ਵਾਸ਼ਿੰਗਟਨ (ਭਾਸ਼ਾ)— ਇਸਤਾਂਬੁਲ ਵਿਚ ਸਾਊਦੀ ਵਣਜ ਦੂਤਘਰ ਵਿਚ ਮਾਰੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੇ ਆਖਰੀ ਸਬਦ ਸਨ ''ਮੈਂ ਸਾਹ ਨਹੀਂ ਲੈ ਪਾ ਰਿਹਾ''। ਇਕ ਸਮਾਚਾਰ ਏਜੰਸੀ ਨੇ ਪੱਤਰਕਾਰ ਦੇ ਜੀਵਨ ਦੇ ਆਖਰੀ ਪਲਾਂ ਦੇ ਆਡੀਓ ਟੇਪ ਦੀ ਟਰਾਂਸਕ੍ਰਿਪਟ ਪੜ੍ਹ ਚੁੱਕੇ ਇਕ ਸੂਤਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸੂਤਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਟਰਾਂਸਕ੍ਰਿਪਟ ਤੋਂ ਸਪੱਸ਼ਟ ਹੈ ਕਿ ਹੱਤਿਆ ਪਹਿਲਾਂ ਤੋਂ ਹੀ ਯੋਜਨਾਬੱਧ ਸੀ ਅਤੇ ਇਸ ਸਬੰਧ ਵਿਚ ਪਲ-ਪਲ ਦੀ ਜਾਣਕਾਰੀ ਦੇਣ ਲਈ ਕਈ ਫੋਨ ਵੀ ਕੀਤੇ ਗਏ ਸਨ।
ਸਮਾਚਾਰ ਏਜੰਸੀ ਨੇ ਕਿਹਾ ਕਿ ਤੁਰਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਫੋਨ ਰਿਆਦ ਵਿਚ ਸੀਨੀਅਰ ਅਧਿਕਾਰੀਆਂ ਨੂੰ ਕੀਤੇ ਗਏ ਸਨ ਅਤੇ ਟਰਾਂਸਕ੍ਰਿਪਟ ਮੁਤਾਬਕ ਖਸ਼ੋਗੀ ਨੇ ਆਪਣੇ ਆਖਰੀ ਪਲਾਂ ਵਿਚ ਕਾਫੀ ਸੰਘਰਸ਼ ਕੀਤਾ ਸੀ। ਮੂਲ ਟਰਾਂਸਕ੍ਰਿਪਟ ਤੁਰਕੀ ਦੀ ਖੁਫੀਆ ਸੇਵਾ ਨੇ ਤਿਆਰ ਕੀਤੀ ਸੀ। ਇਸ ਵਿਚਕਾਰ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਨੇ ਖਸ਼ੋਗੀ ਦੀ ਹੱਤਿਆ ਦੇ ਸ਼ੱਕੀਆਂ ਦੀ ਹਵਾਲਗੀ ਕਰਨ ਦੀ ਤੁਰਕੀ ਦੀ ਰਾਸ਼ਟਰਪਤੀ ਰਜਬ ਤੈਅਬ ਅਰਦੌਣ ਦੀ ਮੰਗ ਨੂੰ ਐਤਵਾਰ ਨੂੰ ਰੱਦ ਕਰ ਦਿੱਤਾ। ਤੁਰਕੀ ਮੁਤਾਬਕ ਸਾਊਦੀ ਦੇ 15 ਮੈਂਬਰੀ ਦਲ ਨੂੰ ਖਸ਼ੋਗੀ ਦੀ ਹੱਤਿਆ ਲਈ ਇਸਤਾਂਬੁਲ ਭੇਜਿਆ ਗਿਆ ਸੀ।
ਸ਼ੱਕੀ ਸੁਰੰਗਾਂ ਬਾਰੇ ਇਜ਼ਰਾਇਲ ਤੇ ਯੂ. ਐੱਨ. ਕਮਾਂਡਰ ਨੇ ਕੀਤੀ ਗੱਲਬਾਤ
NEXT STORY