ਸਿਡਨੀ (ਬਿਊਰੋ): ਵਿਸ਼ਵ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਬਾਵਜੂਦ ਕੁਝ ਦੇਸ਼ ਕੋਰੋਨਾਵਾਇਰਸ 'ਤੇ ਕੰਟਰੋਲ ਕਰਨ ਵਿਚ ਸਫਲ ਹੋ ਰਹੇ ਹਨ। ਅਜਿਹੇ ਹੀ ਇਕ ਦੇਸ਼ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 7 ਹਜ਼ਾਰ ਤੋਂ ਵਧੇਰੇ ਹਨ ਪਰ ਹੁਣ ਇੱਥੇ ਇਨਫੈਕਸ਼ਨ ਦਰ ਲੱਗਭਗ ਜ਼ੀਰੋ ਹੋ ਚੁੱਕੀ ਹੈ।
ਆਸਟ੍ਰੇਲੀਆ ਵਿਚ ਕੁੱਲ 7133 ਲੋਕ ਕੋਰੋਨਾ ਨਾਲ ਇਨਫੈਕਟਿਡ ਹੋਏ ਪਰ ਹੁਣ ਇਹਨਾਂ ਵਿਚੋਂ ਸਿਰਫ 478 ਹੀ ਐਕਟਿਵ ਮਾਮਲੇ ਹਨ। ਆਸਟ੍ਰੇਲੀਆ ਦੀ ਇਕ ਪ੍ਰਮੁੱਖ ਸਿਹਤ ਮਾਹਰ ਨੇ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਖਤਰਾ ਘੱਟ ਹੈ। 500 ਤੋਂ ਘੱਟ ਐਕਟਿਵ ਮਾਮਲੇ ਹੋਣ ਦੇ ਬਾਵਜੂਦ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ ਮੁੱਖ ਸਿਹਤ ਅਧਿਕਾਰੀ ਕੇਰੀ ਚੈਂਟ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਇੰਟਰਨੈਸ਼ਨਲ ਟ੍ਰੈਵਲ 'ਤੇ ਪਾਬੰਦੀ ਲਗਾ ਦਿੱਤੀ ਜਾਵੇ ਅਤੇ ਦੇਸ਼ ਵਿਚ ਸਮਾਜਿਕ ਦੂਰੀ ਦੇ ਨਿਯਮ ਨੂੰ ਲਾਗੂ ਰੱਖਿਆ ਜਾਵੇ।
ਇੱਥੇ ਮੰਗਲਵਾਰ ਤੱਕ ਸਿਰਫ 5 ਕੋਰੋਨਾ ਮਰੀਜ਼ ਆਈ.ਸੀ.ਯੂ. ਵਿਚ ਭਰਤੀ ਸਨ। ਉੱਥੇ ਹਸਪਤਾਲ ਵਿਚ ਮੌਜੂਦ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਿਰਫ 30 ਸੀ। ਕੇਰੀ ਚੈਂਟ ਨੇ ਕਿਹਾ ਕਿ ਦੂਜੀ ਲਹਿਰ ਤੋਂ ਆਸਟ੍ਰੇਲੀਆ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਸਮਾਜਿਕ ਦੂਰੀ ਦੇ ਨਿਯਮ ਨੂੰ ਅਪਨਾਉਣਾ ਹੋਵੇਗਾ। ਹੁਣ ਤੱਕ ਦੀ ਯੋਜਨਾ ਦੇ ਤਹਿਤ ਆਸਟ੍ਰੇਲੀਆ ਦੇ ਕਈ ਰਾਜਾਂ ਦੀਆਂ ਸਰਕਾਰਾਂ 1 ਜੂਨ ਨੂੰ ਪਾਬੰਦੀਆਂ ਵਿਚ ਢਿੱਲ ਦੇਣ ਵਾਲੀਆਂ ਹਨ। ਫਿਲਹਾਲ ਆਸਟ੍ਰੇਲੀਆ ਵਿਚ ਘਰੇਲੂ ਯਾਤਰਾ 'ਤੇ ਵੀ ਪਾਬੰਦੀਆਂ ਹਨ। ਸਿਹਤ ਅਧਿਕਾਰੀ ਕੇਰ ਚੈਂਟ ਦਾ ਕਹਿਣਾ ਹੈ ਕਿ ਚੰਗੀ ਤਰ੍ਹਾਂ ਸਮਾਜਿਕ ਦੂਰੀ ਦੀ ਪਾਲਣਾ ਕਾਰਨ ਕਾਰਨ ਮਾਮਲੇ ਘਟੇ ਹਨ।
ਹਾਂਗਕਾਂਗ ਵਿਚ ਗੂੰਜ ਰਹੀ ਚੀਨ ਤੋਂ ਆਜ਼ਾਦੀ ਦੀ ਮੰਗ, ਕਈ ਲੋਕਾਂ ਨੂੰ ਲਿਆ ਗਿਆ ਹਿਰਾਸਤ 'ਚ
NEXT STORY