ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 14000 ਦੇ ਪਾਰ ਪਹੁੰਚ ਚੁੱਕੀ ਹੈ। ਐਵਤਾਰ ਨੂੰ 10 ਹੋਰ ਮਰੀਜ਼ਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦਾ ਅੰਕੜਾ 155 ਹੋ ਗਿਆ। ਐਤਵਾਰ ਨੂੰ ਸਾਰੀਆਂ ਮੌਤਾਂ ਵਿਕਟੋਰੀਆ ਵਿਚ ਹੋਈਆਂ ਅਤੇ ਮ੍ਰਿਤਕਾਂ ਦੀ ਉਮਰ 40 ਤੋਂ 80 ਸਾਲ ਦੇ ਵਿਚ ਹੈ। ਇਹਨਾਂ ਵਿਚ 3 ਬੀਬੀਆਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਵਿਕਟੋਰੀਆ ਵਿਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ ਵੱਧ ਕੇ 71 ਹੋ ਗਈ ਹੈ। ਉਪ ਮੁੱਖ ਮੈਡੀਕਲ ਅਧਿਕਾਰੀ ਨਿਕ ਕੋਟਸਵਰਥ ਨੇ ਦੱਸਿਆ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 475 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਹੁਣ ਤੱਕ 14,403 ਲੋਕ ਪੀੜਤ ਹੋ ਚੁੱਕੇ ਹਨ। ਨਵੇਂ ਮਾਮਲਿਆਂ ਵਿਚੋਂ 459 ਵਿਕਟੋਰੀਆ ਰਾਜ ਤੋਂ ਸਾਹਮਣੇ ਆਏ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 9 ਸਾਲਾ ਕੁੜੀ ਦੀ ਕੋਰੋਨਾ ਨਾਲ ਮੌਤ, ਨਹੀਂ ਸੀ ਕੋਈ ਬੀਮਾਰੀ
ਉੱਧਰ ਦੁਨੀਆ ਭਰ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲੇ 1.6 ਕਰੋੜ ਦੇ ਪਾਰ ਪਹੁੰਚ ਗਏ ਹਨ। ਅਮਰੀਕਾ ਦੀ ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਮੁਤਾਬਕ ਇਨਫੈਕਸ਼ਨ ਨਾਲ ਸਭ ਤੋ ਵੱਧ 41 ਲੱਖ ਮਾਮਲੇ ਅਮਰੀਕਾ ਵਿਚ ਹਨ। ਇਸ ਦੇ ਬਾਅਦ 23 ਲੱਖ ਮਾਮਲਿਆਂ ਦੇ ਨਾਲ ਬ੍ਰਾਜ਼ੀਲ ਦੂਜੇ ਨੰਬਰ 'ਤੇ ਅਤੇ 13 ਲੱਖ ਮਾਮਲਿਆਂ ਦੇ ਨਾਲ ਭਾਰਤ ਤੀਜੇ ਨੰਬਰ 'ਤੇ ਹੈ।ਮ੍ਰਿਤਕਾਂ ਦੇ ਮਾਮਲੇ ਵਿਚ ਵੀ ਅਮਰੀਕਾ ਸਿਖਰ 'ਤੇ ਹੈ, ਜਿੱਥੇ ਹੁਣ ਤੱਕ 1,46,460 ਲੋਕਾਂ ਦੀ ਇਸ ਜਾਨਲੇਵਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਇਸ ਦੇ ਬਾਅਦ ਬ੍ਰਾਜ਼ੀਲ ਵਿਚ ਮ੍ਰਿਤਕਾਂ ਦੀ ਗਿਣਤੀ 86,449 ਹੈ। ਅਮਰੀਕਾ ਵਿਚ ਸਭ ਤੋਂ ਵੱਧ ਮੌਤਾਂ ਨਿਊਯਾਰਕ ਵਿਚ ਹੋਈਆਂ ਹਨ ਜਿੱਥੇ ਕੋਵਿਡ-19 ਨਾਲ ਹੁਣ ਤੱਕ 32,608 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਅਮਰੀਕੀ ਕੌਂਸਲੇਟ ਬੰਦ ਕਰਾਉਣ ਦੇ ਮੁੱਦੇ 'ਤੇ ਬੁਰਾ ਫਸਿਆ ਚੀਨ
NEXT STORY