ਵਾਸ਼ਿੰਗਟਨ (ਬਿਊਰੋ): ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣ ਲਈ ਦੁਨੀਆ ਭਰ ਦੇ ਵਿਗਿਆਨੀ ਦਿਨ-ਰਾਤ ਅਧਿਐਨ ਵਿਚ ਲੱਗੇ ਹੋਏ ਹਨ। ਇਸ ਦੌਰਾਨ ਇਕ ਚੰਗੀ ਖਬਰ ਆਈ ਹੈ। ਖਬਰ ਮੁਤਾਬਕ ਅਮਰੀਕਾ ਦੇ ਵਿਗਿਆਨੀਆਂ ਨੇ ਉਸ ਟਾਰਗੇਟ ਮਤਲਬ ਟੀਚੇ ਨੂੰ ਖੋਜ ਲਿਆ ਹੈ ਜਿੱਥੇ ਕੋਰੋਨਾਵਾਇਰਸ ਦਾ ਐਂਟੀਵਾਇਰਸ ਟੀਕਾ ਅਸਰ ਕਰੇਗਾ। ਮਤਲਬ ਕੋਰੋਨਾ ਦੇ ਇਲਾਜ ਵਿਚ ਇਹ ਇਕ ਵੱਡੀ ਸਫਲਤਾ ਹੈ। ਇਸ ਦੀ ਮਦਦ ਨਾਲ ਦਵਾਈ ਠੀਕ ਮਰੀਜ਼ ਦੇ ਸਰੀਰ ਵਿਚ ਉਸੇ ਜਗ੍ਹਾ 'ਤੇ ਵਾਇਰਸ 'ਤੇ ਹਮਲਾ ਕਰੇਗੀ ਜਿੱਥੇ ਇਹ ਚਿਪਕਿਆ ਹੋਵੇਗਾ।
ਇਹ ਖੋਜ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਹੈ। ਸਭ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੋਰੋਨਾਵਾਇਰਸ ਕੋਵਿਡ-19 ਦੀ ਬਣਾਵਟ ਅਤੇ ਪ੍ਰਕਿਰਤੀ ਦਾ ਸੁਮੇਲ ਸਾਰਸ (SARS) ਅਤੇ ਮਰਸ (MERS) ਦੀ ਬਣਾਵਟ ਅਤੇ ਪ੍ਰਕਿਰਤੀ ਨਾਲ ਕੀਤਾ। ਵਿਗਿਆਨੀਆਂ ਦਾ ਫੋਕਸ ਸੀ ਕਿ ਕੋਰੋਨਾਵਾਇਰਸ ਦੀ ਬਾਹਰੀ ਕੰਢੇਦਾਰ ਪਰਤ 'ਤੇ ਮਤਲਬ ਸਪਾਇਕ ਪ੍ਰੋਟੀਨ 'ਤੇ ਜੋ ਮਰੀਜ਼ ਦੇ ਸਰੀਰ ਦੇ ਸੈੱਲਾਂ ਨਾਲ ਜਾ ਕੇ ਚਿਪਕ ਜਾਂਦਾ ਹੈ । ਫਿਰ ਸੈੱਲਾਂ ਨੂੰ ਇਨਫੈਕਟਿਡ ਕਰ ਕੇ ਹੋਰ ਵਾਇਰਸ ਪੈਦਾ ਕਰਦਾ ਹੈ।
ਵਿਗਿਆਨੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਕੋਰੋਨਾਵਾਇਰਸ ਕੋਵਿਡ-19 ਮਤਲਬ ਸਾਰਸ-ਸੀ.ਓ.ਵੀ.2 ਦੀ ਬਣਾਵਟ 2002 ਵਿਚ ਫੈਲੀ ਸਾਰਸ ਮਹਾਮਾਰੀ ਦੇ ਵਾਇਰਸ ਨਾਲ 93 ਫੀਸਦੀ ਮੇਲ ਖਾਂਦੀ ਹੈ। ਮਤਲਬ ਕੋਵਿਡ-19 ਦੇ ਜੀਨੋਮ ਕ੍ਰਮ ਸਾਰਸ ਵਾਇਰਸ ਦੇ ਜੀਨੋਮ ਕ੍ਰਮ ਨਾਲ ਮੇਲ ਖਾਂਦੇ ਹਨ।
ਕਾਰਨੇਲ ਯੂਨੀਵਰਸਿਟੀ ਦੀ ਸੂਜੈਨ ਡੇਨੀਯਲ ਪ੍ਰਯੋਗਸ਼ਾਲਾ ਵਿਚ ਕੋਰੋਨਾਵਾਇਰਸ ਦੀ ਬਾਹਰੀ ਪਰਤ ਮਤਲਬ ਕੰਢੇਦਾਰ ਪ੍ਰੋਟੀਨ 'ਤੇ ਡੂੰਘਾ ਅਧਿਐਨ ਚੱਲ ਰਿਹਾ ਹੈ। ਇੱਥੇ ਗੈਰੀ ਵ੍ਹੀਟਕਰ ਦੀ ਟੀਮ ਇਹ ਦੇਖ ਰਹੀ ਹੈ ਕਿ ਫਲੂ ਦਾ ਵਾਇਰਸ ਅਤੇ ਕੋਰੋਨਾਵਾਇਰਸ ਸਰੀਰ ਦੇ ਸੈੱਲਾਂ ਵਿਚ ਕਿਵੇਂ ਦਾਖਲ ਹੁੰਦਾ ਹੈ। ਵਾਇਰਸ ਦਾ ਮਰੀਜ਼ ਦੇ ਸਰੀਰ ਵਿਚ ਮੌਜੂਦ ਸੈੱਲਾਂ ਨਾਲ ਚਿਪਕਣਾ ਇਕ ਕਾਫੀ ਲੰਬੀ ਲੜੀਬੱਧ ਪ੍ਰਕਿਰਿਆ ਹੈ। ਇਸ ਵਿਚ ਵਾਇਰਸ ਸਭ ਤੋਂ ਪਹਿਲਾਂ ਇਹ ਦੇਖਦਾ ਹੈਕਿ ਉਸ ਨੇ ਸਹੀ ਸੈੱਲ ਦੀ ਚੋਣ ਕੀਤੀ ਹੈ ਕਿ ਨਹੀਂ। ਇਸ ਲਈ ਵਾਇਰਸ ਨੂੰ ਸੈੱਲ ਦੇ ਆਲੇ-ਦੁਆਲੇ ਮੌਜੂਦ ਰਸਾਇਣ ਦੱਸਦੇ ਹਨ ਕਿ ਇਹ ਸੈੱਲ ਦਾ ਸਹੀ ਟਾਰਗੇਟ ਹੈ ਜਾਂ ਨਹੀਂ। ਇਹੀ ਗੱਲ ਪਹਿਲਾਂ ਕੋਰੋਨਾਵਾਇਰਸ ਦੀ ਬਾਹਰੀ ਪਰਤ ਨੂੰ ਪਤਾ ਚੱਲਦੀ ਹੈ। ਇਹੀ ਕੰਢੇਦਾਰ ਪਰਤ ਫਿਰ ਟਾਰਗੇਟ ਬਣਾਏ ਸੈੱਲ ਦੀ ਸਤਹਿ ਨਾਲ ਜਾ ਕੇ ਚਿਪਕ ਜਾਂਦੀ ਹੈ। ਇਸ ਮਗਰੋਂ ਕੰਢੇਦਾਰ ਸਤਹਿ ਜਿਸ ਨੂੰ ਫਿਊਜ਼ਨ ਪੇਪਟਾਇਡ ਕਹਿੰਦੇ ਹਨ ਉਹ ਸੈੱਲ ਨੂੰ ਤੋੜਨਾ ਸ਼ੁਰੂ ਕਰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦਾ ਕਹਿਰ, ਫਿਲੀਪੀਨਜ਼ 'ਚ 23 ਦਿਨਾਂ ਦੀ ਬੱਚੀ ਦੀ ਮੌਤ
ਇਸ ਲਈ ਉਹ ਸਭ ਤੋਂ ਪਹਿਲਾਂ ਮਰੀਜ਼ ਦੇ ਸਰੀਰ ਦੇ ਟਾਰਗੇਟ ਸੈੱਲ ਦੀ ਬਾਹਰੀ ਪਰਤ ਵਿਚ ਛੇਦ ਕਰਨਾ ਸ਼ੁਰੂ ਕਰਦੀ ਹੈ। ਇਸ ਮਗਰੋਂ ਇਸੇ ਸੈੱਲ ਵਿਚ ਆਪਣੀ ਜੀਨੋਮ ਕ੍ਰਮ ਭੇਜ ਕੇ ਨਵੇਂ ਵਾਇਰਸ ਦੀ ਉਤਪੱਤੀ ਸ਼ੁਰੂ ਕਰ ਦਿੰਦੀ ਹੈ। ਗੈਰੀ ਵ੍ਹੀਟਕਰ ਦੀ ਟੀਮ ਨੇ ਪਤਾ ਕੀਤਾ ਹੈ ਕਿ ਕੈਲਸ਼ੀਅਮ ਆਇਨ ਵਾਇਰਸ ਦੀ ਕੰਢੇਦਾਰ ਸਤਹਿ ਦੇ ਨਾਲ ਸੰਪਰਕ ਬਣਾਉਣ ਵਿਚ ਮਦਦ ਕਰਦੇ ਹਨ। ਨਾਲ ਹੀ ਇਹੀ ਕੈਲਸ਼ੀਅਮ ਆਇਨ ਕੰਢੇਦਾਰ ਸਤਹਿ ਦੀ ਬਣਾਵਟ ਨੂੰ ਵੀ ਬਦਲਦੇ ਹਨ। ਇਹੀ ਗੱਲ ਮਰਸ ਅਤੇ ਸਾਰਸ ਦੇ ਇਨਫੈਕਸ਼ਨ ਵਿਚ ਦੇਖਣ ਨੂੰ ਮਿਲੀ ਸੀ। ਹੁਣ ਗੈਰੀ ਦੀ ਟੀਮ ਕੋਵਿਡ-19 ਦੇ ਕੰਢੇਦਾਰ ਸਤਹਿ 'ਤੇ ਇਹੀ ਅਧਿਐਨ ਕਰ ਰਹੀ ਹੈ। ਟੀਮ ਨੂੰ ਆਸ ਹੈ ਕਿ ਜਲਦੀ ਹੀ ਕੋਰੋਨਾਵਾਇਰਸ ਦੀ ਬਾਹਰੀ ਕੰਢੇਦਾਰ ਸਤਹਿ ਦੀ ਰਸਾਇਣਿਕ ਪ੍ਰਕਿਰਿਆ ਨੂੰ ਲੈ ਕੇ ਸਕਰਾਤਮਕ ਖੁਲਾਸਾ ਹੋਵੇਗਾ। ਜੇਕਰ ਵਿਗਿਆਨੀ ਇਸ ਰਸਾਇਣਿਕ ਪ੍ਰਕਿਰਿਆ ਨੂੰ ਰੋਕ ਦੇਣ ਤਾਂ ਵਾਇਰਸ ਸੈੱਲ ਨਾਲ ਸੰਪਰਕ ਨਹੀਂ ਕਰ ਪਾਵੇਗਾ ਅਤੇ ਕੁਝ ਦਿਨ ਵਿਚ ਟੀਕੇ ਦੇ ਅਸਰ ਨਾਲ ਮਰ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਲਾਕਡਾਊਨ ਖਤਮ ਹੁੰਦੇ ਹੀ ਮਹਿਲਾ ਨੇ ਦਿੱਤਾ 76 ਤਰੀਕੇ ਦੇ ਨਾਸ਼ਤੇ ਦਾ ਆਰਡਰ
ਨਿਊਜ਼ੀਲੈਂਡ 'ਚ ਕੋਰੋਨਾ ਨਾਲ ਦੂਜੀ ਮੌਤ, ਯਮਨ 'ਚ ਦਰਜ ਪਹਿਲਾ ਮਾਮਲਾ
NEXT STORY