ਕੈਨਬਰਾ (ਬਿਊਰੋ): ਆਸਟ੍ਰੇਲੀਆ ਦੀ ਰਾਜਧਾਨੀ ਵਿਚ ਇੱਕ ਹੋਰ ਚਰਚਾ ਸੁਰਖੀਆਂ ਵਿਚ ਹੈ ਕਿ ਅਜਿਹੇ ਸਿਹਤਮੰਦ ਨਾਗਰਿਕ ਜਿਨ੍ਹਾਂ ਦੀ ਉਮਰ 50 ਸਾਲਾਂ ਤੋਂ ਘੱਟ ਹੈ ਅਤੇ ਉਹ ਕਿਸੇ ਕਿਸਮ ਦਾ ਮੈਡੀਕਲ ਟ੍ਰੀਟਮੈਂਟ ਵੀ ਨਹੀਂ ਲੈ ਰਹੇ ਹਨ, ਨੂੰ ਵੀ ਕੈਨਬਰਾ ਵਿਚ ਫਾਈਜ਼ਰ ਵੈਕਸੀਨ ਦਿੱਤੀ ਜਾ ਰਹੀ ਹੈ।
ਹਾਲਾਂਕਿ ਕੋਰੋਨਾ ਵੈਕਸੀਨ ਦੀ ਵੰਡ ਲਈ ਜਿਹੜੇ ਨਿਯਮ ਬਣਾਏ ਗਏ ਹਨ, ਉਨ੍ਹਾਂ ਅਨੁਸਾਰ ਤਾਂ ਹਾਲ ਦੀ ਘੜੀ ਵੰਡ ਦਾ 1ਏ ਅਤੇ 1ਬੀ ਪੜਾਅ ਚੱਲ ਰਿਹਾ ਹੈ। 1ਏ ਵਿਚ ਅਜਿਹੇ ਵਿਅਕਤੀ ਹਨ, ਜੋ ਕਿ ਕੁਆਰੰਟੀਨ ਵਿਚ ਹਨ ਅਤੇ ਬਜ਼ੁਰਗ ਹਨ ਤੇ ਅਪੰਗਤਾ ਝੱਲ ਰਹੇ ਹਨ। ਇਸ ਦੇ ਨਾਲ ਹੀ ਬਾਰਡਰ ਵਰਕਰ, ਫਰੰਟਲਾਈਨ ਸਿਹਤ ਕਰਮਚਾਰੀ ਵੀ ਇਸੇ ਸ਼੍ਰੇਣੀ ਵਿਚ ਹਨ। ਦੂਜੇ ਪਾਸੇ 1ਬੀ ਵਿਚ ਦੂਸਰੇ ਸਿਹਤ ਕਰਮਚਾਰੀ, ਕੁਆਰੰਟੀਨ ਅਤੇ ਬਾਰਡਰ ਵਰਕਰਾਂ ਦੇ ਘਰੇਲੂ ਮੈਂਬਰ, ਡਿਫੈਂਸ, ਆਪਾਤਕਾਲੀਨ ਵਰਕਰ, ਮੀਟ ਦੇ ਉਤਪਾਦਨ ਵਾਲੇ ਵਰਕਰ ਅਤੇ ਅਜਿਹੇ ਲੋਕ ਜੋ ਕਿ ਕਿਸੇ ਬਿਮਾਰੀ ਨਾਲ ਪੀੜਤ ਹਨ ਅਤੇ ਜ਼ੇਰੇ ਇਲਾਜ ਹਨ, ਨੂੰ ਹੀ ਉਕਤ ਵੈਕਸੀਨ ਦਿੱਤੀ ਜਾਣੀ ਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤ ਅਤੇ ਉੱਥੇ ਫਸੇ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ : ਕੈਰਨ ਐਂਡ੍ਰਿਊਜ਼
ਇਨ੍ਹਾਂ ਵਿਚ 70 ਸਾਲਾਂ ਤੋਂ ਉੱਪਰ ਵਾਲੇ ਬਜ਼ੁਰਗ ਅਤੇ 50 ਅਤੇ ਇਸ ਤੋਂ ਉੱਪਰ ਵਾਲੇ ਇੰਡੀਜੀਨਸ ਲੋਕ ਵੀ ਸ਼ਾਮਿਲ ਹਨ। ਇਹ ਵੀ ਸਾਫ ਹੈ ਕਿ ਆਮ ਲੋਕਾਂ ਦੀ ਅਜਿਹੀ ਸ਼੍ਰੇਣੀ ਜੋ ਕਿ 50 ਸਾਲਾਂ ਤੋਂ ਘੱਟ ਹੈ, ਸਿਹਤਮੰਦ ਹੈ ਅਤੇ ਕਿਸੇ ਬਿਮਾਰੀ ਆਦਿ ਨਾਲ ਨਹੀਂ ਜੂਝ ਰਹੀ ਹੈ, ਉਹ ਹਾਲ ਦੀ ਘੜੀ ਕਿਸੇ ਸ਼੍ਰੇਣੀ ਵਿਚ ਨਹੀਂ ਹਨ। ਏ.ਸੀ.ਟੀ. ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਲੋਕ ਜਿਹੜੇ ਕਿ ਹਾਲੇ ਕੋਰੋਨਾ ਦੀ ਵੈਕਸੀਨ ਲੈਣ ਵਾਲੀ ਸ਼੍ਰੇਣੀ ਵਿਚ ਨਹੀਂ ਆਉਂਦੇ, ਵੀ ਆਪਣੀਆਂ-ਆਪਣੀਆਂ ਅਪੁਆਇੰਟਮੈਂਟਾਂ ਜ਼ਰੀਏ ਕੋਰੋਨਾ ਵੈਕਸੀਨ ਲੈਣ ਵਿਚ ਕਾਮਯਾਬ ਹੋ ਚੁਕੇ ਹਨ। ਇਹ ਵੈਕਸੀਨ ਗਾਰਾਨ ਸਰਜ ਸੈਂਟਰ ਵਿਖੇ ਲਗਾਈ ਗਈ ਹੈ। ਹਾਲਾਂਕਿ ਏ.ਸੀ.ਟੀ. ਸਰਕਾਰ ਦਾ ਮੰਨਣਾ ਹੈ ਕਿ ਲੋਕਾਂ ਨੂੰ ਲਗਾਤਾਰ ਅਜਿਹੀਆਂ ਚਿਤਾਵਨੀਆਂ ਅਤੇ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਹੀ ਲੋਕ ਵੈਕਸੀਨ ਲਗਵਾਉਣ ਲਈ ਅੱਗੇ ਆਉਣ ਜੋ ਕਿ ਸਰਕਾਰ ਦੀ ਸੂਚੀ ਅਤੇ ਮਾਪਦੰਢਾਂ ਅਨੁਸਾਰ ਅਨੁਕੂਲ ਹਨ। ਸਰਕਾਰ ਵੱਲੋਂ ਮਾਮਲੇ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਅਤੇ ਉੱਥੇ ਫਸੇ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ : ਕੈਰਨ ਐਂਡ੍ਰਿਊਜ਼
NEXT STORY