ਇਸਲਾਮਾਬਾਦ— ਪਾਕਿਸਤਾਨ 'ਚ ਹਰੀਆਂ ਮਿਰਚਾਂ ਤੇ ਟਮਾਟਰਾਂ ਤੋਂ ਬਾਅਦ ਹੁਣ ਦਾਲਾਂ ਸਣੇ ਹੋਰ ਸਬਜ਼ੀਆਂ ਤੇ ਖੰਡ ਦੀਆਂ ਕੀਮਤਾਂ ਨੇ ਲੋਕਾਂ ਦਾ ਸਾਹ ਔਖਾ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਇਕ ਕਿਲੋ ਦਾਲ ਖਰੀਦਣ ਲਈ 160 ਰੁਪਏ ਤੱਕ ਖਰਚ ਕਰਨੇ ਪੈ ਰਹੇ ਹਨ। ਉਥੇ ਹੀ ਖੰਡ ਵੀ ਫਿੱਕੀ ਪੈਂਦੀ ਜਾ ਰਹੀ ਹੈ।
ਸਾਰੀਆਂ ਦਾਲਾਂ ਹੋਈਆਂ ਮਹਿੰਗੀਆਂ
ਡਾਨ ਅਖਬਾਰ 'ਚ ਛਪੀ ਇਕ ਖਬਰ ਮੁਤਾਬਕ ਖੁਦਰਾ ਬਾਜ਼ਾਰ 'ਚ ਸਭ ਤੋਂ ਮਹਿੰਗੀ ਦਾਲ ਮੂੰਗ ਦੀ ਹੈ। ਇਸ ਨੂੰ ਖਰੀਦਣ ਲਈ ਲੋਕਾਂ ਨੂੰ 160 ਰੁਪਏ ਪ੍ਰਤੀ ਕਿਲੋ ਪੈ ਰਹੀ ਹੈ। ਉਥੇ ਹੀ ਧੋਤੇ ਮਾਂਹ ਦੀ ਦਾਲ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਚਨਾ ਦਾਲ ਦਾ ਰੇਟ ਵੀ ਇਹ ਹੀ ਹੈ। ਉਥੇ ਖੰਡ ਦਾ ਰੇਟ 65 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।
ਸਬਜ਼ੀਆਂ 'ਚ ਲੱਗੀ ਅੱਗ
ਹਰੀ ਮਿਰਚ ਹੁਣ ਸਬਜ਼ੀ ਵਾਲੇ ਮੁਫਤ 'ਚ ਨਹੀਂ ਦੇ ਰਹੇ ਹਨ। ਹੋਰ ਸਬਜ਼ੀਆਂ 'ਚ ਸਿਰਫ ਆਲੂ-ਪਿਆਜ਼ ਸਸਤੇ 'ਚ ਵਿਕ ਰਹੇ ਹਨ। ਉਥੇ ਤੋਰੀ 120 ਰੁਪਏ ਪ੍ਰਤੀ ਕਿਲੋ, ਟਿੰਡਾ 60 ਰੁਪਏ ਪ੍ਰਤੀ ਕਿਲੋ, ਫੁੱਲ ਗੋਬੀ, ਮਟਰ ਤੇ ਕੱਦੂ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪਿਆਜ਼ ਤੇ ਗਾਜਰ 40 ਰੁਪਏ ਤੇ ਬੈਂਗਨ 60 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਿਕ ਰਿਹਾ ਹੈ।
ਪੂਰੇ ਦੇਸ਼ 'ਚ ਆਫਤ
ਭਾਰਤ ਵਲੋਂ ਪੁਲਵਾਮਾ ਹਮਲੇ ਕਾਰਨ ਪਾਕਿਸਤਾਨ 'ਤੇ 200 ਫੀਸਦੀ ਡਿਊਟੀ ਲਗਾਏ ਜਾਣ ਤੋਂ ਬਾਅਦ ਤੋਂ ਰੁਜ਼ਾਨਾ ਦੀਆਂ ਚੀਜ਼ਾਂ ਖਰੀਦਣਾ ਲੋਕਾਂ ਦਾ ਲੱਕ ਤੋੜ ਰਿਹਾ ਹੈ। ਇਸ ਨਾਲ ਸਬਜ਼ੀਆਂ ਤੋਂ ਇਲਾਵਾ ਹੁਣ ਰੁਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਲੋਕਾਂ ਦੇ ਘਰ ਦਾ ਬਜਟ ਬਹੁਤ ਵਿਗੜ ਗਿਆ ਹੈ। ਅੱਤਵਾਦ 'ਤੇ ਪਾਕਿਸਤਾਨ ਸਰਕਾਰ ਤੇ ਫੌਜ ਵਲੋਂ ਸਖਤ ਕਦਮ ਨਾ ਚੁੱਕਣ ਨਾਲ ਪਾਕਿਸਤਾਨ ਦੀ ਅਰਥਵਿਵਸਥਾ 'ਤੇ ਅਗਲੇ ਕੁਝ ਦਿਨਾਂ 'ਚ ਹੋਰ ਖਰਾਬ ਅਸਰ ਪੈਣ ਦੀ ਸੰਭਾਵਨਾ ਹੈ।
ਕਰੈਸ਼ ਹੋਣ ਤੋਂ ਪਹਿਲਾਂ ਟਰੱਕ ਨੇੜਿਓਂ ਲੰਘਿਆ ਜਹਾਜ਼, ਵੀਡੀਓ ਵਾਇਰਲ
NEXT STORY