ ਬਲਕਿ ਇਹ ਕਈ ਹੋਰ ਦੇਸ਼ਾਂ ਤੋਂ ਖਰੀਬ 'ਤੇ ਵੀ ਜ਼ੋਰ ਦੇ ਰਿਹਾ ਹੈ ਪਰ 70 ਤੋਂ ਵਧੇਰੇ ਦੇਸ਼ਾਂ ਵਲੋਂ ਮੈਡੀਕਲ ਸਾਮਾਨ ਦੀ ਬਰਾਮਦ 'ਤੇ ਪਾਬੰਦੀ ਲਾਏ ਜਾਣ ਨਾਲ ਉਸ ਦੀ ਹਾਲਤ ਹੋਰ ਖਰਾਬ ਹੋ ਗਈ ਹੈ। ਯਾਤਰਾ ਪਾਬੰਦੀਆਂ ਨਾਲ ਵੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਕੋਵਿਡ-19 : ਸਪੇਸ ਕ੍ਰਾਫਟ ਬਣਾਉਣ ਵਾਲੀ ਏਜੰਸੀ 'ਨਾਸਾ' ਨੇ ਬਣਾਇਆ ਇਹ ਖਾਸ ਵੈਂਟੀਲੇਟਰ
NEXT STORY