ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਭਾਰਤ ਵਿਚ ਵੀ ਇਸ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 148 ਹੋ ਚੁੱਕੀ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਸਾਫ-ਸਫਾਈ ਰੱਖਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਕੋਵਿਡ-19 ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਦੁਨੀਆ ਭਰ ਵਿਚ ਕਈ ਅਧਿਐਨ ਕੀਤੇ ਜਾ ਰਹੇ ਹਨ ਪਰ ਹਾਲੇ ਤੱਕ ਇਸ ਦਾ ਇਲਾਜ ਲੱਭਣ ਵਿਚ ਸਫਲਤਾ ਨਹੀਂ ਮਿਲੀ ਹੈ।
ਇਹ ਵਾਇਰਸ ਕਿਸੇ ਵੀ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਫੈਲਦਾ ਹੈ। ਇਸੇ ਲਈ ਲੋਕਾਂ ਨੂੰ ਬੁਖਾਰ, ਖੰਘ, ਸਾਹ ਲੈਣ ਵਿਚ ਮੁਸ਼ਕਲ ਜਿਹੇ ਲੱਛਣ ਦਿਸਣ ਵਾਲੇ ਲੋਕਾਂ ਤੋਂ ਦੂਰ ਰਹਿਣ ਲਈ ਕਿਹਾ ਜਾ ਰਿਹਾ ਹੈ। ਇਕ ਪਾਸੇ ਇਹ ਰਾਹਤ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਲੱਛਣ ਦਿਸਣ ਵਾਲਿਆਂ ਤੋਂ ਖੁਦ ਨੂੰ ਦੂਰ ਕੀਤਾ ਜਾ ਸਕਦਾ ਹੈ ਪਰ ਚਿੰਤਾ ਦੀ ਇਕ ਗੱਲ ਇਹ ਵੀ ਹੈ ਕਿ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੇ ਬਾਵਜੂਦ ਕਈ ਲੋਕਾਂ ਵਿਚ ਇਸ ਦੇ ਲੱਛਣ ਨਹੀਂ ਦਿੱਸਦੇ ਹਨ।
ਅਮਰੀਕਾ ਦੇ ਮੈਸਾਚੁਸੇਟਸ ਵਿਚ ਅਜਿਹੇ ਹੀ ਕਈ ਮਾਮਲੇ ਸਾਹਮਣੇ ਆਏ ਹਨ। ਮੈਸਾਚੁਸੇਟਸ ਵਿਚ 82 ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਲੋਕਾਂ ਵਿਚ ਕੋਰੋਨਾਵਾਇਰਸ ਦੇ ਲੱਛਣ ਨਾ ਦਿਸਣ ਦੇ ਬਾਵਜੂਦ ਉਹਨਾਂ ਨੂੰ ਇਸ ਮਹਾਮਾਰੀ ਨਾਲ ਪੀੜਤ ਪਾਇਆ ਗਿਆ। ਉੱਥੇ ਕਈ ਅਧਿਐਨਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਬਿਨਾਂ ਲੱਛਣ ਵਾਲੇ ਲੋਕ ਜ਼ਿਆਦਾ ਬੀਮਾਰੀ ਫੈਲਾ ਰਹੇ ਹਨ। ਅਮਰੀਕਾ ਦੀ ਸੀ.ਡੀ.ਸੀ. (Centers for Disease Control and Prevention) ਦੇ ਮੁਤਾਬਕ,''ਕੁਝ ਰਿਪੋਰਟਾਂ ਦੇ ਮੁਤਾਬਕ ਨਵਾਂ ਕੋਰੋਨਾਵਾਇਰਸ ਲੱਛਣ ਦਿਸਣ ਤੋਂ ਪਹਿਲਾਂ ਫੈਲਣ ਲੱਗਦਾ ਹੈ। ਭਾਵੇਂਕਿ ਇਹ ਵਾਇਰਸ ਫੈਲਣ ਦਾ ਪ੍ਰਮੁੱਥ ਤਰੀਕਾ ਨਹੀਂ ਹੈ।''
ਇਕ ਪ੍ਰੈੱਸ ਕਾਨਫਰੰਸ ਦੌਰਾਨ ਵ੍ਹਾਈਟ ਹਾਊਸ ਦੀ ਅਧਿਕਾਰੀ ਡਾਕਟਰ ਡਿਬ੍ਰੋਹ ਨੇ ਕਿਹਾ,''ਅਸੀਂ 20 ਸਾਲ ਤੋਂ ਘੱਟ ਉਮਰ ਦੇ ਉਹਨਾਂ ਲੋਕਾਂ 'ਤੇ ਸਟੱਡੀ ਕਰ ਰਹੇ ਹਾਂ ਜਿਹਨਾਂ ਵਿਚ ਬੀਮਾਰੀ ਦੇ ਕੋਈ ਲੱਛਣ ਨਹੀਂ ਦਿੱਸਦੇ ਹਨ।'' ਇਕ ਸਵਾਲ ਦੇ ਜਵਾਬ ਵਿਚ ਡਿਬ੍ਰੋਹ ਨੇ ਕਿਹਾ,''ਅਸਲ ਵਿਚ ਤੁਸੀਂ ਨਹੀਂ ਜਾਣਦੇ ਕਿ ਕਿੰਨੇ ਲੋਕ Asymptomatic ਹਨ ਅਤੇ ਇਸ ਵਾਇਰਸ ਨੂੰ ਫੈਲਾ ਰਹੇ ਹਨ। ਇਸ ਲਈ ਬਿਹਤਰ ਹੈ ਕਿ ਲੋਕ ਇਸ ਖਤਰਨਾਕ ਬੀਮਾਰੀ ਨੂੰ ਗੰਭੀਰਤਾ ਨਾਲ ਲੈਣ।'' Asymptomatic ਲੋਕਾਂ ਵਿਚ ਰੋਗ ਦੇ ਕੋਈ ਸੰਕੇਤ ਨਹੀਂ ਦਿੱਸਦੇ ਹਨ ਪਰ ਬੀਮਾਰੀ ਅੰਦਰ ਮੌਜੂਦ ਰਹਿੰਦੀ ਹੈ।
ਡਿਬ੍ਰੋਹ ਨੇ ਕਿਹਾ ਕਿ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਅਸੀਂ ਹਰ ਕਿਸੇ ਨੂੰ ਇਸ ਦੀ ਨਿੱਜੀ ਜ਼ਿੰਮੇਵਾਰੀ ਲੈਣ ਲਈ ਕਹਿ ਰਹੇ ਹਾਂ। ਸੀ.ਐੱਨ.ਐੱਨ. ਨੂੰ ਦਿੱਤੇ ਇੰਟਰਵਿਊ ਵਿਚ ਕਈ ਮਾਹਰਾਂ ਨੇ ਕਿਹਾ ਕਿ ਹਾਲੇ ਇਹ ਸਪੱਸ਼ਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਇਸ ਮਹਾਮਾਰੀ ਨੂੰ ਫੈਲਾਉਣ ਵਿਚ ਲੱਛਣ ਦਿਸਣ ਵਾਲੇ ਅਤੇ ਨਾ ਦਿਸਣ ਵਾਲਿਆਂ ਦੀ ਗਿਣਤੀ ਕਿੰਨੀ ਹੈ। ਭਾਵੇਂਕਿ ਇਹ ਗੱਲ ਸਾਫ ਹੋ ਚੁੱਕੀ ਹੈਕਿ Asymptomatic ਲੋਕ ਜਾਂ ਘੱਟ ਲੱਛਣ ਦਿਸਣ ਵਾਲੇ ਲੋਕ ਪਹਿਲਾਂ ਦੀ ਤੁਲਨਾ ਹੁਣ ਇਸ ਵਾਇਰਸ ਨੂੰ ਫੈਲਾਉਣ ਦੇ ਜ਼ਿਆਦਾ ਜ਼ਿੰਮੇਵਾਰ ਮੰਨੇ ਜਾ ਰਹੇ ਹਨ।
ਸੀ.ਡੀ.ਸੀ. ਦੇ ਡਾਇਰੈਕਟਰ ਮਾਈਕਲ ਓਸਟਰਹੋਮ ਨੇ ਕਿਹਾ,''ਹੁਣ ਅਸੀਂ ਇਹ ਜਾਣ ਚੁੱਕੇ ਹਾਂ ਕਿ ਇਸ ਵਾਇਰਸ ਨੂੰ ਫੈਲਾਉਣ ਵਿਚ ਬਿਨਾਂ ਲੱਛਣ ਵਾਲੇ ਮਰੀਜ਼ਾਂ ਦੀ ਭੂਮਿਕਾ ਮਹੱਤਵਪੂਰਨ ਹੈ।'' ਓਸਟਰਹੋਮ ਨੇ ਕਿਹਾ,''ਇਹ ਸਪੱਸ਼ਟ ਹੈ ਕਿ Asymptomatic ਇਨਫੈਕਸ਼ਨ ਇਸ ਮਹਾਮਾਰੀ ਨੂੰ ਹੋਰ ਵਧਾ ਸਕਦਾ ਹੈ। ਇਸ ਨੂੰ ਕੰਟਰੋਲ ਕਰਨ ਬਹੁਤ ਮੁਸ਼ਕਲ ਹੈ।''
ਕੋਰੋਨਾ ਵਾਇਰਸ ਨਾਲ ਲੜਣ ਲਈ ਫੁੱਟਬਾਲ ਟੀਮ ਮਾਲਕਾਂ ਨੇ 1 ਅਰਬ ਰੁਪਏ ਕੀਤੇ ਦਾਨ
NEXT STORY