ਲੰਡਨ- ਬਰਤਾਨੀਆ ਦੀ ਸੰਸਦ ਦੇ ਹੇਠਲੇ ਸਦਨ 'ਹਾਊਸ ਆਫ਼ ਕਾਮਨਜ਼' ਦੇ ਨੇਤਾ ਨੇ ਭਾਰਤ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਆਪਣੀ ਸਰਕਾਰ ਦੇ ਰੁਖ਼ ਨੂੰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੁਧਾਰ ਭਾਰਤ ਦਾ ਘਰੇਲੂ ਮੁੱਦਾ ਹੈ। ਇਸ ਮੁੱਦੇ 'ਤੇ ਚਰਚਾ ਕਰਾਉਣ ਦੀ ਵੀਰਵਾਰ ਨੂੰ ਵਿਰੋਧੀ ਲੇਬਰ ਪਾਰਟੀ ਦੇ ਮੈਂਬਰਾਂ ਦੀ ਮੰਗ 'ਤੇ ਜੈਕਬ ਰੋਸ ਮਾਗ ਨੇ ਮੰਨਿਆ ਕਿ ਇਹ ਮੁੱਦਾ ਹਾਊਸ ਲਈ ਅਤੇ ਬਰਤਾਨੀਆ ਦੇ ਸਮੁੱਚੇ ਚੋਣ ਖੇਤਰਾਂ ਲਈ ਚਿੰਤਾ ਦਾ ਵਿਸ਼ਾ ਹੈ।
ਬਰਤਾਨੀਆ ਸਮੁੱਚੀ ਦੁਨੀਆ ਵਿਚ ਮਨੁੱਖੀ ਦੁਨੀਆ ਦੀ ਹਿਮਾਇਤ ਕਰਨੀ ਜਾਰੀ ਰੱਖੇਗਾ। ਉਹ ਯੂ. ਐੱਨ. ਸੁਰੱਖਿਆ ਕੌਂਸਲ ਦੀ ਆਪਣੀ ਮੌਜੂਦਾ ਪ੍ਰਧਾਨਗੀ ਅਧੀਨ ਵੀ ਇਹ ਕਰੇਗਾ।
ਇਹ ਵੀ ਪੜ੍ਹੋ- ਅਮਰੀਕਾ 'ਚ ਕੋਰੋਨਾ ਕਾਰਨ 4.80 ਲੱਖ ਤੋਂ ਵੱਧ ਲੋਕਾਂ ਦੀ ਮੌਤ
ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸੰਸਦ ਮੈਂਬਰ ਰੇਸ ਮਾਗ ਨੇ ਕਿਹਾ ਕਿ ਭਾਰਤ ਇਕ ਬਹੁਤ ਹੀ ਗੌਰਵਸ਼ਾਲੀ ਦੇਸ਼ ਹੈ। ਉਹ ਅਜਿਹਾ ਦੇਸ਼ ਹੈ, ਜਿਸ ਨਾਲ ਸਾਡੇ ਸਭ ਤੋਂ ਮਜ਼ਬੂਤ ਸਬੰਧ ਹਨ। ਮੈਨੂੰ ਉਮੀਦ ਹੈ ਕਿ ਅਗਲੀ ਸਦੀ ਵਿਚ ਭਾਰਤ ਨਾਲ ਸਾਡੇ ਸੰਬੰਧ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਬਹੁਤ ਅਹਿਮ ਹੋਣਗੇ।
►ਬਰਤਾਨੀਆ ਵਲੋਂ ਦਿੱਤੇ ਗਏ ਇਸ ਬਿਆਨ 'ਤੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ
ਸੋਸ਼ਲ ਮੀਡੀਆ ’ਤੇ ਹਿੰਸਕ ਸੰਦੇਸ਼ ਫੈਲਾਉਣ ’ਤੇ ਕੇ. ਟੀ. ਵੀ. ਨੂੰ 50 ਹਜ਼ਾਰ ਪੌਂਡ ਜੁਰਮਾਨਾ
NEXT STORY