ਵਾਸ਼ਿੰਗਟਨ - ਅਮਰੀਕੀ ਉਪ-ਵਿਦੇਸ਼ ਮੰਤਰੀ ਕਰਟ ਕੈਂਪਬੇਲ ਨੇ ਕਿਹਾ ਹੈ ਕਿ ਅਮਰੀਕਾ ਨੇ ਭਾਰਤ ਨਾਲ ਆਪਣੀ ਰਣਨੀਤਕ ਭਾੀਵਾਲੀ ਨੂੰ ਵਧਾਉਣ ’ਚ ਮਹੱਤਵਪੂਰਨ ਨਿਵੇਸ਼ ਕੀਤਾ ਹੈ ਅਤੇ ਦੋਪੱਖੀ ਸਹਿਯੋਗ ਨੂੰ ਡੂੰਘਾ ਕਰਨ ਲਈ ਇਕ ਮਜ਼ਬੂਤ ‘ਏਜੇਂਡਾ' ’ਤੇ ਕੰਮ ਕਰ ਰਿਹਾ ਹੈ। ਕੈਲੀਫੋਰਨੀਆ ’ਚ ਭਾਰਤ-ਅਮਰੀਕਾ ਰੱਖਿਆ ਈਕੋਸਿਸਟਮ (ਇੰਡਸ-ਐਕਸ) ਸਿਖਰ ਸੰਮੇਲਨ ’ਚ ਸੋਮਵਾਰ ਨੂੰ ਕੈਂਪਬੇਲ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਨਵੀਂ ਦਿੱਲੀ ’ਚ ਪਿਛਲੇ ਪ੍ਰਸ਼ਾਸਨਾਂ ਨੇ ਭਾਈਵਾਲੀ ਨੂੰ ਹੋਰ ਉੱਚਾਈਆਂ ਤੇ ਲਿਜਾਣ ਲਈ ਸਮਾਂ ਅਤੇ ਸਿਆਸੀ ਪੂੰਜੀ ਦਾ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ-ਅਮਰੀਕੀ ਚੋਣਾਂ : ਹੈਰਿਸ ਅਤੇ ਟਰੰਪ ਅੱਜ ਹੋਣਗੇ ਆਹਮੋ-ਸਾਹਮਣੇ
ਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਨੇ ਇੰਡਸ-ਐਕਸ ਦੇ ਸ਼ੁਰੂਆਤ ਤੋਂ ਇਕ ਸਾਲ ਤੋਂ ਵੱਧ ਸਮੇਂ ’ਚ ਸਿਖਰ ਸੰਮੇਲਨਾਂ, ਸਾਂਝੀ ਚੁਣੌਤੀਆਂ ਅਤੇ ਆਦਾਨ-ਪ੍ਰਦਾਨ ਦੇ ‘‘ਖਾਹਿਸ਼ੀ ਏਜੰਡੇ’’ ਨੂੰ ਅੱਗੇ ਵਧਾਇਆ ਹੈ। ਇੰਡਸ-ਐਕਸ, ਜੋ ਭਾਰਤ ਅਤੇ ਅਮਰੀਕਾ ਦਰਮਿਆਨ ਵਧੀਕ ਰਣਨੀਤਕ ਅਤੇ ਰੱਖਿਆ ਭਾਈਵਾਲੀ ਦਾ ਸੰਕੇਤ ਹੈ, ਇਸ ਨੂੰ ਪਿਛਲੇ ਸਾਲ 21 ਜੂਨ ਨੂੰ ਅਮਰੀਕੀ ਰੱਖਿਆ ਵਿਭਾਗ ਅਤੇ ਭਾਰਤੀ ਰੱਖਿਆ ਮੰਤਰਾਲਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ, ਡਿਸਟ੍ਰਿਕਟ ਆਫ ਕੋਲੰਬੀਆ (ਡੀ.ਸੀ.) ਦੀ ਸਿਆਸੀ ਯਾਤਰਾ ਦੌਰਾਨ ਸ਼ੁਰੂ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਾਜ਼ਾ 'ਤੇ ਇਜ਼ਰਾਇਲੀ ਹਮਲਾ, 40 ਲੋਕਾਂ ਦੀ ਮੌਤ
NEXT STORY