ਢਾਕਾ (ਏਜੰਸੀ)- ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਿੱਝਣ ਲਈ ਬੰਗਲਾਦੇਸ਼ ਵਿਚ ਵੀ ਲਾਕਡਾਊਨ ਲਾਗੂ ਹੈ ਅਤੇ ਲੋਕਾਂ ਤੋਂ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਨ ਨੂੰ ਕਿਹਾ ਜਾ ਰਿਹਾ ਹੈ ਪਰ ਸ਼ਨੀਵਾਰ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਕੱਪੜਾ ਫੈਕਟਰੀ ਵਿਚ ਕੰਮ ਕਰਨ ਵਾਲੇ ਕਾਮਿਆਂ ਨੇ ਤਨਖਾਹਾਂ ਨਾ ਮਿਲਣ ਕਾਰਨ ਜ਼ਬਰਦਸਤ ਪ੍ਰਦਰਸ਼ਨ ਕੀਤਾ। ਚੀਨ ਤੋਂ ਬਾਅਦ ਬੰਗਲਾਦੇਸ਼ ਦੂਜਾ ਸਭ ਤੋਂ ਵੱਡਾ ਕੱਪੜੇ ਦਾ ਸਪਲਾਇਰ ਹੈ, ਜਿੱਥੇ ਵੱਡੀ ਗਿਣਤੀ ਵਿਚ ਕੱਪੜੇ ਦੇ ਉਦਯੋਗ ਹਨ। ਵਿਚ ਹੀ ਸਭ ਤੋਂ ਜ਼ਿਆਦਾ ਕੱਪੜੇ ਬਣਦੇ ਹਨ। ਕੋਰੋਨਾ ਵਾਇਰਸ ਕਾਰਨ ਰਿਟੇਲਰਸ ਆਪਣੇ ਆਰਡਰ ਰੱਦ ਕਰ ਰਹੇ ਹਨ ਅਤੇ ਅਜਿਹੇ ਵਿਚ ਦੇਸ਼ ਨੂੰ 6 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਹ ਦਾਅਵਾ ਦੇਸ਼ ਦੇ ਦੋ ਉਦਯੋਗਿਕ ਸੰਗਠਨਾਂ ਨੇ ਕੀਤਾ ਹੈ। ਸ਼ਨੀਵਾਰ 18 ਅਪ੍ਰੈਲ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ 306 ਨਵੇਂ ਮਾਮਲੇ ਸਾਹਮਣੇ ਆਏ ਅਤੇ ਹੁਣ ਤੱਕ ਇਸ ਵਾਇਰਸ ਨਾਲ 84 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਹ ਅੰਕੜੇ ਯੂਰਪ ਦੇ ਕੁਝ ਪ੍ਰਭਾਵਿਤ ਖੇਤਰ, ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਮੁਕਾਬਲੇ ਘੱਟ ਹੈ।
ਹਾਲਾਂਕਿ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿਚ ਇਨਫੈਕਸ਼ਨ ਫੈਲ ਸਕਦਾ ਹੈ। ਬੰਗਲਾਦੇਸ਼ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਝੁੱਗੀ ਬਸਤੀਆਂ ਵਿਚ ਰਹਿੰਦੇ ਹਨ ਅਤੇ ਦੇਸ਼ ਦੀ ਜਨਤਕ ਸਿਹਤ ਪ੍ਰਣਾਲੀ ਦੀ ਹਾਲਤ ਬਹੁਤ ਖਸਤਾ ਹੈ। ਬੰਗਲਾਦੇਸ਼ ਵਿਚ ਲੌਕਡਾਊਨ ਨੂੰ ਲਾਗੂ ਕਰਵਾਉਣ ਲਈ ਫੌਜ ਨੂੰ ਸੜਕਾਂ 'ਤੇ ਉਤਰਣਾ ਪਿਆ ਹੈ। ਦੇਸ਼ ਵਿਚ ਤਾਲਾਬੰਦੀ ਦੌਰਾਨ ਯਾਤਰਾਵਾਂ ਅਤੇ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਫੌਜ ਦੀ ਮਦਦ ਲਈ ਜਾ ਰਹੀ ਹੈ। ਚਟਗਾਓਂ ਵਿਚ ਮੁਲਾਜ਼ਮਾਂ ਦੀ ਭੀੜ ਨੇ ਕਿਹਾ ਕਿ ਉਹ ਹੁਣ ਤੱਕ ਪਿਛਲੇ ਮਹੀਨੇ (ਮਾਰਚ) ਦੀ ਤਨਖਾਹ ਦੀ ਉਡੀਕ ਕਰ ਰਹੇ ਹਨ। ਨਿਊਜ਼ ਏਜੰਸੀ ਰਾਏਟਰਸ ਨੂੰ ਸਥਾਨਕ ਪੁਲਸ ਅਧਿਕਾਰੀ ਮੁਹੰਮਦ ਜ਼ਮੀਰੂਦੀਨ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਕ ਫੈਕਟਰੀ ਮਾਲਕ ਤੋਂ ਤਨਖਾਹ ਬਾਰੇ ਗੱਲ ਕੀਤੀ ਹੈ ਅਤੇ ਉਸ ਨੇ 28 ਅਪ੍ਰੈਲ ਤੱਕ ਤਨਖਾਹ ਦੇਣ ਦਾ ਵਾਅਦਾ ਕੀਤਾ ਹੈ।
ਬੰਗਲਾਦੇਸ਼ ਦੀ ਸਰਕਾਰ ਨੇ ਪਿਛਲੇ ਮਹੀਨੇ ਕੱਪੜਾ ਉਦਯੋਗ ਦੀ ਮਦਦ ਲਈ 588 ਮਿਲੀਅਨ ਡਾਲਰ ਦੇ ਰਾਹਤ ਪੈਕੇਜ ਦੇਣ ਨੂੰ ਕਿਹਾ ਸੀ। ਹਾਲਾਂਕਿ ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਇਹ ਭਰਪੂਰ ਨਹੀਂ ਹੈ। ਚੀਨ ਤੋਂ ਬਾਅਦ ਬੰਗਲਾਦੇਸ਼ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੱਪੜਾ ਸਪਲਾਇਰ ਹੈ। ਉਹ ਜ਼ਿਆਦਾਤਰ ਵੱਡੇ ਬ੍ਰਾਂਡਾਂ 'ਤੇ ਨਿਰਭਰ ਰਹਿੰਦਾ ਹੈ। ਬੰਗਲਾਦੇਸ਼ ਵਿਚ ਕੱਪੜਾ ਉਦਯੋਗ ਵਿਚ 40 ਲੱਖ ਲੋਕਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇਕ ਤੋਂ ਬਾਅਦ ਕਈ ਦੇਸ਼ਾਂ ਵਿਚ ਸਖ਼ਤ ਪਾਬੰਦੀ ਲਾਗੂ ਹੈ। ਜਿਸ ਕਾਰਨ ਕੰਮਕਾਜ ਅਤੇ ਕਾਰੋਬਾਰ ਬੰਦ ਪਿਆ ਹੈ।
ਬ੍ਰਿਟੇਨ 'ਚ ਅਗਲੇ ਹਫਤੇ ਸੰਸਦ ਦੀ ਕਾਰਵਾਈ ਸ਼ੁਰੂ, ਸੰਸਦ ਮੈਂਬਰਾਂ ਦੀ ਪਹਿਲਾਂ ਹੋਵੇਗੀ ਜਾਂਚ
NEXT STORY