ਢਾਕਾ – ਬੰਗਲਾਦੇਸ਼ ਨੇ ਅਮਰੀਕਾ ਨੂੰ 2 ਅਹਿਮ ਬੰਦਰਗਾਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਗੁਪਤ ਜਾਣਕਾਰੀ ਸਾਂਝੀ ਕਰਨ ਨੂੰ ਲੈ ਕੇ ਵੀ ਸਮਝੌਤਾ ਹੋਇਆ ਹੈ।
ਰਿਪੋਰਟ ਮੁਤਾਬਕ ਅਮਰੀਕਾ ਤੇ ਬੰਗਲਾਦੇਸ਼ ਵਿਚਾਲੇ ਕੁੱਲ 3 ਵੱਡੇ ਸਮਝੌਤੇ ਹੋਏ ਹਨ। ਇਨ੍ਹਾਂ ਸਮਝੌਤਿਆਂ ਤੋਂ ਬਾਅਦ ਬੰਗਾਲ ਦੀ ਖਾੜੀ ਖੇਤਰ ਵਿਚ ਅਮਰੀਕਾ ਦੀ ਮੌਜੂਦਗੀ ਤੇ ਪ੍ਰਭਾਵ ਕਾਫ਼ੀ ਵਧ ਸਕਦਾ ਹੈ। ਅਮਰੀਕਾ ਨੂੰ ਬੰਗਲਾਦੇਸ਼ ਦੀਆਂ ਚਟਗਾਂਵ ਤੇ ਮਤਾਰਬਾੜੀ ਬੰਦਰਗਾਹਾਂ ਤੱਕ ਪਹੁੰਚ ਮਿਲੇਗੀ। ਇਨ੍ਹਾਂ ਬੰਦਰਗਾਹਾਂ ਦੀ ਵਰਤੋਂ ਅਮਰੀਕੀ ਸਮੁੰਦਰੀ ਫੌਜ ਤੇ ਫ਼ੌਜੀ ਜਹਾਜ਼ ਕਰ ਸਕਣਗੇ। ਇਸ ਨਾਲ ਅਮਰੀਕਾ ਨੂੰ ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ ਖੇਤਰ ਵਿਚ ਆਪਣੀ ਫ਼ੌਜੀ ਤੇ ਰਣਨੀਤਕ ਤਾਕਤ ਵਧਾਉਣ ਵਿਚ ਮਦਦ ਮਿਲੇਗੀ। ਚਟਗਾਂਵ ਬੰਦਰਗਾਹ ਭਾਰਤ ਦੇ ਅੰਡੇਮਾਨ-ਨਿਕੋਬਾਰ ਖੇਤਰ ਤੋਂ ਸਿਰਫ਼ 1100 ਕਿਲੋਮੀਟਰ ਦੂਰ ਹੈ।
ਅਮਰੀਕਾ ਦੀ ਖ਼ਾਸ ਨਜ਼ਰ ਮਲੱਕਾ ਸਟ੍ਰੇਟ ’ਤੇ ਹੈ। ਇਹ ਦੁਨੀਆ ਦੇ ਸਭ ਤੋਂ ਜ਼ਰੂਰੀ ਟਰੇਡ ਰੂਟਸ ਵਿਚੋਂ ਇਕ ਮੰਨਿਆ ਜਾਂਦਾ ਹੈ। ਦੁਨੀਆ ਦਾ ਲੱਗਭਗ 60 ਫੀਸਦੀ ਸਮੁੰਦਰੀ ਵਪਾਰ ਇਸੇ ਰਸਤੇ ਰਾਹੀਂ ਹੁੰਦਾ ਹੈ। ਤੇਲ, ਗੈਸ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਵੀ ਇਹ ਰਸਤਾ ਬੇਹੱਦ ਅਹਿਮ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਇਲਾਕੇ ਵਿਚ ਆਪਣੀ ਮੌਜੂਦਗੀ ਵਧਾ ਕੇ ਅਮਰੀਕਾ ਚੀਨ ਦੀਆਂ ਸਰਗਰਮੀਆਂ ’ਤੇ ਵੀ ਨਜ਼ਰ ਰੱਖਣਾ ਚਾਹੁੰਦਾ ਹੈ।
ਬੰਗਲਾਦੇਸ਼-ਅਮਰੀਕਾ ਦੇ 3 ਵੱਡੇ ਸਮਝੌਤੇ–
2 ਬੰਦਰਗਾਹਾਂ ਦੀ ਵਰਤੋਂ ਦਾ ਸਮਝੌਤਾ : ਅਮਰੀਕਾ ਨੂੰ ਬੰਗਲਾਦੇਸ਼ ਦੀਆਂ ਚਟਗਾਂਵ ਤੇ ਮਤਾਰਬਾੜੀ ਬੰਦਰਗਾਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਅਮਰੀਕੀ ਜੰਗੀ ਬੇੜੇ ਅਤੇ ਫ਼ੌਜੀ ਜਹਾਜ਼ ਇੱਥੇ ਆ-ਜਾ ਸਕਣਗੇ।
ਖੁਫ਼ੀਆ ਜਾਣਕਾਰੀ ਸਾਂਝੀ ਕਰਨ ਦਾ ਸਮਝੌਤਾ : ਦੋਵੇਂ ਦੇਸ਼ ਫ਼ੌਜ ਅਤੇ ਸੁਰੱਖਿਆ ਨਾਲ ਜੁੜੀਆਂ ਖੁਫ਼ੀਆ ਸੂਚਨਾਵਾਂ ਇਕ-ਦੂਜੇ ਨਾਲ ਸਾਂਝੀਆਂ ਕਰਨਗੇ। ਸਮੁੰਦਰੀ ਸਰਗਰਮੀਆਂ ਅਤੇ ਸੁਰੱਖਿਆ ’ਤੇ ਮਿਲ ਕੇ ਨਿਗਰਾਨੀ ਰੱਖੀ ਜਾਵੇਗੀ।
ਫ਼ੌਜੀ ਤੇ ਰਣਨੀਤਕ ਸਹਿਯੋਗ ਵਧਾਉਣ ਦਾ ਸਮਝੌਤਾ : ਬੰਗਾਲ ਦੀ ਖਾੜੀ ਅਤੇ ਮਲੱਕਾ ਸਟ੍ਰੇਟ ਖੇਤਰ ਵਿਚ ਅਮਰੀਕਾ ਦੀ ਫ਼ੌਜੀ ਮੌਜੂਦਗੀ ਵਧਾਉਣ, ਸਮੁੰਦਰੀ ਨਿਗਰਾਨੀ ਅਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤੀ ਬਣੀ ਹੈ।
ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ ਰੂਬੀਓ ਦੀ ਯਾਤਰਾ
NEXT STORY