ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਨਿਊਯਾਰਕ ਸ਼ਹਿਰ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਿਊਯਾਰਕ ਸ਼ਹਿਰ ਦੇ ਬ੍ਰੋਨਕਸ ਚਿੜੀਆਘਰ ਵਿਚ ਇਕ ਮਹਿਲਾ ਨੇ ਜੋ ਕੀਤਾ ਉਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਅਸਲ ਵਿਚ ਮਹਿਲਾ ਸੁਰੱਖਿਆ ਘੇਰੇ ਨੂੰ ਪਾਰ ਕਰ ਕੇ ਛਾਲ ਮਾਰ ਕੇ ਸ਼ੇਰ ਦੇ ਸਾਹਮਣੇ ਖੜ੍ਹੀ ਹੋ ਗਈ। ਇੰਨ੍ਹਾ ਹੀ ਨਹੀਂ ਮਹਿਲਾ ਸ਼ੇਰ ਦੇ ਸਾਹਮਣੇ ਅਜੀਬ ਹਰਕਤਾਂ ਵੀ ਕਰਨ ਲੱਗ ਪਈ।
ਇਸ ਘਟਨਾ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਸ਼ੇਰ ਦੇ ਸਾਹਮਣੇ ਖੜ੍ਹੀ ਹੈ ਅਤੇ ਹੱਥਾਂ ਨੂੰ ਹਿਲਾਉਂਦੀ ਹੋਈ ਡਾਂਸ ਕਰ ਰਹੀ ਹੈ। ਭਾਵੇਂਕਿ ਇਸ ਦੌਰਾਨ ਸ਼ੇਰ ਸ਼ਾਂਤ ਦਿਖਾਈ ਦੇ ਰਿਹਾ ਹੈ। ਇਹ ਘਟਨਾ ਸ਼ਨੀਵਾਰ ਦੀ ਹੈ। ਚਿੜੀਆਘਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਸੇਫਟੀ ਬੈਰੀਅਰ ਤੋੜਨ ਵਿਰੁੱਧ ਉਨ੍ਹਾਂ ਦੀ ਪਾਲਿਸੀ ਜ਼ੀਰੋ ਟੌਲਰੈਂਸ ਦੀ ਹੈ।
ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸ਼ੇਰ ਅਫਰੀਕੀ ਪ੍ਰਜਾਤੀ ਦਾ ਹੈ। ਚੰਗੀ ਕਿਸਮਤ ਨਾਲ ਘਟਨਾ ਵਿਚ ਮਹਿਲਾ ਜਾਂ ਸ਼ੇਰ ਦੀ ਜਾਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ। ਮਹਿਲਾ ਦੀ ਇਸ ਹਰਕਤ 'ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਕਈ ਤਰ੍ਹਾਂ ਦੇ ਕੁਮੈਂਟਸ ਕੀਤੇ ਹਨ।
ਕੁਝ ਲੋਕਾਂ ਨੇ ਮਹਿਲਾ ਦੀ ਹਰਕਤ ਨੂੰ ਖਰਾਬ ਦੱਸਿਆ ਹੈ। ਇਕ ਯੂਜ਼ਰ ਨੇ ਲਿਖਿਆ,''ਮੈਨੂੰ ਲੱਗਦਾ ਹੈ ਕਿ ਮਹਿਲਾ ਨੂੰ ਸਿੱਧੇ ਜੇਲ ਭੇਜ ਦੇਣਾ ਚਾਹੀਦਾ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ,''ਸ਼ੇਰ ਵੀ ਜਾਣਦਾ ਸੀ ਕਿ ਮਹਿਲਾ ਉਸ ਦੇ ਸਾਹਮਣੇ ਅਜੀਬ ਹਰਕਤ ਕਰ ਰਹੀ ਹੈ।''
ਅਫਗਾਨਿਸਤਾਨ : ਧਮਾਕੇ 'ਚ 6 ਨਾਗਰਿਕਾਂ ਦੀ ਮੌਤ
NEXT STORY