ਕਾਬੁਲ-ਅਫਗਾਨਿਸਤਾਨ 'ਤੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਕਬਜ਼ੇ ਦਰਮਿਆਨ ਭਾਰਤੀ ਸੀਨੀਅਰ ਫੌਜੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਤਾਲਿਬਾਨ ਅੱਤਵਾਦੀਆਂ ਨੇ ਜੋ ਅਫਗਾਨਿਸਤਾਨ ਦੀ ਫੌਜ ਨਾਲ ਅਮਰੀਕੀ ਹਥਿਆਰ ਲੁੱਟੇ ਸਨ, ਉਸ ਨੂੰ ਉਨ੍ਹਾਂ ਨੇ ਪਾਕਿਸਤਾਨ ਭੇਜ ਦਿੱਤਾ ਹੈ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਅੱਤਵਾਦੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਭਾਰਤ ਤੋਂ ਪਹਿਲਾਂ ਪਾਕਿਸਤਾਨ 'ਚ ਤਬਾਹੀ ਮਚਾਉਣ 'ਚ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸੁਲਤਾਨ ਮਹਿਮੂਦ ਨੇ POK ਦੇ ਰਾਸ਼ਟਰਪਤੀ ਅਹੁਦੇ ਦੀ ਚੁੱਕੀ ਸਹੁੰ
ਅਧਿਕਾਰੀਆਂ ਨੇ ਕਿਹਾ ਕਿ ਭਾਰਤ 'ਚ ਸਰਗਰਮ ਅੱਤਵਾਦੀ ਸਮੂਹਾਂ ਨੂੰ ਵੀ ਹਥਿਆਰ ਉਪਲੱਬਧ ਕਰਵਾਏ ਜਾਣ ਦਾ ਖਦਸ਼ਾ ਹੈ ਪਰ ਸੁਰੱਖਿਆ ਬਲ ਉਨ੍ਹਾਂ ਲੋਕਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਮਿਲੀਆਂ ਹਨ ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਮੂਲ ਦੇ ਹਥਿਆਰ ਵਿਸ਼ੇਸ਼ ਤੌਰ 'ਤੇ ਛੋਟੇ ਹਥਿਆਰ ਪਾਕਿਸਤਾਨ ਨੂੰ ਭੇਜੇ ਜਾ ਰਹੇ ਹਨ। ਪਰ ਤਾਲਿਬਾਨ ਦੀ ਜਿੱਤ ਨਾਲ ਜਿਸ ਤਰ੍ਹਾਂ ਅੱਤਵਾਦੀ ਸਮੂਹਾਂ ਦਾ ਹੌਸਲਾ ਵਧ ਰਿਹਾ ਹੈ, ਉਥੇ ਇਨ੍ਹਾਂ ਹਥਿਆਰਾਂ ਦੇ ਹਿੰਸਾ ਲਈ ਇਸਤੇਮਾਲ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ।
ਇਹ ਵੀ ਪੜ੍ਹੋ : ਤੰਜ਼ਾਨੀਆ 'ਚ ਫ੍ਰਾਂਸੀਸੀ ਦੂਤਘਰ ਨੇੜੇ ਸੰਘਰਸ਼, 3 ਦੀ ਮੌਤ
ਅਧਿਕਾਰੀਆਂ ਮੁਤਾਬਕ ਇਹ ਅਨੁਮਾਨ ਲਾਇਆ ਗਿਆ ਹੈ ਕਿ ਅਮਰੀਕੀ ਫੌਜ ਨੇ ਅਫਗਾਨ ਫੌਜ ਨੂੰ ਪਿਛਲੇ 20 ਸਾਲਾਂ 'ਚ ਐੱਮ-16 ਅਤੇ ਐੱਮ-4 ਅਸਾਲਟ ਰਾਈਫਲਾਂ ਸਮੇਤ 6.5 ਲੱਖ ਤੋਂ ਜ਼ਿਆਦਾ ਛੋਟੇ ਹਥਿਆਰ ਪ੍ਰਦਾਨ ਕੀਤੇ ਹਨ। ਅਮਰੀਕੀ ਫੌਜੀਆਂ ਨੇ ਅਫਗਾਨ ਫੌਜੀਆਂ ਨੂੰ ਵੱਡੀ ਗਿਣਤੀ 'ਚ ਬੁਲੇਟ ਪਰੂਫ ਉਪਕਰਣ, ਨਾਈਟ ਵਿਜ਼ਨ ਗਲਾਲਸ ਅਤੇ ਸੰਚਾਰ ਉਪਕਰਣ ਵੀ ਦਿੱਤੇ ਪਰ ਤਾਲਿਬਾਨੀਆਂ ਨੇ ਆਪਣੇ ਅੱਤਵਾਦ ਨਾਲ ਇਨ੍ਹਾਂ ਨੂੰ ਵੀ ਖੋਹ ਲਿਆ। ਇਸ ਤੋਂ ਇਲ਼ਾਵਾ ਵੱਡੀ ਗਿਣਤੀ 'ਚ ਸਨਾਈਪਰ ਰਾਈਫਲਾਂ ਵੀ ਅੱਤਵਾਦੀ ਸਮੂਹ ਦੇ ਹੱਥਾਂ 'ਚ ਚੱਲੀ ਗਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੁਲਤਾਨ ਮਹਿਮੂਦ ਨੇ POK ਦੇ ਰਾਸ਼ਟਰਪਤੀ ਅਹੁਦੇ ਦੀ ਚੁੱਕੀ ਸਹੁੰ
NEXT STORY